Punjab

ਗੁਰਦੁਆਰਾ ਅਕਾਲ ਬੰਗਾ ਵਿਵਾਦ ‘ਤੇ ਨਿਹੰਗ ਜਥੇਬੰਦੀ ਤੇ ਪ੍ਰਸ਼ਾਸਨ ‘ਚ ਬਣੀ ਸਹਿਮਤੀ !

ਬਿਉਰੋ ਰਿਪੋਰਟ : ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਅਕਾਲ ਬੰਗਾ ‘ਤੇ 2 ਨਿਹੰਗ ਸਿੰਘ ਜਥੇਬੰਦੀਆਂ ਦੀ ਕਬਜ਼ੇ ਦੀ ਲੜਾਈ ਤੋਂ ਬਾਅਦ ਵੀਰਵਾਰ ਨੂੰ ਪੁਲਿਸ ਦੇ ਨਾਲ ਵੀ ਝੜਪ ਹੋਈ ਸੀ। ਇਸ ਦੌਰਾਨ ਪੁਲਿਸ ਦੇ 1 ਮੁਲਾਜ਼ਮ ਜਸਪਾਲ ਸਿੰਘ ਦੀ ਮੌਤ ਹੋ ਗਈ ਜਦਕਿ 10 ਜਖ਼ਮੀ ਹੋਏ ਸਨ । ਪਰ 2 ਘੰਟੇ ਪ੍ਰਸ਼ਾਸਨ ਵੱਲੋਂ ਗੱਲਬਾਤ ਤੋਂ ਬਾਅਦ ਹੁਣ ਇਸ ‘ਤੇ ਸਹਿਮਤੀ ਬਣ ਗਈ ਹੈ । ADGP ਲਾਅ ਐਂਡ ਆਰਡਰ ਗੁਰਵਿੰਦਰ ਸਿੰਘ ਨੇ ਕਿਹਾ ਗੁਰਦੁਆਰਾ ਅਕਾਲ ਬੰਗਾ ਨੂੰ ਖਾਲ੍ਹੀ ਕਰਵਾਇਆ ਜਾ ਰਿਹਾ ਹੈ । ਇੱਥੇ 21 ਨਵੰਬਰ ਨੂੰ ਨਿਹੰਗ ਸਿੰਘ ਬਾਬਾ ਮਾਨ ਸਿੰਘ ਗੁੱਟ ਨੇ ਜ਼ਬਰਦਸਤੀ ਬੁੱਢਾ ਦਲ 96 ਕਰੋੜੀ ਤੋਂ ਕਬਜ਼ਾ ਲੈ ਲਿਆ ਸੀ । ADGP ਦੇ ਮੁਤਾਬਿਕ 145 ਦੀ ਕਾਰਵਾਈ ਲਾਗੂ ਕੀਤਾ ਗਈ ਹੈ। ਯਾਨੀ ਹੁਣ ਇਸ ਵਿਵਾਦਿਤ ਜ਼ਮੀਨ ‘ਤੇ ਰਿਸੀਵਰ ਨਿਯੁਕਤ ਕੀਤਾ ਜਾਵੇਗਾ ਜੋ ਇਸ ਗੁਰੂ ਘਰ ਦੀ ਦੇਖਭਾਲ ਕਰੇਗਾ । ਇਹ ਰਿਸੀਵਰ ਤਹਿਸੀਲਦਾਰ ਵੀ ਹੋ ਸਕਦਾ ਹੈ ਅਤੇ ਨਾਇਬ ਤਹਿਸੀਲਦਾਰ ਵੀ ਨਿਯੁਕਤ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਗੁਰੂ ਘਰ ਦੀ ਸੁਰੱਖਿਆ ਨੂੰ ਲੈਕੇ ਇੱਥੇ ਪੁਲਿਸ ਦੀ ਤਾਇਨਾਤੀ ਕੀਤੀ ਜਾਵੇਗੀ । ADGP ਨੇ ਨਿਹਗਾਂ ਦੇ ਇਲਜ਼ਾਮਾਂ ਨੂੰ ਸਿਰ ਤੋਂ ਖਾਰਜ ਕੀਤਾ ਸੀ ਕਿ ਉਨ੍ਹਾਂ ਵੱਲੋਂ ਗੋਲੀ ਨਹੀਂ ਚਲਾਈ ਗਈ ਸੀ । ADGP ਨੇ ਜਾਣਕਾਰੀ ਦਿੱਤੀ ਕਿ ਲਾਇਸੈਂਸੀ ਹਥਿਆਰ ਜਿੰਨਾਂ ਤੋਂ ਨਿਹੰਗ ਸਿੰਘ ਬਾਬਾ ਮਾਨ ਸਿੰਘ ਗੁੱਟ ਵੱਲੋਂ ਪੁਲਿਸ ‘ਤੇ ਗੋਲੀਆਂ ਚਲਾਇਆ ਗਈਆਂ ਉਸ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ।

ਇਹ ਹੈ ਪੂਰਾ ਮਾਮਲਾ

SSP ਕਪੂਰਥਲਾ ਨੇ ਦੱਸਿਆ ਕਿ ਕਈ ਸਾਲਾਂ ਤੋਂ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੇ ਸਾਹਮਣੇ ਬਾਬਾ ਬੁੱਢਾ ਦਲ 96 ਵੇਂ ਕਰੋੜੀ ਸੰਤ ਬਲਬੀਰ ਸਿੰਘ ਦਾ ਕਬਜ਼ਾ ਚੱਲ ਰਿਹਾ ਸੀ । ਜਿੰਨਾਂ ਦੇ ਵੱਲੋਂ 2 ਸੇਵਾਦਾਰਾਂ ਨੂੰ ਅਕਾਲ ਬੁੰਗਾ ਵਿੱਚ ਬਿਠਾਇਆ ਗਿਆ ਸੀ । ਇਸ ਦੀ ਸੇਵਾ ਨਿਰਵੈਰ ਸਿੰਘ ਅਤੇ ਜਗਜੀਤ ਸਿੰਘ ਕਰਦੇ ਸਨ । 21 ਨਵੰਬਰ ਦੀ ਸਵੇਰ ਸਾਢੇ 8 ਵਜੇ ਬਾਬਾ ਬੁੱਢ ਦਲ ਤੋਂ ਵੱਖ ਹੋਏ ਗੁੱਟ ਦੇ ਮੁਖੀ ਬਾਬਾ ਮਾਨ ਸਿੰਘ ਆਪਣੇ 15 ਤੋਂ 20 ਸਾਥੀਆਂ ਦੇ ਨਾਲ ਗੁਰਦੁਆਰਾ ਸ਼੍ਰੀ ਬੁੰਗਾ ਸਾਹਿਬ ਵਿੱਚ ਜ਼ਬਰਦਸਤੀ ਦਾਖਲ ਹੋਏ ਅਤੇ ਨਿਰਵੈਲ ਸਿੰਘ ਨੂੰ ਰੱਸਿਆਂ ਦੇ ਨਾਲ ਬੰਨ੍ਹ ਦਿੱਤਾ ਅਤੇ ਜਗਜੀਤ ਸਿੰਘ ‘ਤੇ ਹਥਿਆਰਾਂ ਨਾਲ ਵਾਰ ਕੀਤੇ,ਮੋਬਾਈਲ ਵੀ ਖੋਹ ਲਿਆ ਅਤੇ ਗੁਰੂ ਘਰ ‘ਤੇ ਕਬਜ਼ਾ ਕਰ ਲਿਆ ।

ਜਗਜੀਤ ਸਿੰਘ ਦੇ ਬਿਆਨ ‘ਤੇ ਬਾਬਾ ਮਾਨ ਸਿੰਘ ਅਤੇ ਉਨ੍ਹਾਂ ਦੇ 15 ਤੋਂ 0 ਸਾਥੀਆਂ ਖਿਲਾਫ ਥਾਣਾ ਸੁਲਤਾਨਪੁਰ ਲੋਧੀ ਵਿੱਚ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰ ਲਿਆ । ਬੁੱਧਵਾਰ ਨੂੰ ਨਿਹੰਗ ਮਾਨ ਸਿੰਘ ਦੇ 10 ਸੇਵਾਦਾਰ ਨਿਹੰਗ ਸਿੰਘਾਂ ਦੇ ਵੱਲੋਂ ਬਾਬਾ ਬਲਬੀਰ ਸਿੰਘ ਦੇ ਦੂਜੇ ਡੇਰੇ ਪਿੰਡ ਬੂਸੋਵਾਲ ਰੋਡ ਦੇ ਨਜ਼ਦੀਕ ਪੀਰ ਗੇਬ ਵਿੱਚ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ । ਇਸ ‘ਤੇ ਪੁਲਿਸ ਨੂੰ ਇਤਲਾਹ ਮਿਲੀ ਤਾਂ ਉਹ ਫੌਰਨ ਮੌਕੇ ਕੇ ਪਹੁੰਚੇ ਅਤੇ 10 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ । ਸਵੇਰ ਵੇਲੇ ਪੁਲਿਸ ਜਦੋਂ ਹੋਰ ਨਿਹੰਗਾਂ ਤੋਂ ਗੁਰਦੁਆਰਾ ਅਕਾਲ ਬੰਗਾ ਖਾਲੀ ਕਰਵਾਉਣ ਦੇ ਲਈ ਤੜਕੇ ਆਈ ਤਾਂ ਇਲਜ਼ਾਮਾਂ ਮੁਤਾਬਿਕ ਨਿਹੰਗਾਂ ਨੇ ਪੁਲਿਸ ਦੇ ਹਮਲਾ ਕਰ ਦਿੱਤਾ ਅਤੇ ਗੋਲੀਬਾਰੀ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਹੈ ।