Punjab

ਲੱਤ ਦੁਖਦੀ ਕਹਿ ਕੇ ਜਾਂਚ ਟੀਮ ਮੂਹਰੇ ਅੱਜ ਫਿਰ ਨਹੀਂ ਪੇਸ਼ ਹੋਇਆ ਸੁਮੇਧ ਸੈਣੀ

‘ਦ ਖਾ਼ਲਸ ਬਿਊਰੋ ( ਮੁਹਾਲੀ ) :- ਬਲਵੰਤ ਸਿੰਘ ਮੁਲਤਾਨੀ ਨੂੰ ਤਿੰਨ ਦਹਾਕੇ ਪਹਿਲਾਂ ਅਗਵਾ ਕਰਨ ਮਗਰੋਂ ਭੇਤਭਰੀ ਹਾਲਤ ਵਿੱਚ ਲਾਪਤਾ ਕਰਨ ਦੇ ਮਾਮਲੇ ‘ਚ ‘SIT ਵੱਲੋਂ ਨਾਮਜ਼ਦ ਕੀਤਾ ਗਇਆ ਦੋਸ਼ੀ ਸਾਬਕਾ ਡੀਜੀਪੀ ਸੁਮੇਧ ਸੈਣੀ ਅੱਜ ਫਿਰ ਮਟੌਰ ਥਾਣੇ ਵਿੱਚ ਜਾਂਚ ਟੀਮ ਅੱਗੇ ਪੇਸ਼ ਨਹੀਂ ਹੋਇਆ।

ਦੱਸਣਯੋਗ ਹੈ ਕਿ ਕੱਲ੍ਹ 29 ਸਤੰਬਰ ਨੂੰ ਮੁਹਾਲੀ ਪੁਲੀਸ ਨੇ ਸੈਣੀ ਨੂੰ ਤੀਜਾ ਨੋਟਿਸ ਜਾਰੀ ਕਰਕੇ ਜਾਂਚ ਵਿੱਚ ਸ਼ਾਮਲ ਹੋਣ ਲਈ ਮਟੌਰ ਥਾਣੇ ਵਿੱਚ ਅੱਜ ਸਵੇਰੇ 11 ਵਜੇ ਸੱਦਿਆ ਸੀ, ਪਰ ਉਹ ਦੁਪਹਿਰ 12 ਵਜੇ ਤੱਕ ਵੀ ਸਿੱਟ ਕੋਲ ਪੇਸ਼ ਨਹੀਂ ਹੋਇਆ। ਸੈਣੀ ਨੇ ਵਕੀਲ ਰਾਹੀਂ ਮੁਹਾਲੀ ਪੁਲੀਸ ਨੂੰ ਈ-ਮੇਲ ‘ਤੇ ਮੈਡੀਕਲ ਭੇਜਦਿਆਂ ਕਿਹਾ ਹੈ ਕਿ ਉਹ ਬਿਮਾਰ ਹੋਣ ਕਾਰਨ ਮਟੌਰ ਥਾਣੇ ਵਿੱਚ ਪੇਸ਼ ਨਹੀਂ ਹੋ ਸਕਦਾ।

ਸੈਣੀ ਨੇ ਆਪਣੀ ਲੱਤ ਵਿੱਚ ਦਰਦ ਹੋਣ ਦੀ ਦੁਹਾਈ ਦਿੱਤੀ ਹੈ। ਉਂਝ ਥਾਣੇ ਵਿੱਚ ਸਿੱਟ ਮੁਖੀ ਐੱਸਪੀ ਹਰਮਨਦੀਪ ਸਿੰਘ ਹਾਂਸ, ਡੀਐੱਸਪੀ ਬਿਕਰਮਜੀਤ ਸਿੰਘ ਬਰਾੜ ਅਤੇ ਐੱਸਐੱਚਓ ਰਾਜੀਵ ਕੁਮਾਰ ਥਾਣੇ ਵਿੱਚ ਮੌਜੂਦ ਸਨ। 15 ਸਤੰਬਰ ਨੂੰ ਸੁਪਰੀਮ ਕੋਰਟ ਨੇ ਸੈਣੀ ਦੀ ਗ੍ਰਿਫਤਾਰੀ ‘ਤੇ ਆਰਜ਼ੀ ਰੋਕ ਲਗਾਉਂਦਿਆਂ ਉਸ ਨੂੰ ਪੁਲੀਸ ਜਾਂਚ ਵਿੱਚ ਸਹਿਯੋਗ ਦੇਣ ਲਈ ਕਿਹਾ ਗਿਆ ਸੀ।

Comments are closed.