ਬਿਊਰੋ ਰਿਪੋਰਟ : ਟਰਕੀ (Turkey) ਦੀ ਰਾਜਧਾਨੀ ਇਸਤਾਨਬੁੱਲ (istanbul) ਵਿੱਚ ਸੂਸਾਈਡ ਅਟੈਕ ਹੋਇਆ ਹੈ। ਸਥਾਨਕ ਮੀਡੀਆ ਮੁਤਾਬਿਕ ਇਸਤਾਨਬੁੱਲ ਦੇ ਸੈਂਟਰ ਵਿੱਚ ਭੀੜ ਵਾਲੇ ਇਲਾਕੇ ਵਿੱਚ ਜ਼ੋਰਦਾਰ ਧਮਾਕਾ ਹੋਇਆ ਹੈ । ਖ਼ਬਰਾਂ ਦੇ ਮੁਤਾਬਿਕ ਹੁਣ ਤੱਕ ਵੱਡੀ ਗਿਣਤੀ ਵਿੱਚ ਲੋਕ ਧਮਾਕੇ ਦੇ ਸ਼ਿਕਾਰ ਹੋਏ ਹਨ। ਕਈਆਂ ਦੀ ਮੌਤ ਹੋਈ ਹੈ ਅਤੇ ਸੈਂਕੜੇ ਲੋਕ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋਏ ਹਨ। ਇਸਤਾਨਬੁੱਲ ਦੇ ਸਮੇਂ ਮੁਤਾਬਿਕ ਸ਼ਾਮ 4 ਵਜੇ ਇਹ ਧਮਾਕਾ ਹੋਇਆ ਹੈ । ਧਮਾਕੇ ਦਾ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਲੋਕ ਭੱਜ ਦੇ ਹੋਏ ਨਜ਼ਰ ਆ ਰਹੇ ਹਨ ।
ਟਰਕੀ ਮੀਡੀਆ ਮੁਤਾਬਿਕ ਅਵੈਨਯੂ ਇਲਾਕੇ ਵਿੱਚ ਧਮਾਕਾ ਹੋਇਆ ਹੈ ਇਹ ਸ਼ਹਿਰ ਦੀ ਭੀੜ ਵਾਲੀ ਥਾਂ ਹੈ । ਇੱਥੇ ਕਈ ਦੁਕਾਨਾਂ ਅਤੇ ਹੋਟਲ ਹਨ। ਐਤਵਾਰ ਹੋਣ ਦੀ ਵਜ੍ਹਾ ਕਰਕੇ ਲੋਕਾਂ ਦੀ ਕਾਫੀ ਭੀੜ ਸੀ । ਧਮਾਕਾ ਸਥਾਨਕ ਸਮੇਂ ਮੁਤਾਬਿਕ ਸ਼ਾਮ 4 ਵਜੇ ਦੇ ਕਰੀਬ ਹੋਇਆ ਹੈ । ਇਸਲਾਮਿਕ ਅਸਟੇਟ ਵੱਲੋਂ 2015 ਅਤੇ 2016 ਵਿੱਚ ਲਗਾਤਾਰ ਧਮਾਕਿਆਂ ਦੀ ਵਜ੍ਹਾ ਕਰਕੇ ਪੂਰਾ ਦੇਸ਼ ਪ੍ਰਭਾਵਿਤ ਹੋਇਆ ਸੀ। ਧਮਾਕੇ ਕਿਉਂ ਕੀਤਾ ਗਿਆ ? ਕੀ ਸੀ ਇਸ ਦੇ ਪਿੱਛੇ ਮਕਸਦ ਇਹ ਸਾਫ਼ ਨਹੀਂ ਹੋ ਸਕਿਆ ਹੈ ।