ਬਿਊਰੋ ਰਿਪੋਰਟ : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸੁਨਾਮ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿੱਚ ਇੱਕ ਸੁੰਨਸਾਨ ਗਲੀ ਦੇ ਵਿੱਚ 2 ਮਹਿਲਾਵਾਂ ਜਾ ਰਹੀਆਂ ਹਨ ਅਤੇ 2 ਮੁਲਜ਼ਮ ਸਕੂਟੀ ‘ਤੇ ਆਉਂਦੇ ਹਨ ਅਤੇ ਜਿਸ ਮਹਿਲਾ ਨੇ ਪਰਸ ਆਪਣੇ ਮੋਢੇ ‘ਤੇ ਟੰਗਿਆ ਹੁੰਦਾ ਹੈ ਉਸ ‘ਤੇ ਝਪਟਾ ਮਾਰ ਕੇ ਪਰਸ ਲੈਕੇ ਫਰਾਰ ਹੋ ਜਾਂਦੇ ਹਨ। ਇਸ ਦੌਰਾਨ ਮਹਿਲਾ ਹੇਠਾਂ ਡਿੱਗ ਜਾਂਦੀ ਹੈ ਅਤੇ ਕਾਫੀ ਦੇਰ ਸੱਟਾਂ ਲੱਗਣ ਦੀ ਵਜ੍ਹਾ ਕਰਕੇ ਉਹ ਨਹੀਂ ਉਠ ਦੀ ਹੈ । ਸਾਥੀ ਮਹਿਲਾ ਸ਼ੋਰ ਮਚਾਉਂਦੀ ਹੈ ਪਰ ਲੁਟੇਰੇ ਫ਼ਰਾਰ ਹੋ ਜਾਂਦੇ ਹਨ । ਪੰਜਾਬ ਵਿੱਚ ਵੱਧ ਰਹੇ ਜੁਰਮ ਦੀ ਇਹ ਉਹ ਤਸਵੀਰ ਹੈ ਜਿਸ ‘ਤੇ ਸੁਖਬੀਰ ਬਾਦਲ ਨੇ ਸਿੱਧਾ ਮੁੱਖ ਮੰਤਰੀ ਭਗਵੰਤ ਮਾਨ ‘ਤੇ ਹਮਲਾ ਕੀਤਾ ਹੈ । ਉਨ੍ਹਾਂ ਨੇ ਵੀਡੀਓ ਪੋਸਟ ਕਰਕੇ ਲਿਖਿਆ ਕਿ ‘ਸੂਬੇ ਵਿੱਚ ਕੋਈ ਸੁਰੱਖਿਅਤ ਨਹੀਂ ਹੈ ਉਹ ਭਾਵੇ ਘਰ ਦੇ ਅੰਦਰ ਹੋਵੇ ਜਾਂ ਫਿਰ ਬਾਹਰ,ਸਰੇਆਮ ਲੁੱਟ ਦੀਆਂ ਅਜਿਹੀਆਂ ਵਾਰਦਾਤਾਂ ਹੁਣ ਰੋਜ਼ ਹੁੰਦੀਆਂ ਹਨ। ਭਗਵੰਤ ਮਾਨ ਗ੍ਰਹਿ ਵਿਭਾਗ ਦੀ ਜ਼ਿੰਮੇਵਾਰੀ ਨਿਭਾਉਣ ਵਿੱਚ ਫੇਲ੍ਹ ਸਾਹਿਬ ਹੋਏ ਹਨ ਉਨ੍ਹਾਂ ਨੂੰ ਫੌਰਨ ਅਸਤੀਫਾ ਦੇਣਾ ਚਾਹੀਦਾ ਹੈ’। ਹਾਲਾਂਕਿ ਵੀਡੀਓ ਪਰੇਸ਼ਾਨ ਕਰਨ ਵਾਲਾ ਹੈ ਪਰ ਜੇਕਰ ਤੁਸੀਂ ਸੜਕ ‘ਤੇ ਅਲਰਟ ਰਹੋ ਤਾਂ ਤੁਸੀਂ ਇੰਨਾਂ ਵਾਰਦਾਤਾਂ ਤੋਂ ਬਚ ਸਕਦੇ ਹੋ, ਇਸ ਬਾਰੇ ਵੀ ਤੁਹਾਨੂੰ ਦਸਾਂਗੇ ਪਰ ਪਹਿਲਾਂ ਤੁਸੀਂ ਪੰਜਾਬ ਦੀ ਸੜਕਾਂ ‘ਤੇ ਬੇਖੌਫ ਬਦਮਾਸ਼ਾਂ ਦਾ ਵੀਡੀਓ ਧਿਆਨ ਨਾਲ ਵੇਖੋ।
https://twitter.com/officeofssbadal/status/1602157953465077762?s=20&t=QQgJB46HG7wnakFLCjvH4A
ਸੜਕ ‘ਤੇ ਚੱਲਣ ਵੇਲੇ ਇੰਨਾਂ ਹਿਦਾਇਤਾਂ ਦਾ ਪਾਲਨ ਕਰਨ
ਸੜਕ ‘ਤੇ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਲੁਟੇਰੇ ਅਕਸਰ ਮੌਕੇ ਦੀ ਤਲਾਸ਼ ਕਰਦੇ ਹਨ । ਉਹ ਜ਼ਿਆਦਾਤਰ ਉਸ ਸੜਕ ਨੂੰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਚੁੱਣ ਦੇ ਹਨ ਜਿੱਥੇ ਜ਼ਿਆਦਾ ਲੋਕ ਨਾ ਹੋਣ ਜਾਂ ਫਿਰ ਸੜਕ ਸੁੰਨਸਾਨ ਹੋਵੇ। ਸੁਨਾਮ ਦੀ ਲੁੱਟ ਦੀ ਵਾਰਦਾਤ ਦਾ ਵੀਡੀਓ ਜੇਕਰ ਤੁਸੀਂ ਧਿਆਨ ਨਾਲ ਵੇਖਿਆ ਹੋਵੇਗਾ ਤਾਂ ਤੁਹਾਨੂੰ ਸਮਝ ਆ ਗਿਆ ਹੋਵੇਗਾ। ਲੁਟੇਰੇ ਗਲੀ ਵਿੱਚ ਵੜਨ ਤੋਂ ਪਹਿਲਾਂ ਕੋਨੇ ‘ਤੇ ਰੁੱਕ ਦੇ ਹਨ ਅਤੇ ਵੇਖ ਦੇ ਹਨ ਗਲੀ ਵਿੱਚ ਕਿੰਨੇ ਲੋਕ ਹਨ । ਜਿਵੇਂ ਹੀ ਉਨ੍ਹਾਂ ਨੇ ਵੇਖਿਆ ਕਿ ਗਲੀ ਸੁੰਨਸਾਨ ਹੈ ਉਹ ਤੇਜੀ ਨਾਲ ਆਏ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਕੇ ਫਰਾਰ ਹੋ ਗਏ । ਇਸ ਲਈ ਜੇਕਰ ਤੁਸੀਂ ਕਿਸੇ ਸੁੰਨਸਾਨ ਗਲੀ ਤੋਂ ਜਾ ਰਹੇ ਹੋ ਤਾਂ ਹਮੇਸ਼ਾ ਅਲਰਟ ਰਹੋ,ਖਾਸ ਕਰਕੇ ਆਪਣੇ ਤੋਂ ਗੁਜ਼ਰਨ ਵਾਲੇ 2 ਵੀਲਰ ਤੋਂ ਕਿਉਂਕਿ ਲੁਟੇਰੇ ਇਸੇ ਦੇ ਜ਼ਰੀਏ ਆਉਂਦੇ ਹਨ । ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਜਾਂਦੇ ਹਨ । ਇਸ ਤੋਂ ਇਲਾਵਾ ਤੁਹਾਡੇ ਆਲੇ ਦੁਆਲੇ ਕੋਈ ਮੋਟਰ ਸਾਈਕਲ ‘ਤੇ ਕੋਈ ਕਾਲੇ ਹੈਲਮੇਲ ਵਾਲਾ ਸ਼ਖ਼ਸ ਜਾ ਰਿਹਾ ਹੋਵੇ ਤਾਂ ਅਲਰਟ ਹੋ ਜਾਓ ਕਿਉਂਕਿ ਅਕਸਰ ਵੇਖਿਆ ਗਿਆ ਹੈ ਸੜਕ ‘ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਲੁਟੇਰੇ ਮੋਟਰ ਸਾਈਕਲ ਦੀ ਵਰਤੋਂ ਕਰਦੇ ਹਨ ਰਫ਼ਤਾਰ ਤੇਜ਼ ਹੋਣ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਭੱਜਣਾ ਅਸਾਨ ਹੁੰਦਾ ਹੈ। ਇਸ ਤੋਂ ਇਲਾਵਾ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਅਕਸਰ ਕਾਲਾ ਹੈਲਮੇਰ ਪਾਉਂਦੇ ਹਨ ਤਾਂਕੀ ਪਛਾਣ ਲੁਕੀ ਰਹੇ । ਇਹ ਵੀ ਵੇਖਿਆ ਗਿਆ ਹੈ ਕਿ ਚੋਰ ਆਪਣੇ ਮੂੰਹ ‘ਤੇ ਰੂਮਾਲ ਪਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹਨ,ਜੇਕਰ ਸੜਕ ‘ਤੇ ਤੁਸੀਂ ਅਜਿਹੇ ਕਿਸੇ ਸ਼ਖ਼ਸ ਨੂੰ ਵੋਖੋ ਤਾਂ ਅਲਰਟ ਜ਼ਰੂਰ ਹੋ ਜਾਓ, ਹਾਲਾਂਕਿ ਅਸੀਂ ਇਹ ਨਹੀਂ ਕਹਿ ਰਹੇ ਸਾਰੇ ਮੋਟਰ ਸਾਈਕਲ ਸਵਾਰ,ਕਾਲਾ ਹੈਲਮੇਟ ਅਤੇ ਮੂੰਹ ‘ਤੇ ਰੂਮਾਲ ਬੰਨਣ ਵਾਲੇ ਲੁਟੇਰੇ ਹਨ ਅਕਸਰ ਵੇਖਿਆ ਗਿਆ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਉਹ ਅਜਿਹੀ ਚੀਜ਼ਾਂ ਦੀ ਵਰਤੋਂ ਕਰਦੇ ਹਨ। ਇਹ ਛੋਟੀ-ਛੋਟੀ ਚੀਜ਼ਾ ਨਾਲ ਤੁਸੀਂ ਆਪਣੇ ਆਪ ਨੂੰ ਵਾਰਦਾਤ ਤੋਂ ਕਾਫੀ ਹੱਦ ਤੱਕ ਬਚਾ ਸਕਦੇ ਹੋ ।