ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਟੋਕੀਓ ਪੈਰਾਉਲੰਪਿਕ ਵਿੱਚ ਭਾਰਤ ਦੇ ਖਿਡਾਰੀ ਸੁਮਿਤ ਅੰਤਿਲ ਨੇ ਜੈਵਲਿਨ ਥ੍ਰੋਅ ਵਿੱਚ ਗੋਲਡ ਮੈਡਲ ਹਾਸਿਲ ਕੀਤਾ ਹੈ।ਸੁਮਿਤ ਨੇ ਐੱਫ-64 ਸ਼੍ਰੇਣੀ ਵਿਚ 68.55 ਵਿੱਚ ਨੇਜਾ ਸੁੱਟ ਕੇ ਨਾ ਸਿਰਫ ਮੈਡਲ ਜਿੱਤਿਆ, ਸਗੋਂ ਸੁਮਿਤ ਨੇ ਨਵਾਂ ਵਿਸ਼ਵ ਰਿਕਾਰਡ ਵੀ ਕਾਇਮ ਕੀਤਾ ਹੈ।
ਇਸ ਤੋਂ ਪਹਿਲਾਂ ਅੱਜ ਹੀ ਅਵਨੀ ਲੇਖਾਰਾ ਨੇ ਔਰਤਾਂ ਦੀ 10 ਮੀਟਰ ਏਅਰਰਾਇਫਲ ਵਿੱਚ ਭਾਰਤ ਦੀ ਝੋਲੀ ਵਿੱਚ ਗੋਲਡ ਮੈਡਲ ਪਾਇਆ ਸੀ।ਜ਼ਿਕਰਯੋਗ ਹੈ ਕਿ ਟੋਕੀਓ ਉਲੰਪਿਕ ਵਿੱਚ ਵੀ ਭਾਰਤ ਦਾ ਵਧੀਆ ਪ੍ਰਦਰਸ਼ਨ ਰਿਹਾ ਹੈ।ਭਾਰਤ ਦਾ ਚੰਗਾ ਪ੍ਰਰਦਰਸ਼ਨ ਰੀਓ ਉਲੰਪਿਕ 2016 ਵਿੱਚ ਰਿਹਾ ਸੀ, ਜਿੱਥੇ ਦੋ ਗੋਲਡ, ਇਕ ਸਿਲਵਰ ਤੇ ਇਕ ਕਾਂਸਾ ਦਾ ਮੈਡਲ ਜਿੱਤਿਆ ਸੀ।