Punjab

ਸੁਨਾਮ ਦੇ ਨੌਜਵਾਨ ਨੂੰ ਕਰੋ ਸਲਾਮ ! ਗਰਭਵਤੀ ਪਤਨੀ ਨੂੰ ਛੱਡ ਸੈਂਕੜੇ ਲੋਕਾਂ ਨੂੰ ਬਚਾਇਆ ! ਫਿਰ ਪੁਲਿਸ ਸ਼ਗਨ ਲੈਕੇ ਪਹੁੰਚੀ !

ਬਿਊਰੋ ਰਿਪੋਰਟ : ਸੁਨਾਮ ਉਧਮ ਸਿੰਘ ਵਾਲਾ ਵਿੱਚ ਸਥਾਨਕ ਸਰਹਿੰਦ ਡ੍ਰੇਨ ਵਿੱਚ ਜਦੋਂ ਅਚਾਨਕ ਪਾਣੀ ਦਾ ਪੱਧਰ ਵੱਧ ਗਿਆ ਤਾਂ ਰਵੀਦਾਸ ਟਿੱਬੀ ਦੇ ਨੌਜਵਾਨ ਯੋਗੀ ਰਾਮ ਨੇ ਹਿੰਮਤ ਦੀ ਅਜਿਹੀ ਮਿਸਾਲ ਪੇਸ਼ ਕੀਤੀ ਕਿ ਉਸ ਦਾ ਧੰਨਵਾਦ ਕਰਨ ਦੇ ਲਈ ਪੁਲਿਸ ਗਿਫਟ ਲੈਕੇ ਆਈ । ਦਰਅਸਸਲ ਯੋਗੀ ਰਾਮ ਆਪਣੀ ਗਰਭਵਤੀ ਪਤਨੀ ਦੀ ਪਰਵਾ ਨਾ ਕਰਦੇ ਹੋਏ ਡ੍ਰੇਨ ਤੋਂ ਬਸਤੀ ਵਿੱਚ ਵੜ ਰਹੇ ਪਾਣੀ ਨੂੰ ਬੰਦ ਕਰਨ ਵਿੱਚ ਜੁੱਟ ਗਿਆ । ਇਸ ਦੌਰਾਨ ਯੋਗੀ ਰਾਮ ਦੇ ਘਰ ਵਿੱਚ ਪਾਣੀ ਆ ਗਿਆ ਅਤੇ ਪਾਣੀ ਦੇ ਵਿੱਚ ਉਸ ਦੀ ਪਤਨੀ ਨੇ ਬੱਚੇ ਨੂੰ ਜਨਮ ਦਿੱਤਾ । SHO ਦੀਪ ਇੰਦਰ ਸਿੰਘ ਜੇਪੀ ਆਪਣੀ ਪੂਰੀ ਪੁਲਿਸ ਟੀਮ ਨਾਲ ਇਸ ਘਟਨਾ ਨੂੰ ਵੇਖਿਆ ।

ਇਸ ਦੇ ਬਾਅਦ ਯੋਗੀ ਰਾਮ ਦਾ ਹੌਸਲ ਵਧਾਉਣ ਦੇ ਲਈ ਪਰਿਵਾਰ ਦੀ ਮਦਦ ਦੇ ਲਈ ਪੁਲਿਸ ਟੀਮ ਯੋਗੀ ਰਾਮ ਦੇ ਘਰ ਪਹੁੰਚੀ ਅਤੇ ਬੱਚੇ ਨੂੰ ਕੱਪੜੇ,ਖਿਡੌਣੇ ਅਤੇ ਪੰਜੀਰੀ ਦਿੱਤੀ । ਇਸ ਮੌਕੇ SHO ਦੀਪ ਇੰਦਰ ਸਿੰਘ ਜੇਪੀ ਵੀ ਮੌਜੂਦ ਸਨ।

ਇਸ ਮੌਕੇ SHO ਜੇਜੀ ਨੇ ਕਿਹਾ ਜਿਸ ਦਿਨ ਸਰਹਿੰਦ ਚੌਹ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਸੀ ਯੋਗੀ ਰਾਮ ਪਾਣੀ ਨੂੰ ਰੋਕਣ ਦੇ ਲਈ ਜੁੱਟਿਆ ਸੀ । ਉਸ ਦੌਰਾਨ ਉਸ ਦੇ ਘਰ ਵਿੱਚ ਧੀ ਨੇ ਜਨਮ ਲਿਆ । ਗਰੀਬੀ ਦੇ ਬਾਵਜੂਦ ਯੋਗੀ ਰਾਮ ਨੇ ਆਪਣੇ ਜਜ਼ਬੇ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ।

ਪੁਲਿਸ ਟੀਮ ਨੇ ਉਸ ਨੂੰ ਹੌਸਲਾ ਦੇਣ ਲਈ ਉਸ ਦੀ ਖੁਸ਼ੀ ਵਿੱਚ ਸ਼ਾਮਲ ਹੋਣ ਪਹੁੰਚੀ । ਇਲਾਕੇ ਵਿੱਚ ਪੁਲਿਸ ਦੇ ਇਸ ਕੰਮ ਵੀ ਕਾਫੀ ਤਾਰੀਫ ਹੋ ਰਹੀ ਹੈ । ਸੋਸ਼ਲ ਮੀਡੀਆ ‘ਤੇ ਵੀ ਪੁਲਿਸ ਅਤੇ ਯੋਗੀ ਰਾਮ ਦੀਆਂ ਫੋਟੋਆਂ ਸ਼ੇਅਰ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਇਸ ਨਾਲ ਸਮਾਜ ਨੂੰ ਨਵੀਂ ਦਿਸ਼ਾ ਮਿਲੇਗੀ ।