ਬਿਉਰੋ ਰਿਪੋਰਟ : ਨਾਸਾ ਦੇ ਵਿਗਿਆਨਿਆ ਨੇ ਸੂਰਜ ਦੀ ਸਤਾ ‘ਤੇ ਵੱਡੇ ਖੱਡ ਬਾਰੇ ਖੁਲਾਸਾ ਕੀਤਾ ਹੈ । ਇਸ ਦੀ ਚੌੜਾਈ 8 ਲੱਖ ਕਿਲੋਮੀਟਰ ਹੈ। ਜਿਸ ਦਾ ਅਸਰ GPS ਸਿਸਟਮ ‘ਤੇ ਪਏਗਾ । ਅਸਾਨ ਭਾਸ਼ਾ ਵਿੱਚ ਸਮਝਨਾ ਹੋਵੇ ਤਾਂ ਇਹ ਇੰਨਾਂ ਵੱਡਾ ਖੱਡ ਹੈ ਕਿ ਇਸ ਵਿੱਚ 60 ਪ੍ਰਿਥਵੀ ਸਮਾ ਸਕਦੀ ਹੈ । ਇਸ ਵੱਡੇ ਖੱਡੇ ਨੂੰ ਕੋਰੋਨਲ ਹੋਮ ਦਾ ਨਾਂ ਦਿੱਤਾ ਹੈ । ਵਿਗਿਆਨਿਆ ਮੁਤਾਬਿਕ ਕੋਰੋਨਲ ਹੋਲ ਵਿੱਚ ਸੋਲਰ ਵਿੰਡ ਪ੍ਰਿਥਵੀ ਦੇ ਵੱਲ ਆ ਰਹੀਆਂ ਹਨ। ਇਸ ਨਾਲ ਰੇਡੀਓ ਅਤੇ ਸੈਟਲਾਈਟ ਕਮਯੂਨੀਕੇਸ਼ਨ ਟੁੱਟ ਸਕਦਾ ਹੈ ।
ਲਾਈਵ ਸਾਇੰਸ ਨਿਊਜ਼ ਦੇ ਮੁਤਾਬਿਕ ਕੋਰੋਨਲ ਹੋਲ ਸੂਰਜ ਦੀ ਭੂਰੇਖਾ ਯਾਨੀ ਇਕੇਟਰ ‘ਤੇ ਬਣਿਆ ਹੈ । ਇਸ ਦੀ ਖੋਜ 2 ਦਸੰਬਰ 2023 ਨੂੰ ਹੋ ਗਈ ਸੀ । ਪਰ ਅਗਲੇ 24 ਘੰਟਿਆਂ ਵਿੱਚ ਇਸ ਦੀ ਚੌੜਾਈ 8 ਲੱਖ ਕਿਲੋਮੀਟਰ ਹੋ ਗਈ । ਇਸ ਦੀ ਵਜ੍ਹਾ ਕਰਕੇ ਲੋਕਾਂ ਨੂੰ ਅਸਮਾਨ ਵਿੱਚ ਚਮਕਦਾਰ ਰੋਸ਼ਨੀ ਵੇਖਣ ਨੂੰ ਮਿਲੇਗੀ ।
ਪ੍ਰਿਥਵੀ ਵਿੱਚ GPS ਸਿਗਨਲ ‘ਤੇ ਅਸਰ ਪਏਗਾ
ਇੱਕ ਵਿਗਿਆਨੀ ਨੇ ਦੱਸਿਆ ਹੈ ਕਿ ਕੋਰੋਨਲ ਹੋਲ ਦਾ ਅਚਾਨਕ ਵੱਡਾ ਹੋਣਾ ਚਿੰਤਾ ਦੀ ਗੱਲ ਹੈ। ਅਜਿਹਾ ਇਸ ਲਈ ਕਿਉਂਕਿ ਇਸ ਨਾਲ ਰੇਡੀਏਸ਼ਨ ਨਿਕਲ ਰਹੇ ਹਨ ਅਤੇ ਤੇਜ਼ ਰੇਡੀਏਸ਼ਨ ਵਾਲੀ ਤਰੰਗਾ ਤੇਜ਼ੀ ਨਾਲ ਪ੍ਰਿਥਵੀ ਦੇ ਵੱਲ ਆ ਰਹੀਆਂ ਹਨ । ਇਸ ਨਾਲ ਪ੍ਰਿਥਵੀ ‘ਤੇ GPS ਸਿਸਟਮ ਅਤੇ ਵਾਇਰਲੈਸ ਪ੍ਰਭਾਵਿਤ ਹੋ ਸਕਦੇ ਹਨ । ਹਾਲਾਂਕਿ ਇਸ ਨਾਲ ਮੋਬਾਈਲ ਨੈੱਟਵਰਕ,ਇੰਟਰਨੈੱਟ ਅਤੇ ਬਿਜਲੀ ਦੀਆਂ ਲਾਇਨਾਂ ‘ਤੇ ਵੀ ਅਸਰ ਪੈਣ ਦਾ ਸ਼ੱਕਾ ਹੈ ।
ਧਰਤੀ ‘ਤੇ ਰੇਡੀਓ ਕਮਯੂਨੀਕੇਸ਼ਨ ਵੀ ਟੁੱਟ ਸਕਦਾ ਹੈ
ਵਿਗਿਆਨਿਆ ਦਾ ਕਹਿਣਾ ਹੈ ਕਿ ਵੱਡੇ ਖੱਡ ਦੀ ਵਜ੍ਹਾ ਕਰਕੇ ਪ੍ਰਿਥਵੀ ‘ਤੇ ਜੀਯੋਮੈਗ੍ਰੇਟਿਵ ਤੂਫਾਨ ਆ ਸਕਦਾ ਹੈ। ਇਸ ਤੂਫਾਨ ਦਾ ਸਿੱਧਾ ਅਸਰ ਪ੍ਰਿਥਵੀ ਦੇ ਕੇਂਦਰ ‘ਤੇ ਬਣੇ ਚੁੱਬਕ ਵਾਲੇ ਖੇਤਰ ਯਾਨੀ ਪ੍ਰਿਥਵੀ ਦੀ ਮੈਗੇਟਿਕ ਫੀਲਡ ‘ਤੇ ਹੋਵੇਗਾ । ਇਹ ਹੀ ਚੁੱਬਕ ਖੇਤਰ ਤੂਫਾਨ ਤੋਂ ਸਾਨੂੰ ਬਚਾਉਂਦਾ ਹੈ । ਜੇਕਰ ਸੂਰਜ ‘ਤੇ ਜੀਯੋਮੈਗ੍ਰੇਟਿਵ ਤੂਫਾਨ ਆਇਆ ਤਾਂ ਮੈਗ੍ਰੇਟਿਕ ਫੀਲਡ ‘ਤੇ ਅਸਰ ਹੋਣ ਦੀ ਵਜ੍ਹਾ ਕਰਕੇ ਧਰਤੀ ਸੋਲਡ ਵਿੰਡ ਨੂੰ ਰੋਕ ਨਹੀਂ ਸਕੇਗੀ । ਇਸ ਨਾਲ ਪ੍ਰਿਥਵੀ ਬਲੈਕਆਊਟ ਹੋ ਸਕਦੀ ਹੈ। ਯਾਨੀ ਰੇਡੀਓ ਕਮਯੂਨੀਕੇਸ਼ਨ ਪੂਰੀ ਤਰ੍ਹਾਂ ਨਾਲ ਟੁੱਟ ਸਦਕਾ ਹੈ
ਕੋਰੋਨਲ ਹੋਲ ਕਿੰਨੇ ਦਿਨ ਰਹਿੰਦਾ ਹੈ
ਵਿਗਿਆਨਿਆ ਨੇ ਫਿਲਹਾਲ ਇਹ ਨਹੀਂ ਜਾਣ ਦੇ ਹਨ ਕਿ ਕੋਰੋਨਿਲ ਹੋਲ ਸੂਰਜ ‘ਤੇ ਕਿੰਨੇ ਸਮੇਂ ਰਹਿੰਦਾ ਹੈ । ਪਿਛਲੀ ਵਾਰ ਯਾਨੀ ਮਾਰਚ ਵਿੱਚ ਜੋ ਕੋਰੋਨਲ ਹੋਲ ਬਣਿਆ ਸੀ ਉਹ 27 ਦਿਨਾਂ ਤੱਕ ਸੂਰਜ ‘ਤੇ ਰਿਹਾ ਸੀ। ਜੇਕਰ ਕੋਰੋਨਲ ਹੋਲ ਲੰਮੇ ਸਮੇਂ ਤੱਕ ਬਣਿਆ ਰਹਿੰਦਾ ਹੈ ਤਾਂ ਇਸ ਦਾ ਅਸਰ ਉਨ੍ਹੇ ਦਿਨ ਤੱਕ ਹੀ ਰਹੇਗਾ ।