ਬਿਉਰੋ ਰਿਪੋਰਟ – ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir singh Badal) ਨੇ ਆਪਣੇ ਜੀਜੇ ਆਦੇਸ਼ ਪ੍ਰਤਾਪ ਸਿੰਘ ਕੈਰੋਂ (Adesh Partap singh Kairon) ਦੇ ਖਿਲਾਫ ਵੱਡਾ ਐਕਸ਼ਨ ਲੈਂਦੇ ਹੋਏ ਉਨ੍ਹਾਂ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਹੈ । ਖਡੂਰ ਸਾਹਿਬ ਤੋਂ ਪਾਰਟੀ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਨੇ ਉਨ੍ਹਾਂ ਦੀ ਸ਼ਿਕਾਇਤ ਸੁਖਬੀਰ ਸਿੰਘ ਬਾਦਲ ਨੂੰ ਕੀਤੀ ਸੀ । ਇਲਜ਼ਾਮ ਸੀ ਕਿ ਕੈਰੋਂ ਪਾਰਟੀ ਵਿਰੋਧੀ ਗਤਿਵਿਦਿਆਂ ਵਿੱਚ ਸ਼ਾਮਲ ਸਨ । ਸੁਖਬੀਰ ਸਿੰਘ ਬਾਦਲ ਦੀ ਇਸ ਵੱਡੀ ਕਾਰਵਾਈ ਤੋਂ ਬਾਅਦ ਭੈਣ-ਭਰਾ ਦੇ ਰਿਸ਼ਤੇ ਵਿੱਚ ਕੋਈ ਤਰੇੜ ਪਏਗੀ,ਇਹ ਵੱਡਾ ਸਵਾਲ ਹੈ । ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਸੁਖਬੀਰ ਸਿੰਘ ਅਤੇ ਬਿਕਰਮਜੀਤ ਸਿੰਘ ਮਜੀਠੀਆ ਦੇ ਰਿਸ਼ਤਿਆਂ ਵਿੱਚ ਤਨਾਅ ਬਾਰੇ ਕਈ ਵਾਰ ਬਿਆਨ ਦੇ ਚੁੱਕੇ ਹਨ । ਇੱਕ ਹੋਰ ਵੱਡਾ ਸਵਾਲ ਇਹ ਹੈ ਕਿ ਕੈਰੋਂ ਵੋਟਿੰਗ ਤੋਂ ਠੀਕ ਪਹਿਲਾਂ ਕਿਸ ਪਾਰਟੀ ਵਿੱਚ ਸ਼ਾਮਲ ਹੋਣਗੇ ।
ਕੈਰੋਂ ਤੇ ਵਲਟੋਹਾ ਵਿੱਚ ਲੰਮੇ ਸਮੇਂ ਤੋਂ ਤਣਾਅ
ਪ੍ਰਤਾਪ ਸਿੰਘ ਕੈਰੋਂ ਦਾ ਵਿਆਹ ਪ੍ਰਕਾਸ਼ ਸਿੰਘ ਬਾਦਲ ਦੀ ਧੀ ਪ੍ਰਨੀਤ ਕੌਰ ਨਾਲ ਹੋਇਆ ਹੈ । ਉਹ 3 ਵਾਰ ਪੱਟੀ ਵਿਧਾਨਸਭਾ ਹਲਕੇ ਤੋਂ ਵਿਧਾਇਕ ਬਣੇ ਸਨ,ਬਾਦਲ ਸਰਕਾਰ ਵਿੱਚ ਉਹ 2007 ਤੋਂ 2017 ਤੱਕ ਲਗਾਤਾਰ 10 ਸਾਲ ਮੰਤਰੀ ਰਹੇ । ਇਸ ਤੋਂ ਪਹਿਲਾਂ 1997 ਤੋਂ 2002 ਤੱਕ ਵੀ ਉਹ ਖੁਰਾਕ ਮੰਤਰੀ ਰਹੇ । 2017 ਅਤੇ 2022 ਵਿੱਚ ਆਦੇਸ਼ ਪ੍ਰਤਾਪ ਸਿੰਘ ਕੈਰੋਂ ਹਾਰ ਗਏ ਸਨ । 2022 ਦੀਆਂ ਵਿਧਾਨਸਭਾ ਚੋਣਾਂ ਦੌਰਾਨ ਹੀ ਵਿਰਸਾ ਸਿੰਘ ਵਲਟੋਹਾ ਅਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵਿਚਾਲੇ ਸਿਆਸੀ ਝਗੜਾ ਚੱਲ ਰਿਹਾ ਸੀ । ਪ੍ਰਤਾਪ ਸਿੰਘ ਕੈਰੋਂ 2022 ਦੀ ਵਿਧਾਨਸਭਾ ਚੋਣ ਪੱਟੀ ਦੀ ਥਾਂ ਵਲਟੋਹਾ ਤੋਂ ੜਨਾ ਚਾਹੁੰਦੇ ਸਨ ਉਨ੍ਹਾਂ ਨੇ ਵਿਰਸਾ ਸਿੰਘ ਵਲਟੋਹਾ ਦੇ ਹਲਕੇ ਵਿੱਚ ਆਪਣੀ ਸਰਗਰਮੀਆਂ ਵਧਾ ਦਿੱਤੀ ਸੀ । ਉਸ ਵੇਲੇ ਵਲਟੋਹਾ ਨੇ ਖੁੱਲ ਕੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਖਿਲਾਫ ਬਿਆਨਬਾਜ਼ੀ ਕੀਤੀ ਸੀ । ਮਾਮਲੇ ਨੂੰ ਸ਼ਾਂਤ ਕਰਨ ਦੇ ਲਈ ਸੁਖਬੀਰ ਸਿੰਘ ਬਾਦਲ ਨੇ ਵਿਰਸਾ ਸਿੰਘ ਵਰਟੋਹਾ ਨੂੰ ਵਲਟੋਹਾ ਤੋਂ ਉਮੀਦਵਾਰ ਐਲਾਨ ਦਿੱਤਾ ਸੀ । ਦਰਅਸਲ ਪੱਟੀ ਹਲਕੇ ਤੋਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਆਪਣੀ ਪਤਨੀ ਪ੍ਰਨੀਤ ਨੂੰ ਚੋਣ ਲੜਵਾਉਣਾ ਚਾਹੁੰਦੇ ਸਨ, ਪਰ ਸੁਖਬੀਰ ਸਿੰਘ ਬਾਦਲ ਰਾਜ਼ੀ ਨਹੀਂ ਹੋਏ ।
ਸਿਆਸੀ ਜਾਣਕਾਰਾ ਦਾ ਕਹਿਣਾ ਹੈ ਕਿ ਕੈਬਨਿਟ ਵਿੱਚ ਰਹਿੰਦੇ ਹੋਏ ਵੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਤੇ ਸੁਖਬੀਰ ਸਿੰਘ ਦੀ ਬਾਦਲ ਦੀ ਆਪਸ ਵਿੱਚ ਬਣ ਦੀ ਨਹੀਂ ਪਰ ਪ੍ਰਕਾਸ਼ ਸਿੰਘ ਬਾਦਲ ਦੇ ਮੁੱਖ ਮੰਤਰੀ ਹੋਣ ਦੀ ਵਜ੍ਹਾ ਕਰਕੇ ਕਦੇ ਖੁੱਲ ਦੇ ਬਗਾਵਤ ਸਾਹਮਣੇ ਨਹੀਂ ਆਈ । ਆਦੇਸ਼ ਪ੍ਰਤਾਪ ਸਿੰਘ ਕੈਰੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਪੋਤਰੇ ਹਨ ।