Punjab

ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰ ਪੰਜਾਬ ਸਰਕਾਰ ਨੂੰ ਪੁੱਛੇ ਸਵਾਲ

‘ਦ ਖ਼ਾਲਸ ਬਿਊਰੋ : ਕੱਲ ਬੋਰਵੈਲ ਵਿੱਚ ਡਿੱਗ ਕੇ ਆਪਣੀ ਜਾ ਨ ਗਵਾਉਣ ਵਾਲੇ ਬੱਚੇ ਰਿਤਿੱਕ ਪ੍ਰਤੀ ਆਪਣੀ ਹਮਦਰਦੀ ਜ਼ਹਿਰ ਕਰਦੇ ਹੋਏ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇੱਕ ਟਵੀਟ ਕੀਤਾ ਹੈ ਤੇ ਕਿਹਾ ਹੈ ਕਿ ਇਹ ਬਹੁਤ ਹੀ ਸ਼ਰਮ ਅਤੇ ਚਿੰਤਾ ਦੀ ਗੱਲ ਹੈ ਕਿ ਅੱਜ ਦੇ ਹਾਈ ਟੈਕ ਆਧੁਨਿਕ ਸੰਸਾਰ ਵਿੱਚ ਸਾਡੇ ਰਿਤਿਕ ਵਰਗੇ ਬੱਚੇ ਆਵਾਰਾ ਕੁੱਤਿਆਂ ਦੇ ਕਾਰਨ ਬੋਰਵੈੱਲਾਂ ਵਿੱਚ ਮ ਰ ਰਹੇ ਹਨ। ਇਸ ਲਈ ਜ਼ਰੂਰੀ ਹੈ ਕਿ ਪੰਜਾਬ ਵਿੱਚ ਹਰ ਸਾਲ ਵਾਪਰਦੇ ਸੜਕ ਹਾਦਸਿਆਂ ਦਾ ਕਾਰਨ ਬਣਦੇ ਆਵਾਰਾ ਪਸ਼ੂਆਂ ‘ਤੇ ਕਾਬੂ ਪਾਇਆ ਜਾਣਾ ਚਾਹੀਦਾ ਹੈ।

ਇਸ ਤੋਂ ਬਾਅਦ ਉਹਨਾਂ ਇੱਕ ਟਵੀਟ ਕਰ ਕੇ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਮੈਂ ਉਮੀਦ ਕਰਦਾ ਹਾਂ ਕਿ ਪਿਛਲੀਆਂ ਸਰਕਾਰਾਂ ਦੇ ਵਾਂਗ ਆਪਣੀ ਸਰਕਾਰ ਚਲਾਉਣ ਲਈ ਸਰਕਾਰੀ ਜਾਇਦਾਦ ਵੇਚਣ ਦੇ ਪੁਰਾਣੇ ਰਵਾਇਤੀ ਤਰੀਕਿਆਂ ਦਾ ਸਹਾਰਾ ਨਹੀਂ ਲੈਣਗੇ। “ਭਗਤਾਂ” ਲਈ ਸੁਪਰਮੈਨ ਲੀਡਰ ਅਰਵਿੰਦ ਕੇਜਰੀਵਾਲ ਪੰਜਾਬ ਨੂੰ ਵਿੱਤੀ ਗੜਬੜੀ ਤੋਂ ਬਾਹਰ ਕੱਢਣ ਲਈ ਕੁਝ ਹੱਲ ਜਰੂਰ ਕੱਢਣਗੇ।

ਆਪਣੇ ਇੱਕ ਹੋਰ ਟਵੀਟ ਵਿੱਚ ਉਹਨਾਂ ਕੇਂਦਰ ਸਰਕਾਰ ਵੱਲੋਂ ਤੇਲ ਤੇ ਡੀਜ਼ਲ ਦੀਆਂ ਕੀਮਤਾਂ ਘਟਾਏ ਜਾਣ ਤੋਂ ਬਾਅਦ ਪੰਜਾਬ ਸਰਕਾਰ ਨੂੰ ਇੱਕ ਅਪੀਲ ਕਰਦੇ ਹੋਏ ਕਿਹਾ ਹੈ ਕਿ ਮਹਾਰਾਸ਼ਟਰ,ਰਾਜਸਥਾਨ ਅਤੇ ਕੇਰਲਾ ਵਰਗੇ ਸੂਬਿਆਂ ਵਾਂਗ ਹੁਣ ਪੰਜਾਬ ਵਿੱਚ ਵੀ ਪੈਟਰੋਲ-ਡੀਜ਼ਲ ‘ਤੇ ਵੈਟ ਘਟਣਾ ਚਾਹਿਦਾ ਹੈ ਤਾਂ ਜੋ ਮੰਹਿਗਾਈ ਦਾ ਸਾਹਮਣਾ ਕਰ ਰਹੇ ਰਾਜ ਦੇ ਖਪਤਕਾਰਾਂ ਨੂੰ ਰਾਹਤ ਮਿਲ ਸਕੇ।ਖਾਸ ਤੌਰ ‘ਤੇ ਕਿਸਾਨਾਂ ਨੂੰ, ਜੋ ਪਹਿਲਾਂ ਹੀ ਡੀਜ਼ਲ ਸਮੇਤ ਹੋਰ ਵਸਤਾਂ ਦੀਆਂ ਵੱਧਦੀਆਂ ਕੀਮਤਾਂ ਕਾਰਨ ਭਾਰੀ ਕਰਜ਼ੇ ਹੇਠ ਦੱਬੇ ਹੋਏ ਹਨ।