Punjab

ਸੁਖਪਾਲ ਸਿੰਘ ਖਹਿਰਾ ਦੀ ਸਾਰੇ ਵਾਤਾਵਰਣ ਪ੍ਰੇਮੀਆਂ ਨੂੰ ਅਪੀਲ

‘ਦ ਖਾਲਸ ਬਿਊਰੋ:ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸਾਰੇ ਵਾਤਾਵਰਣ ਪ੍ਰੇਮੀਆਂ ਅਤੇ ਪੰਜਾਬ ਦੀ ਪਰਵਾਹ ਕਰਨ ਵਾਲੇ ਲੋਕਾਂ ਨੂੰ ਟਵੀਟ ਰਾਹੀਂ ਬੇਨਤੀ ਕੀਤੀ ਹੈ ਕਿ ਉਹ ਪਬਲਿਕ ਕਮੇਟੀ ਐਕਸ਼ਨ ਦੇ ਸੱਦੇ ‘ਤੇ 10 ਜੁਲਾਈ ਨੂੰ ਮਤੇਵਾੜਾ ਜਰੂਰ ਪਹੁੰਚਣ।ਉਹਨਾਂ ਇਹ ਵੀ ਲਿਖਿਆ ਹੈ ਕਿ ਸਰਕਾਰ ਵੱਲੋਂ ਪ੍ਰਸਤਾਵਿਤ 950 ਏਕੜ ਵਿੱਚ ਪ੍ਰਸਤਾਵਿਤ ਟੈਕਸਟਾਈਲ ਪਾਰਕ ਤੋਂ ਜੰਗਲਾਂ ਅਤੇ ਦਰਿਆ ਸਤਲੁਜ ਨੂੰ ਬਚਾਉਣ ਲਈ ਪਬਲਿਕ ਕਮੇਟੀ ਐਕਸ਼ਨ ਦੀਆਂ ਕੋਸ਼ਿਸ਼ਾਂ ਜਾਰੀ ਹਨ।ਭਾਵੇਂ ਆਪ ਨੇ ਇਸ ਦਾ ਵਿਰੋਧ ਵੀ ਕੀਤਾ ਸੀ ਪਰ ਹੁਣ ਉਹ ਖੁੱਦ ਇਸ ਨੂੰ ਕੰਕਰੀਟ ਦਾ ਜੰਗਲ ਬਣਾਉਣ ‘ਤੇ ਤੁਲੇ ਹੋਏ ਹਨ।