Punjab

ਸੁਨੀਲ ਜਾਖੜ ਨੇ ਮਾਨ ਨੂੰ ਰਾਜਨੀਤੀ ਨਾ ਕਰਨ ਦੀ ਦਿੱਤੀ ਨਸੀਹਤ…

Sunil Jakhar advises Mann not to do politics...

ਕੋਟਕਪੁਰਾ  : ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਅੱਜ ਫਰੀਦਕੋਟ ਲੋਕਸਭਾ ਪ੍ਰਵਾਸ ਦੌਰਾਨ ਕੋਟਕਪੁਰਾ ਪਹੁੰਚੇ। ਇਸ ਮੌਕੇ ਸੁਨੀਲ ਜਾਖੜ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਪੁੱਛਦਿਆਂ ਕਿਹਾ ਕਿ ਪੰਜਾਬ ਵਿੱਚ ਹੜ੍ਹਾਂ ਕਾਰਨ ਹੋਇਆ ਬਹੁਤ ਸਾਰਾ ਨੁਕਸਾਨ ਰੋਕਿਆ ਜਾ ਸਕਦਾ ਸੀ।

ਜਾਖੜ ਨੇ ਕਿਹਾ ਕਿ ਪੰਜਾਬ ਵਿੱਚ 9 ਜੁਲਾਈ ਤੋਂ ਨੁਕਸਾਨ ਹੋਣਾ ਸ਼ੁਰੂ ਹੋਇਆ ਹੈ ਅਤੇ ਸੀਐੱਮ ਮਾਨ 15 ਅਗਸਤ ਤੱਕ ਗਿਰਦਾਉਰੀ ਕਰਵਾਉਣ ਦੀ ਗੱਲ ਕਰ ਰਹੇ ਹਨ ਭਾਵ 1 ਮਹੀਨਾ ਛੇ ਦਿਨਾਂ ਬਾਅਦ ਗਿਰਦਾਉਰੀਆਂ ਕਰਵਾਈਆਂ ਜਾ ਰਹੀਆਂ ਹਨ। ਜਾਖੜ ਨੇ ਭਗਵੰਤ ਮਾਨ ਨੂੰ ਰਾਜਨੀਤੀ ਨਾ ਕਰਨ ਦੀ ਨਸੀਹਤ ਦਿੱਤੀ ਹੈ। ਮਨੀਪੁਰ ਵਾਇਰਲ ਵੀਡੀਓ ਮਸਲੇ ਬਾਰੇ ਬੋਲਦਿਆਂ ਜਾਖੜ ਨੇ ਕਿਹਾ ਕਿ ਇਹ ਘਟਨਾ ਪੂਰੇ ਦੇਸ਼ ਦੇ ਮੱਥੇ ‘ਤੇ ਕਲੰਕ ਹੈ। ਇਸ ਅਪਰਾਧ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ।

ਭਾਰਤੀ ਜਨਤਾ ਪਾਰਟੀ ਨੇ ਆਮ ਜਨਤਾ ਨੂੰ ਇੱਕ ਅਪੀਲ ਕੀਤੀ ਹੈ। ਬੀਜੇਪੀ ਪੰਜਾਬ ਨੇ ਆਪਣੇ ਫੇਸਬੁੱਕ ਪੇਜ ਉੱਤੇ ਇੱਕ ਲਿੰਕ ਸਾਂਝਾ ਕਰਦਿਆਂ ਕਿਹਾ ਕਿ ਮੇਰੀ ਮਿੱਟੀ ਮੇਰਾ ਦੇਸ਼ ਤਹਿਤ ਪੀਐਮ ਮੋਦੀ ਦੀ ਅਪੀਲ ਹੈ ਕਿ ਸ਼ਹੀਦਾਂ ਦੀ ਯਾਦ ਵਿੱਚ ਦੇਸ਼ ਦੀ ਪਵਿੱਤਰ ਮਿੱਟੀ ਨੂੰ ਹੱਥ ਵਿੱਚ ਲੈ ਕੇ ਪ੍ਰਣ ਕਰਦੇ ਹੋਏ ਸੈਲਫੀ ਨੂੰ https://yuva.gov.in ਤੇ ਅਪਲੋਡ ਕਰੋ।