Punjab

ਬੀਜੇਪੀ ਦੇ ਨਵੇਂ ਪ੍ਰਧਾਨ ਜਾਖੜ ਨੇ ਖੋਲਿਆ ਅਕਾਲੀ-ਬੀਜੇਪੀ ਗਠਜੋੜ ਦਾ ਰਾਜ਼ ! ਹਾਈਕਮਾਂਡ ਦੇ ਫੈਸਲੇ ਬਾਰੇ ਕੀਤਾ ਖੁਲਾਸਾ !

ਬਿਊਰੋ ਰਿਪੋਰਟ : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਅਹੁਦੇਦਾਰਾਂ ਅਤੇ ਹਲਕਾ ਪ੍ਰਭਾਰੀਆਂ ਨਾਲ ਅਹਿਮ ਮੀਟਿੰਗ ਕਰ ਰਹੇ ਹਨ ਅਜਿਹੇ ਵਿੱਚ ਚਰਚਾਵਾਂ ਹਨ ਕਿ ਅਕਾਲੀ ਦਲ ਅਤੇ ਬੀਜੇਪੀ ਦਾ ਮੁੜ ਤੋਂ ਗਠਜੋੜ ਹੋ ਸਕਦਾ ਹੈ । ਉਧਰ ਗਠਜੋੜ ਨੂੰ ਲੈਕੇ ਬੀਜੇਪੀ ਦੇ ਨਵੇਂ ਸੂਬਾ ਪ੍ਰਧਾਨ ਸੁਨੀਲ ਜਾਖੜ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ । ਉਨ੍ਹਾਂ ਨੂੰ ਜਦੋਂ ਪੁੱਛਿਆ ਗਿਆ ਤਾਂ ਅਕਾਲੀ ਦਲ ਅਤੇ ਬੀਜੇਪੀ ਦਾ ਮੁੜ ਤੋਂ ਗਠਜੋੜ ਹੋਣ ਜਾ ਰਿਹਾ ਹੈ ਤਾਂ ਉਨ੍ਹਾਂ ਨੇ ਸਿੱਧੇ ਤੌਰ ‘ਤੇ ਮਨਾ ਨਹੀਂ ਕੀਤਾ । ਉਨ੍ਹਾਂ ਕਿਹਾ ਫੈਸਲਾ ਹਾਈਕਮਾਡ ਲਏਗੀ ਕਿ ਉਹ NDA ਨੂੰ ਮੁੜ ਤੋਂ ਜੀਵਤ ਕਰਨਾ ਚਾਹੁੰਦੇ ਹਨ ਜਾਂ ਨਹੀਂ,ਇਹ ਕੌਮੀ ਮਸਲੇ ਹਨ ਮੇਰੀ ਜ਼ਿੰਮੇਵਾਰੀ 117 ਸੀਟਾਂ ਲਈ ਹੈ । ਮੇਰਾ ਕੰਮ ਬੀਜੇਪੀ ਨੂੰ 23 ਦੀ ਥਾਂ 117 ਸੀਟਾਂ ‘ਤੇ ਮਜ਼ਬੂਤ ਕਰਨਾ ਹੈ,ਉਨ੍ਹਾਂ ਕਿਹਾ ਜਿਸ ਤਰ੍ਹਾਂ ਅਰਜੁਨ ਦੀ ਨਜ਼ਰ ਚਿੜੀ ਦੀ ਅੱਖ ਤੇ ਹੀ ਉਨ੍ਹਾਂ ਦੀ ਨਜ਼ਰ 117 ਸੀਟਾਂ ‘ਤੇ ਹੈ ।

ਸੁਨੀਲ ਜਾਖੜ ਜਦੋਂ ਕਾਂਗਰਸ ਦੇ ਸੂਬਾ ਪ੍ਰਧਾਨ ਸਨ ਤਾਂ ਉਨ੍ਹਾਂ ਦੀ ਅਕਾਲੀ ਦਲ ਨਾਲ ਰਿਸ਼ਤੇ ਕਾਫੀ ਤਣਾਅਪੂਰਨ ਹੋ ਗਏ ਸਨ । ਪਰ ਪਿਛਲੇ ਦਿਨਾਂ ਦੌਰਾਨ ਰਿਸ਼ਤਿਆਂ ਵਿੱਚ ਕਾਫੀ ਸੁਧਾਰ ਆਇਆ ਹੈ । ਗੁਰਬਾਣੀ ਸੋਧ ਬਿੱਲ ਨੂੰ ਲੈਕੇ ਉਨ੍ਹਾਂ ਨੇ ਅਕਾਲੀ ਦਲ ਦੀ ਹਮਾਇਤ ਕੀਤੀ ਸੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਸੀਹਤ ਦਿੰਦੇ ਹੋਏ ਕਿਹਾ ਕਿ ਗੁਰੂ ਘਰ ਮੱਥਾ ਟੇਕੀ ਦਾ ਹੈ ਮੱਥਾ ਨਹੀਂ ਲਾਈ ਦਾ ਹੈ । ਹਾਲਾਂਕਿ ਜਾਖੜ ਅਤੇ ਬਾਦਲ ਪਰਿਵਾਰ ਭਾਵੇਂ ਵੱਖ-ਵੱਖ ਪਾਰਟੀਆਂ ਵਿੱਚ ਸਨ ਪਰ ਪ੍ਰਕਾਸ਼ ਸਿੰਘ ਬਾਦਲ ਅਤੇ ਸੁਨੀਲ ਜਾਖੜ ਦੇ ਪਿਤਾ ਬਲਰਾਮ ਜਾਖੜ ਦੇ ਪਰਿਵਾਰ ਰਿਸ਼ਤੇ ਰਹੇ ਹਨ । ਜਾਖੜ ਵੀ ਪ੍ਰਕਾਸ਼ ਸਿੰਘ ਬਾਦਲ ਦੇ ਹਮੇਸ਼ਾ ਪੈਰੀ ਹੱਥ ਲਗਾਉਂਦੇ ਸਨ । ਜ਼ਾਹਿਰ ਹੈ ਬੀਜੇਪੀ ਨੇ ਜਾਖੜ ਨੂੰ ਪ੍ਰਧਾਨ ਬਣਾਉਣ ਵੇਲੇ ਸਾਫ ਕਰ ਦਿੱਤਾ ਹੋਵੇ ਕਿ ਉਹ ਅਕਾਲੀ ਦਲ ਨਾਲ ਗਠਜੋੜ ਕਰਨ ਜਾ ਰਹੇ ਹਨ। ਪਰ ਜਦੋਂ ਤੱਕ ਐਲਾਨ ਨਹੀਂ ਹੋ ਜਾਂਦਾ ਹੈ ਉਦੋਂ ਤੱਕ ਜਾਖੜ ਕੁਝ ਬੋਲਣਾ ਨਾ ਚਾਹੁੰਦੇ ਹਨ। ਵੈਸੇ ਜਾਖੜ ਨੇ ਗਠਜੋੜ ਤੋਂ ਇਨਕਾਰ ਨਾ ਕਰਕੇ ਸੰਦੇਸ਼ ਦਾ ਦੇ ਹੀ ਦਿੱਤਾ ਹੈ ।

ਕੇਂਦਰੀ ਕੈਬਨਿਟ ਵਿੱਚ ਥਾਂ ਨਾਲ ਹੋਵੇਗੀ ਗਠਜੋੜ ਦੀ ਸ਼ੁਰੂਆਤ

ਅਕਾਲੀ ਦਲ ਅਤੇ ਬੀਜੇਪੀ ਵਿਚਾਲੇ ਗਠਜੋੜ ਦੀ ਮੁੜ ਤੋਂ ਸ਼ੁਰੂਆਤ ਮੋਦੀ ਕੈਬਨਿਟ ਵਿੱਚ ਅਕਾਲੀ ਦਲ ਨੂੰ ਮੰਤਰੀ ਦਾ ਅਹੁਦਾ ਮਿਲਣ ਦੇ ਨਾਲ ਹੋ ਸਕਦੀ ਹੈ । 9 ਤੋਂ 11 ਜੁਲਾਈ ਦੇ ਵਿਚਾਲੇ ਮੋਦੀ ਮੰਤਰੀ ਮੰਡਲ ਦਾ ਵਿਸਥਾਰ ਹੋਣ ਜਾ ਰਿਹਾ ਹੈ । ਇਸ ਦਾ ਮੁੱਖ ਮਕਸਦ ਹੈ 2024 ਦੀਆਂ ਚੋਣਾਂ । ਅਕਾਲੀ ਦਲ ਨੂੰ 1 ਕੈਬਨਿਟ ਦਾ ਅਹੁਦਾ ਮਿਲੇਗਾ,ਸੁਖਬੀਰ ਸਿੰਘ ਬਾਦਲ ਕੇਂਦਰੀ ਮੰਤਰੀ ਬਣਨਗੇ ਜਾਂ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ । ਇਹ ਅਕਾਲੀ ਦਲ ਨੂੰ ਤੈਅ ਕਰਨਾ ਹੈ ਜੇਕਰ ਸੁਖਬੀਰ ਸਿੰਘ ਬਾਦਲ ਮੰਤਰੀ ਬਣ ਦੇ ਹਨ ਤਾਂ ਉਨ੍ਹਾਂ ਨੂੰ ਅਹਿਮ ਮੰਤਰਾਲੇ ਮਿਲ ਸਕਦਾ ਹੈ । ਇਸ ਤੋਂ ਇਲਾਵਾ ਮੰਨਿਆ ਜਾ ਰਿਹਾ ਹੈ ਦੋਵਾਂ ਪਾਰਟੀਆਂ ਵਿੱਚ ਲੋਕਸਭਾ ਅਤੇ ਵਿਧਾਨਸਭਾ ਦੀਆਂ ਸੀਟਾਂ ਨੂੰ ਲੈਕੇ ਵੀ ਗੱਲਬਾਤ ਫਾਈਨਲ ਹੋ ਗਈ ਹੈ ।

ਇਸ ਹੋ ਸਕਦਾ ਹੈ ਸੀਟ ਸ਼ੇਅਰਿੰਗ ਦਾ ਫਾਰਮੂਲਾ

2019 ਤੱਕ ਬੀਜੇਪੀ ਲੋਕਸਭਾ ਦੀਆਂ 3 ਅਤੇ ਅਕਾਲੀ ਦਲ 10 ਸੀਟਾਂ ‘ਤੇ ਚੋਣ ਲੜਦਾ ਸੀ ਜਦਕਿ ਵਿਧਾਨਸਭਾ ਵਿੱਚ ਅਕਾਲੀ ਦਲ 94 ਅਤੇ ਬੀਜੇਪੀ 23 ਸੀਟਾਂ ਤੇ ਚੋਣ ਲੜ ਦੀ ਸੀ । ਪਰ ਜੇਕਰ ਨਵੇਂ ਸਿਰੇ ਤੋਂ ਗਠਜੋੜ ਹੁੰਦਾ ਹੈ ਤਾਂ ਇਹ ਫਾਰਮੂਲਾ ਬਦਲ ਸਕਦਾ ਹੈ ਇਹ ਗੱਲ ਤੈਅ ਹੈ । ਅਕਾਲੀ ਦਲ ਲਈ ਕੇਂਦਰ ਤੋਂ ਜ਼ਿਆਦਾ ਸੂਬੇ ਦੀ ਸਿਆਸਤ ਜ਼ਰੂਰੀ ਹੈ ਅਤੇ ਬੀਜੇਪੀ ਤੋਂ ਜ਼ਿਆਦਾ ਗਠਜੋੜ ਦੀ ਉਨ੍ਹਾਂ ਜ਼ਰੂਰਤ ਜ਼ਿਆਦਾ ਹੈ । ਇਸ ਲਿਹਾਜ਼ ਨਾਲ ਅਕਾਲੀ ਦਲ ਬੀਜੇਪੀ ਨੂੰ 23 ਦੀ ਥਾਂ ਹੁਣ 30 ਤੋਂ 35 ਸੀਟਾਂ ਵੀ ਆਫਰ ਕਰ ਸਕਦਾ ਹੈ । ਲੋਕਸਭਾ ਚੋਣਾਂ ਵਿੱਚ ਅਕਾਲੀ ਦਲ ਨੂੰ ਜ਼ਿਆਦਾ ਦਿਲਚਸਬੀ ਨਹੀਂ ਹੈ,ਖ਼ਬਰਾਂ ਮੁਤਾਬਿਕ ਅਕਾਲੀ ਦਲ ਬੀਜੇਪੀ ਦੇ ਲਈ ਦੁਗਣੀ ਯਾਨੀ 13 ਲੋਕਸਭਾ ਸੀਟਾਂ ਵਿੱਚੋਂ 6 ਤੋਂ 7 ਸੀਟਾਂ ਵੀ ਛੱਡ ਸਕਦੀ ਹੈ । ਕੁੱਲ ਮਿਲਾਕੇ ਜੇਕਰ ਗਠਜੋੜ ਹੁੰਦਾ ਹੈ ਅਕਾਲੀ ਦਲ ਨੂੰ ਜ਼ਿਆਦਾ ਝੁਕਨਾ ਪੈ ਸਦਕਾ ਹੈ ।

ਮੁੜ ਗਠਜੋੜ ਦੇ ਕਾਰਨ

ਅਕਾਲੀ ਦਲ ਅਤੇ ਬੀਜੇਪੀ ਵਿੱਚ ਮੁੜ ਤੋਂ ਗਠਜੋੜ ਦੀ ਵਜ੍ਹਾ ਦੋਵਾਂ ਪਾਰਟੀਆਂ ਦਾ ਪਿਛੋਕੜ ਹੈ । ਅਕਾਲੀ ਦਲ ਪੇਂਡੂ ਇਲਾਕੇ ਵਿੱਚ ਮਜ਼ਬੂਤ ਹੈ ਬੀਜੇਪੀ ਸ਼ਹਿਰੀ ਵਿੱਚ । ਦੋਵਾਂ ਨੇ 25 ਸਾਲ ਵਿੱਚ 3 ਵਾਰ ਮਿਲ ਕੇ ਸਰਕਾਰ ਬਣਾਈ । ਵੱਖ ਹੋਣ ਤੋਂ ਬਾਅਦ ਦੋਵਾਂ ਦਾ ਕੁਝ ਨਹੀਂ ਬਚਿਆਂ,ਅਕਾਲੀ ਦਲ ਨੇ ਆਪਣੇ ਸਿਆਸੀ ਇਤਿਹਾਸ ਵਿੱਚ ਸਭ ਤੋਂ ਬੁਰੀ ਹਾਲ ਆਪਣੇ ਨਾਂ ਕੀਤੀ ਤਾਂ ਬੀਜੇਪੀ ਦੇ ਪੱਲੇ ਵੀ ਕੁਝ ਨਹੀਂ ਪਿਆ । ਜਲੰਧਰ ਜ਼ਿਮਨੀ ਚੋਣਾਂ ਦੇ ਨਤੀਜਿਆਂ ਨੇ ਦੋਵਾਂ ਨੂੰ ਇਸ਼ਾਰਾ ਦਿੱਤਾ ਕਿ ਜੇਕਰ ਦੋਵੇ ਮਿਲਕੇ ਲੜ ਦੇ ਤਾਂ ਆਪ ਨੂੰ ਟੱਕਰ ਦੇ ਸਕਦੇ ਹਨ । ਬੀਜੇਪੀ ਨੂੰ ਪੇਂਡੂ ਖੇਤਰ ਵਿੱਚ ਮਜ਼ਬੂਤ ਹੋਣ ਦੇ ਲਈ ਬਹੁਤ ਸਮਾਂ ਲੱਗੇਗਾ,ਨਵੇਂ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਪ੍ਰਧਾਨਗੀ ਵਿੱਚ ਬੀਜੇਪੀ ਇਸ ਫਾਰਮੂਲਾ ‘ਤੇ ਕੰਮ ਕਰ ਸਕਦੀ ਹੈ ਪਰ ਇਸ ਦੌਰਾਨ ਵਰਕਰਾਂ ਦੀ ਹੌਸਲੇ ਅਫਜ਼ਾਹੀ ਦੇ ਲਈ ਸੱਤਾ ਵਿੱਚ ਰਹਿਣਾ ਵੀ ਜ਼ਰੂਰੀ ਹੈ । ਉਧਰ ਅਕਾਲੀ ਦਲ ਲਗਾਤਾਰ 2 ਵਾਰ ਵਿਧਾਨਸਭਾ ਵਿੱਚ ਹਾਰ ਚੁੱਕੀ ਹੈ,ਲੋਕਸਭਾ ਚੋਣਾਂ ਸਿਰ ‘ਤੇ ਖੜੀਆਂ ਹਨ,ਇਸ ਵਾਰ ਹਾਰ ਦਾ ਮਤਲਬ ਬਹੁਤ ਗੰਭੀਰ ਹੋ ਸਕਦਾ ਹੈ । ਪਾਰਟੀ ਦੇ ਆਗੂ ਪਹਿਲਾਂ ਹੀ ਬੀਜੇਪੀ ਵਿੱਚ ਸ਼ਾਮਲ ਹੋ ਰਹੇ ਹਨ ਉੱਤੋ SGPC ਦੀ ਪੰਥਕ ਸਿਆਸਤ ਵੀ ਹਿੱਲ ਸਕਦੀ ਹੈ । ਖਾਸ ਕਰਕੇ ਉਸ ਵੇਲੇ ਜਦੋਂ ਮਾਨ ਸਰਕਾਰ ਨੇ ਗੁਰਦੁਆਰਾ ਸੋਧ ਬਿੱਲ 2023 ਦੇ ਜ਼ਰੀਏ SGPC ਨੂੰ ਵੱਡੀ ਚੁਣੌਤੀ ਦਿੱਤੀ ਹੈ । SGPC ਸਮੇਤ ਆਪਣੀ ਹੋਂਦ ਨੂੰ ਬਚਾਉਣਾ ਹੈ ਤਾਂ ਸੁਖਬੀਰ ਬਾਦਲ ਦੇ ਲਈ ਬੀਜੇਪੀ ਦਾ ਸਾਥ ਬਹੁਤ ਜ਼ਰੂਰੀ ਹੈ,ਸਿਆਸੀ ਅਤੇ ਕਾਨੂੰਨੀ ਲੜਾਈ ਦੇ ਲਈ ਬੀਜੇਪੀ ਹੀ ਅਕਾਲੀ ਦਲ ਦਾ ਸਹਾਰਾ ਹੈ । ਦੋਵੇ ਪਾਰਟੀਆਂ ਦੇ ਪੁਰਾਣੇ ਆਗੂ ਜਿੰਨਾਂ ਨੇ ਅਕਾਲੀ ਦਲ ਅਤੇ ਬੀਜੇਪੀ ਦੇ ਰਾਜ ਵਿੱਚ ਸੱਤਾ ਦਾ ਸੁੱਖ ਭੋਗਿਆ ਹੈ ਉਹ ਵੀ ਗਠਜੋੜ ਨੂੰ ਲੈਕੇ ਦਬਾਅ ਪਾ ਰਹੇ ਯਾਨੀ ਕੁੱਲ ਮਿਲਾਕੇ ਦੋਵਾਂ ਦੀ ਇੱਕ ਦੂਜੇ ਨੂੰ ਜ਼ਰੂਰਤ ਹੈ ਪਰ ਸਵਾਲ ਇਹ ਹੈ ਕਿ ਕਿਸ ਦਾ ਕੰਮ ਫਿਲਹਾਲ ਗਠਜੋੜ ਤੋਂ ਬਿਨਾਂ ਚੱਲ ਸਕਦਾ ਹੈ ਕਿਸ ਨੂੰ ਫੌਰਨ ਸਾਥ ਦੀ ਜ਼ਰੂਰਤ ਹੈ,ਸੀਟਾਂ ਦੀ ਸ਼ੇਅਰਿੰਗ ਇਸੇ ਫਾਰਮੂਲੇ ਨਾਲ ਹੋਵੇਗੀ।