India

ਸੰਨੀ ਦਿਉਲ ‘ਤੇ ਕਰੋੜਾਂ ਦੀ ਇੱਕ ਹੋਰ ਧੋਖਾਧੜੀ ਦੇ ਇਲਜ਼ਾਮ !

ਬਿਉਰੋ ਰਿਪੋਰਟ : ਗ਼ਦਰ 2 ਦੇ ਸੁਪਰ ਹਿੱਟ ਹੋਣ ਦੇ ਬਾਵਜੂਦ ਸੰਨੀ ਦਿਉਲ ਇੱਕ ਤੋਂ ਬਾਅਦ ਇੱਕ ਪੈਸਿਆਂ ਦੇ ਵਿਵਾਦਾਂ ਵਿੱਚ ਘਿਰਦੇ ਹੋਏ ਨਜ਼ਰ ਆ ਰਹੇ ਹਨ । ਪਹਿਲਾਂ ਬੈਂਕ ਆਫ਼ ਬੜੌਦਾ ਨੇ 52 ਕਰੋੜ ਦੇ ਲੋਨ ਵਾਪਸ ਨਾ ਕਰਨ ‘ਤੇ ਜਾਇਦਾਦ ਕੁਰਕ ਕਰਨ ਦਾ ਨੋਟਿਸ ਕੱਢਿਆ ਅਤੇ ਹੁਣ ਉਨ੍ਹਾਂ ਦੇ ਨਾਲ ਕੰਮ ਕਰ ਚੁੱਕੇ ਡਾਇਰੈਕਟਰ ਸੁਨੀਲ ਦਰਸ਼ਨ ਨੇ ਸੰਨੀ ਦਿਉਲ ‘ਤੇ 2 ਕਰੋੜ ਦੀ ਧੋਖਾਧੜੀ ਦਾ ਇਲਜ਼ਾਮ ਲਗਾਇਆ ਹੈ । ਸੁਨੀਲ ਦਰਸ਼ਨ ਨੇ ਦੱਸਿਆ ਕਿ ਉਹ ਪਿਛਲੇ 27 ਸਾਲ ਤੋਂ ਕੇਸ ਲੜ ਰਹੇ ਹਨ। ਗੱਲ 1996 ਦੀ ਹੈ ਸੰਨੀ ਦਿਉਲ ਇੱਕ ਇੰਟਰਨੈਸ਼ਨਲ ਫ਼ਿਲਮ ਡਿਸਟ੍ਰੀਬਿਊਸ਼ਨ ਕੰਪਨੀ ਖੋਲ੍ਹਣਾ ਚਾਹੁੰਦੇ ਸਨ ।

ਸੁਨੀਲ ਦਰਸ਼ਨ ਨੇ ਇਸ ਦੇ ਲਈ ਉਨ੍ਹਾਂ ਕੋਲੋਂ ਮਦਦ ਮੰਗੀ,ਹਾਲਾਂਕਿ ਸਮੇਂ ਵੱਧ ਦਾ ਗਿਆ ਪਰ ਸੰਨੀ ਨੇ ਉਹ ਪੈਸੇ ਵਾਪਸ ਨਹੀਂ ਕੀਤੇ । ਸੁਨੀਲ ਨੇ ਕਿਹਾ ਸੰਨੀ ਨੇ ਆਪਣੀ ਜਾਇਦਾਦ ਕਾਫ਼ੀ ਬਣਾ ਲਈ ਅਤੇ ਉਨ੍ਹਾਂ ਦੇ ਪੈਸੇ ਦੇਣਾ ਭੁੱਲ ਗਏ ।

ਸੁਨੀਲ ਦਰਸ਼ਨ ਦਾ ਇਲਜ਼ਾਮ

ਸੁਨੀਲ ਨੇ ਦੱਸਿਆ ਕਿ 1996 ਵਿੱਚ ਜਦੋਂ ਫ਼ਿਲਮ ਅਜੇ ਦੀ ਸ਼ੂਟਿੰਗ ਖ਼ਤਮ ਹੋ ਰਹੀ ਸੀ ਤਾਂ ਆਪਣੇ ਜਨਮ ਦਿਨ ‘ਤੇ ਸੰਨੀ ਨੇ ਮੈਨੂੰ ਕਿਹਾ ਕਿ ਉਹ ਕੌਮਾਂਤਰੀ ਫ਼ਿਲਮ ਡਿਸਟ੍ਰੀਬਿਊਸ਼ਨ ਕੰਪਨੀ ਖੋਲ੍ਹਣਾ ਚਾਹੁੰਦੇ ਹਨ। ਉਨ੍ਹਾਂ ਨੇ ਮੇਰੇ ਕੋਲ ਫ਼ਿਲਮ ਅਜੇ ਦੇ ਓਵਰਸੀਜ਼ ਡਿਸਟ੍ਰੀਬਿਊਸ਼ਨ ਰਾਈਟਸ ਵੀ ਮੰਗੇ। ਉਨ੍ਹਾਂ ਨੇ ਮੈਨੂੰ ਭਰੋਸਾ ਦਿਵਾਇਆ ਕਿ ਉਹ ਪੂਰੀ ਪੇਮੈਂਟ ਕਰ ਦੇਣਗੇ। ਫ਼ਿਲਮ ਪੂਰੀ ਹੋਈ ਫਿਰ ਕੁੱਝ ਦਿਨ ਬਾਅਦ ਸੰਨੀ ਨੇ ਕਿਹਾ ਉਹ ਪੈਸੇ ਦਾ ਇੰਤਜ਼ਾਮ ਕਰ ਰਹੇ ਹਨ। ਪੈਸੇ ਦਾ ਇੰਤਜ਼ਾਮ ਹੁੰਦੇ ਹੀ ਉਹ ਮੇਰੇ ਕੋਲ ਫ਼ਿਲਮ ਦੇ ਪ੍ਰਿੰਟ ਖ਼ਰੀਦ ਲੈਣਗੇ। ਸੰਨੀ ਨੇ ਰਜਿਸਟ੍ਰੇਸ਼ਨ ਦੇ ਲਈ ਕੁਝ ਪੇਪਰ ਵੀ ਮੰਗੇ ਅਤੇ ਮੈਂ ਵੀ ਭਰੋਸਾ ਕਰਕੇ ਹਸਤਾਖ਼ਰ ਕਰ ਦਿੱਤੇ ।

ਸੁਨੀਲ ਦਰਸ਼ਨ ਨੇ ਦੱਸਿਆ ਕਿ ਸੰਨੀ ਦਿਉਲ ਦਾ ਆਦਮੀ ਪ੍ਰਿੰਟ ਦੀ ਡਿਲਿਵਰੀ ਲੈਣ ਆਇਆ ਪਰ ਪੇਮੈਂਟ ਨਹੀਂ ਲੈ ਕੇ ਆਇਆ ਮੈਂ ਹੈਰਾਨ ਰਹਿ ਗਿਆ । ਸੰਨੀ ਨੇ ਫ਼ੋਨ ਕਰਕੇ ਕਿਹਾ ਕਿ ਲੰਦਨ ਵਿੱਚ ਕ੍ਰਿਸਮਿਸ ਦੀਆਂ ਛੁੱਟਿਆਂ ਵਿੱਚ ਬੈਂਕ ਬੰਦ ਹਨ ਇਸ ਲਈ ਪੈਸੇ ਦਾ ਇੰਤਜ਼ਾਮ ਨਹੀਂ ਹੋਇਆ। ਮੈਂ ਉਨ੍ਹਾਂ ‘ਤੇ ਵਿਸ਼ਵਾਸ ਕੀਤਾ ਅਤੇ ਪ੍ਰਿੰਟ ਦੇ ਦਿੱਤੇ,ਇਸ ਦੇ ਬਾਅਦ ਸੰਨੀ ਦਿਉਲ ਨੇ ਅਸਲੀ ਚਿਹਰਾ ਵਿਖਾਉਣਾ ਸ਼ੁਰੂ ਕਰ ਦਿੱਤਾ ।

ਨਿੱਜੀ ਪਰੇਸ਼ਾਨੀ ਦਾ ਹਵਾਲਾ ਦਿੰਦੇ ਹੋਏ ਟਾਲ ਦੇ ਰਹੇ ਸੰਨੀ ਦਿਉਲ

ਸੁਨੀਲ ਨੇ ਅੱਗੇ ਕਿਹਾ ਕਿ ਮੈਂ ਕਈ ਮਹੀਨੇ ਤੱਕ ਸੰਨੀ ਤੋਂ ਪੈਸੇ ਮੰਗਦਾ ਰਿਹਾ ਹਾਂ। ਉਹ ਮੈਨੂੰ ਕਦੇ ਹੈਦਰਾਬਾਦ ਬੁਲਾਉਂਦੇ ਕਦੇ ਜੈਪੁਰ,ਉਹ ਫ਼ਿਲਮ ਸਿਟੀ,ਮੁੰਬਈ ਵਿੱਚ ਆਪਣੀ ਕਿਸੇ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਸਨ । ਮੈਂ ਰੋਜ਼ਾਨਾ ਉਨ੍ਹਾਂ ਦੇ ਸੈੱਟ ‘ਤੇ ਜਾਂਦਾ ਪਰ ਉਹ ਟਾਲ ਮਟੋਲ ਕਰਦੇ ਰਹਿੰਦੇ । ਜਦੋਂ ਜੈਪੁਰ ਗਿਆ ਤਾਂ ਉਨ੍ਹਾਂ ਨੇ ਨਿੱਜੀ ਪਰੇਸ਼ਾਨੀ ਦਾ ਹਵਾਲਾ ਦਿੰਦੇ ਹੋਏ ਪੈਸੇ ਦੀ ਗੱਲ ਨੂੰ ਟਾਲ ਦਿੱਤਾ ।

ਫਿਰ ਇੱਕ ਦਿਨ ਉਨ੍ਹਾਂ ਨੇ ਮੇਰੇ ਨਾਲ ਗੱਲ ਕੀਤੀ ਸੰਨੀ ਨੇ ਕਿਹਾ ਉਹ ਇੱਕ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਹਨ ਉਸ ਦੇ ਪ੍ਰੋਡਕਸ਼ਨ ਵਿੱਚ ਮੇਰੀ ਮਦਦ ਦੀ ਜ਼ਰੂਰਤ ਹੈ । ਜਿਵੇਂ ਹੀ ਫ਼ਿਲਮ ਖ਼ਤਮ ਹੋ ਜਾਵੇਗੀ ਮੇਰੇ ਨਾਲ ਇੱਕ ਫ਼ਿਲਮ ਕਰਨਗੇ । ਪੈਸੇ ਉੱਥੇ ਸੈਟਲ ਹੋ ਜਾਣਗੇ । ਸੁਨੀਲ ਦਰਸ਼ਨ ਨੇ ਕਿਹਾ ਮੈਂ ਸੰਨੀ ਨਾਲ 2 ਫ਼ਿਲਮਾਂ ਕੀਤੀਆਂ ਸਨ ਇਸ ‘ਤੇ ਵੀ ਵਿਸ਼ਵਾਸ ਕਰ ਲਿਆ। 6 ਮਹੀਨੇ ਬੀਤ ਜਾਣ ਦੇ ਬਾਵਜੂਦ ਸੰਨੀ ਕਦੇ ਨਹੀਂ ਆਇਆ । ਫ਼ਿਲਮ ਵੀ ਨਹੀਂ ਬਣੀ ਅਤੇ ਪੈਸੇ ਵੀ ਨਹੀਂ ਦਿੱਤੇ ।

ਸੰਨੀ ਦਿਉਲ ਪਹਿਲੇ ਦਿਨ ਤੋਂ ਪੈਸੇ ਨਹੀਂ ਦੇਣਾ ਚਾਹੁੰਦੇ

ਸੁਨੀਲ ਦਰਸ਼ਨ ਨੇ ਕਿਹਾ ਕਿ ਤਕਰੀਬਨ ਚਾਰ ਸਾਲਾਂ ਤੋਂ ਉਹ ਸੰਨੀ ਦੇ ਪਿੱਛੇ ਭੱਜ ਰਹੇ ਹਨ । ਇਸ ਦੌਰਾਨ ਸੰਨੀ ਦੀ ਕੁਝ ਫ਼ਿਲਮਾਂ ਫਲਾਪ ਹੋ ਗਈਆਂ ਕੁਝ ਹਿੱਟ ਵੀ ਹੋਇਆ । ਪਰ ਮੇਰੇ ਨਾਲ ਗ਼ਲਤ ਹੋਇਆ ਸੀ ਮੈਂ ਅਦਾਲਤ ਗਿਆ। ਕੋਰਟ ਨੇ ਸੰਨੀ ਨੂੰ ਕਿਹਾ ਕਿ ਉਹ ਪੈਸੇ ਵਾਪਸ ਕਰਨ । ਇਸ ਲਈ ਉਨ੍ਹਾਂ ਨੇ ਮੇਰੇ ਨਾਲ ਇੱਕ ਫ਼ਿਲਮ ਕਰਨ ਦੀ ਗੱਲ ਕਹੀ । ਪਰ ਸੰਨੀ ਨੇ ਮੁੜ ਤੋਂ ਮੈਨੂੰ ਬੇਵਕੂਫ਼ ਬਣਾਇਆ,ਕਦੇ ਕਹਾਣੀ ਵਿੱਚ ਬਦਲਾਅ ਕਰਨ ਦੀ ਮੰਗ ਕੀਤੀ ਕਦੇ ਕਿਹਾ ਉਹ ਬਿਜ਼ੀ ਹਨ,ਕੁੱਲ ਮਿਲਾਕੇ ਪਹਿਲੇ ਦਿਨ ਤੋਂ ਸੰਨੀ ਦੀ ਨੀਅਤ ਵਿੱਚ ਖੋਟ ਸੀ ਉਹ ਪੈਸੇ ਵਾਪਸ ਨਹੀਂ ਕਰਨਾ ਚਾਹੁੰਦੇ ਸਨ।

’27 ਸਾਲ ਤੋਂ ਪੈਸੇ ਦੇ ਚੱਕਰ ਵਿੱਚ ਅਦਾਲਤ ਦੇ ਗੇੜੇ ਲੱਗਾ ਰਿਹਾ ਹਾਂ’

ਸੁਨੀਲ ਦਰਸ਼ਨ ਕਹਿੰਦੇ ਹਨ ਕਿ 27 ਸਾਲ ਹੋ ਗਏ ਹਨ ਮੈਂ ਪੈਸੇ ਦੇ ਲਈ ਅਦਾਲਤ ਦੇ ਚੱਕਰ ਕੱਟ ਰਿਹਾ ਹਾਂ। ਮੈਂ ਕੋਸ਼ਿਸ਼ ਬਹੁਤ ਕੀਤੀ ਕਿ ਮਾਮਲੇ ਨੂੰ ਸੁਲਝਾ ਲਿਆ ਜਾਵੇ,ਪਰ ਆਦਮੀ ਅਦਾਲਤ ਦੇ ਫ਼ੈਸਲੇ ਨੂੰ ਵੀ ਨਹੀਂ ਮੰਨਦਾ ਹੈ । ਇਸ ਦੀ ਪੈਸੇ ਦੇਣ ਦੀ ਨੀਅਤ ਹੀ ਨਹੀਂ ਹੈ । ਸੁਨੀਲ ਦਰਸ਼ਨ ਨੇ ਕਿਹਾ ਸੰਨੀ ਦਿਉਲ ਨੇ 1 ਕਰੋੜ 77 ਲੱਖ 25 ਹਜ਼ਾਰ ਰੁਪਏ ਦੇਣੇ ਹਨ । ਸੰਨੀ ਨੇ ਆਪਣੀ ਜਾਇਦਾਦ ਕਾਫ਼ੀ ਬਣਾ ਲਈ ਹੈ ਪਰ ਪੈਸੇ ਵਾਪਸ ਕਰਨਾ ਭੁੱਲ ਗਏ ਹਨ ।