ਬਿਉਰੋ ਰਿਪੋਰਟ : ਮਾਨ ਕੈਬਨਿਟ ਦੇ ਸਭ ਤੋਂ ਸੀਨੀਅਰ ਮੰਤਰੀ ਅਮਨ ਅਰੋੜਾ ਨੂੰ ਸੁਨਾਮ ਅਦਾਲਤ ਨੇ 9 ਲੋਕਾਂ ਦੇ ਨਾਲ ਘਰੇਲੂ ਝਗੜੇ ਦੇ ਪੁਰਾਣੇ ਮਾਮਲੇ ਵਿੱਚ 2 ਸਾਲ ਦੀ ਸਜ਼ਾ ਸੁਣਾਈ ਹੈ । ਉਨ੍ਹਾਂ ਦੇ ਖਿਲਾਫ ਧਾਰਾ 452 ਅਤੇ 323 ਦੇ ਤਹਿਤ ਕੇਸ ਦਰਜ ਸੀ । ਅਮਨ ਅਰੋੜਾ ਹੁਣ ਜ਼ਮਾਨਤ ਦੇ ਲਈ ਅਪਲਾਈ ਕਰਨਗੇ । ਜੇਕਰ ਕਿਸੇ ਨੂੰ 3 ਸਾਲ ਤੋਂ ਘੱਟ ਸਜ਼ਾ ਹੁੰਦੀ ਹੈ ਤਾਂ ਉਹ ਜ਼ਮਾਨਤ ਦੇ ਲਈ ਅਪਲਾਈ ਕਰ ਸਕਦਾ ਹੈ। ਜੇਕਰ ਅਮਨ ਅਰੋੜਾ ਨੂੰ ਸੁਨਾਮ ਕੋਰਟ ਮੌਕੇ ‘ਤੇ ਜ਼ਮਾਨਤ ਨਹੀਂ ਦਿੰਦੀ ਹੈ ਤਾਂ ਉਨ੍ਹਾਂ ਨੂੰ ਅਹੁਦਾ ਛੱਡ ਕੇ ਹਾਈਕੋਰਟ ਜਾਣਾ ਪਏਗਾ। ਇਸ ਤੋਂ ਪਹਿਲਾਂ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੂੰ ਪਰਿਵਾਰਕ ਝਗੜੇ ਦੇ ਮਸਲੇ ਵਿੱਚ ਰੋਪੜ ਕੋਰਟ ਨੇ 2 ਸਾਲ ਦੀ ਸਜ਼ਾ ਸੁਣਾਈ ਸੀ ਅਤੇ ਉਨ੍ਹਾਂ ਨੂੰ ਉਸੇ ਸਮੇਂ ਜ਼ਮਾਨਤ ਮਿਲ ਗਈ ਸੀ ।
ਇਹ ਹੈ ਪੂਰਾ ਮਾਮਲਾ
ਜਿਸ ਮਾਮਲੇ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਸਜ਼ਾ ਮਿਲੀ ਹੈ ਉਹ 2008 ਦਾ ਮਾਮਲਾ ਹੈ । ਦਰਅਸਲ ਸੁਨਾਮ ਤੋਂ ਅਮਨ ਅਰੋੜਾ ਦੇ ਪਿਤਾ ਭਗਵਾਨਦਾਸ ਕਾਂਗਰਸ ਦੇ ਵਿਧਾਇਕ ਰਹੇ ਸਨ । ਪਿਤਾ ਦੀ ਮੌਤ ਤੋਂ ਬਾਅਦ ਅਮਨ ਅਰੋੜਾ ਦੇ ਨਾਲ ਉਨ੍ਹਾਂ ਦੀ ਭੈਣ ਸੋਨੀਆ ਅਰੋੜਾ ਵੀ ਸਿਆਸਤ ਵਿੱਚ ਸਰਗਰਮ ਹੋਈ ਸੀ । ਜਿਸ ਤੋਂ ਬਾਅਦ ਪਰਿਵਾਰ ਵਿੱਚ ਵਿਵਾਦ ਹੋ ਗਿਆ ਅਤੇ ਇਹ ਜਾਇਦਾਦ ਦੇ ਝਗੜੇ ਵਿੱਚ ਬਦਲ ਗਿਆ। ਅਮਨ ਅਰੋੜਾ ਦੇ ਜੀਜੇ ਰਜਿੰਦਰ ਸਿੰਘ ਦੀਪਾ ਜੋ ਕਿ ਪਹਿਲਾਂ ਕਾਂਗਰਸ ਦੇ ਆਗੂ ਸਨ ਇਸ ਵੇਲੇ ਉਹ ਅਕਾਲੀ ਦਲ ਦੇ ਮੈਂਬਰ ਹਨ ਉਨ੍ਹਾਂ ਦੇ ਦੱਸਿਆ ਕਿ 2008 ਵਿੱਚ ਮੇਰੀ ਕੋਠੀ ਵੀ ਅਮਨ ਅਰੋੜਾ ਦੇ ਘਰ ਆਹਮੋ- ਸਾਹਮਣੇ ਸੀ । ਇੱਕ ਦਿਨ ਅਮਨ ਅਰੋੜਾ ਉਨ੍ਹਾਂ ਦੇ ਘਰ ਆਪਣੇ ਹਮਾਇਤੀਆਂ ਨਾਲ ਆਏ ਅਤੇ ਕੁੱਟਮਾਰ ਸ਼ੁਰੂ ਕਰ ਦਿੱਤੀ,ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਸੱਟਾ ਲੱਗੀਆਂ ਮੈਂ ਹਸਪਤਾਲ ਵਿੱਚ ਰਿਹਾ ਪਰ ਉਲਟਾ ਪੁਲਿਸ ਨੇ ਮੇਰੇ ਖਿਲਾਫ ਹੀ 307 ਦੀ ਧਾਰਾ ਲਾ ਦਿੱਤੀ । ਮੇਰੇ ਖਿਲਾਫ ਝੂਠਾ ਕੇਸ ਅਦਾਲਤ ਨੇ ਪਹਿਲਾਂ ਹੀ ਖਾਰਿਜ ਕਰ ਦਿੱਤਾ ਸੀ । ਦੀਪਾ ਨੇ ਕਿਹਾ ਮੇਰੀ ਸ਼ਿਕਾਇਤ ਦੇ ਖਿਲਾਫ ਅਮਨ ਅਰੋੜਾ ਹਾਈਕੋਰਟ ਵਿੱਚ ਗਏ ਪਰ ਅਦਾਲਤ ਨੇ ਅਪੀਲ ਖਾਰਜ ਕਰ ਦਿੱਤਾ ਸੀ। ਅੱਜ ਜਦੋਂ ਜੱਜ ਸਾਬ੍ਹ ਨੇ ਪੁੱਛਿਆ ਕਿ ਤੁਸੀਂ ਕੀ ਚਾਹੁੰਦੇ ਹੋ ਤਾਂ ਅਸੀਂ ਮੰਗ ਕੀਤੀ ਕਿ ਅਮਨ ਅਰੋੜਾ ਪਬਲਿਕ ਦੇ ਨੁਮਾਇੰਦੇ ਹਨ ਉਨ੍ਹਾਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਜਿਸ ਤੋਂ ਬਾਅਦ 2 ਸਾਲ ਦੀ ਸਜ਼ਾ ਸੁਣਵਾਈ ਗਈ