The Khalas Tv Blog Punjab ਮਾਣੂਕੇ NRI ਕੋਠੀ ਕਬਜ਼ੇ ਮਾਮਲੇ ‘ਚ ਨਵੇਂ ਸਬੂਤ !
Punjab

ਮਾਣੂਕੇ NRI ਕੋਠੀ ਕਬਜ਼ੇ ਮਾਮਲੇ ‘ਚ ਨਵੇਂ ਸਬੂਤ !

ਬਿਊਰੋ ਰਿਪੋਰਟ : ਜਗਰਾਉਂ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਸਰਬਜੀਤ ਕੌਰ ਮਾਣੂਕੇ ਭਾਵੇ ਦਾਅਵਾ ਕਰ ਚੁੱਕੀ ਹਨ ਕਿ ਉਨ੍ਹਾਂ ਕੋਠੀ ‘ਤੇ ਕਬਜ਼ਾ ਛੱਡ ਦਿੱਤਾ ਹੈ । ਪਰ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਉਨ੍ਹਾਂ ਦੇ ਇਸ ਦਾਅਵੇ ਨੂੰ ਵਾਰ-ਵਾਰ ਝੂਠਾ ਦੱਸ ਰਹੇ ਹਨ । ਬੀਤੇ ਦਿਨੀ NRI ਮਹਿਲਾ ਅਤੇ ਉਨ੍ਹਾਂ ਦੀ ਨੂੰਹ ਨੂੰ ਮੀਡੀਆ ਦੇ ਸਾਹਮਣੇ ਲਿਆਉਣ ਤੋਂ ਬਾਅਦ ਖਹਿਰਾ ਨੇ ਮਾਣੂਕੇ ਦੇ ਨਾਲ ਅਸ਼ੋਕ ਕੁਮਾਰ ਅਤੇ ਕਰਮ ਸਿੰਘ ਦੀ ਫੋਟੋ ਵੀ ਰਿਲੀਜ਼ ਕੀਤੀ ਜਿੰਨਾਂ ਦੇ ਜ਼ਰੀਏ ਧੋਖੇ ਨਾਲ NRI ਮਹਿਲਾ ਦੀ ਕੋਠੀ ‘ਤੇ ਕਬਜ਼ਾ ਕੀਤਾ ਗਿਆ ਸੀ । ਖਹਿਰਾ ਨੇ ਫੋਟੋਆਂ ਨਸ਼ਰ ਕਰਕੇ ਹੋਏ ਟਵੀਟ ਕੀਤਾ।

ਖਹਿਰਾ ਦਾ ਟਵੀਟ

ਸੁਖਪਾਲ ਖਹਿਰਾ ਨੇ ਫੋਟੋਆਂ ਸ਼ੇਅਰ ਕਰਦੇ ਹੋਏ ਲਿਖਿਆ ਹੈ ‘ਕਿ ਲਾਲ ਸਰਕਲ ਵਿੱਚ ਮਾਣੂਕੇ ਨਾਲ ਨਜ਼ਰ ਆ ਰਿਹਾ ਅਸ਼ੋਕ ਕੁਮਾਰ ਉਹ ਹੀ ਸ਼ਖਸ ਹੈ ਜਿਸ ਨੇ NRI ਬੀਬੀ ਅਮਰਜੀਤ ਕੌਰ ਦੇ ਨਾਂ ‘ਤੇ ਫੇਕ ਪਾਵਰ ਆਫ ਅਟਾਰਨੀ ਤਿਆਰੀ ਕੀਤੀ ਹੈ, ਦੂਜੀ ਫੋਟੋ ਵਿੱਚ ਕਰਮ ਸਿੰਘ ਹੈ ਜੋ ਵਿਧਾਇਕ ਨਾਲ ਨਜ਼ਰ ਆ ਰਿਹਾ ਹੈ ਇਸ ਨੇ ਫੇਕ ਰਜਿਸਟ੍ਰੀ ਡੀਡ ਫਰਜ਼ੀ ਦਸਤਾਵੇਜ਼ਾਂ ਦੇ ਨਾਲ ਤਿਆਰ ਕੀਤੀ,ਜਿਸ ਦਾ ਮਕਸਦ ਸੀ ਅਮਰਜੀਤ ਕੌਰ ਦੀ ਕੋਠੀ ‘ਤੇ ਕਬਜ਼ਾ ਕੀਤਾ ਜਾਵੇ । ਮੈਂ ਭਗਵੰਤ ਮਾਨ ਅਤੇ ਡੀਜੀਪੀ ਪੰਜਾਬ ਨੂੰ ਅਪੀਲ ਕਰਦਾ ਹਾਂ ਕਿ ਸਾਰੇ ਮੁਲਜ਼ਮਾਂ ਦੇ ਨਾਲ ਰੈਵੀਨਿਊ ਅਫਸਰ ਖਿਲਾਫ ਅਪਰਾਧਿਕ ਮਾਮਲਾ ਦਰਜ ਹੋਣਾ ਚਾਹੀਦਾ ਹੈ ਜਿੰਨਾਂ ਨੇ ਮਾਫੀਆਂ ਰਾਜ ਨੂੰ ਵਧਾਵਾ ਦਿੱਤਾ ਹੈ’

NRI ਮਹਿਲਾ ਨੇ ਕੋਠੀ ਨਹੀਂ ਛੱਡੀ ਮਾਣੂਕੇ ਨੇ

NRI ਮਹਿਲਾ ਦੀ ਨੂੰਹ ਕੁਲਦੀਪ ਕੌਰ ਨੇ ਕਿਹਾ ਸੀ ਕਿ ਕੋਠੀ ‘ਤੇ ਪੂਰੀ ਪਾਲਨਿੰਗ ਦੇ ਨਾਲ ਕਬਜ਼ਾ ਕੀਤਾ ਗਿਆ ਸੀ । AAP ਵਿਧਾਇਕ ਮਾਣੂਕੇ ਉਨ੍ਹਾਂ ਦੀ ਕੋਠੀ ਨਹੀਂ ਛੱਡਣਾ ਚਾਹੁੰਦੀ ਹੈ । ਸੁਖਪਾਲ ਸਿੰਘ ਖਹਿਰਾ ਨੇ ਇਲਜ਼ਾਮ ਲਗਾਇਆ ਕਿ ਮਾਣੂਕੇ ਨੇ ਜਿਸ ਕਰਮ ਸਿੰਘ ਨੂੰ ਚਾਬੀਆਂ ਦਿੱਤੀਆਂ ਹਨ ਉਹ ਰਿਟਾਇਡ ਬੈਂਕ ਮੁਲਾਜ਼ਮ ਹੈ, ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਕਰਮ ਸਿੰਘ 24 ਘੰਟੇ ਉਨ੍ਹਾਂ ਦੇ ਨਾਲ ਰਹਿੰਦਾ ਹੈ। ਆਪ ਨੇ ਮਾਣੂਕੇ ਨੂੰ ਲੈਡ ਮਾਫੀਆਂ ਦਾ ਹੈੱਡ ਬਣਾਇਆ ਹੈ । ਇਸੇ ਦੌਰਾਨ ਬਾਜਵਾ ਨੇ ਇੱਕ ਤਸਵੀਰ ਵੀ ਵਿਖਾਈ, ਜਿਸ ਵਿੱਚ ਕੋਠੀ ਦਾ ਕਥਿੱਤ ਮਾਲਕ ਕਰਮ ਸਿੰਘ ਆਪ ਵਿਧਾਇਕ ਮਾਣੂਕੇ ਨਾਲ ਖੜਾ ਵਿਖਾਈ ਦੇ ਰਿਹਾ ਹੈ ।

ਮਾਣੂਕੇ ਦੀ ਸਫਾਈ

ਵਿਧਾਇਕ ਸਰਬਜੀਤ ਕੌਰ ਮਾਣੂਕੇ ਨੇ ਬੀਤੇ ਦਿਨ ਕਿਹਾ ਸੀ ਕਿ NRI ਔਰਤ ਨੇ ਭਾਰਤ ਆਕੇ ਕੋਠੀ ‘ਤੇ ਆਪਣਾ ਹੱਕ ਜਤਾਇਆ,ਇਸ ਦੇ ਲਈ ਉਨ੍ਹਾਂ ਨੇ ਮਹਿਲਾ ਤੋਂ ਸ਼ਿਫਟ ਹੋਣ ਲਈ ਸਮਾਂ ਮੰਗਿਆ । ਪਰ ਔਰਤ ਨੇ ਜਲਦਬਾਜ਼ੀ ਵਿਖਾਈ ਇਸ ਦੇ ਬਾਵਜੂਦ ਉਨ੍ਹਾਂ ਘਰ ਖਾਲੀ ਕਰ ਦਿੱਤਾ । ਮਾਣੂਕੇ ਨੇ ਕਿਹਾ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਪੇਟ ਵਿੱਚ ਦਰਦ ਹੁੰਦਾ ਹੈ, ਉਹ ਕਿਸੇ ਦੀ ਪਰੇਸ਼ਾਨੀ ਦਾ ਹੱਲ ਨਹੀਂ ਕਰਨਾ ਚਾਉਂਦਾ ਹੈ, ਬਲਕਿ ਆਪਣੀ ਸਿਆਸਤ ਨੂੰ ਚਮਕਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਾਂਗਰਸੀਆਂ ਨੇ ਉਨ੍ਹਾਂ ਦੇ ਬੱਚਿਆਂ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ । ਉਨ੍ਹਾਂ ਨੇ ਭਾਵੁਕ ਹੁੰਦੇ ਹੋਏ ਗੁੱਸੇ ਵਿੱਚ ਕਿਹਾ ਇੱਕ ਮਾਂ ਆਪਣੇ ਬੱਚੇ ਦੇ ਹਲਕ ਤੋਂ ਜਾਨ ਖਿੱਚ ਕੇ ਲੈ ਆਉਂਦੀ ਹੈ। ਮਾਣੂਕੇ ਨੇ ਖਹਿਰਾ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੇ ਬੇਵਜ੍ਹਾ ਤੰਗ ਕੀਤਾ ਤਾਂ ਮਾਣਹਾਨੀ ਦਾ ਕੇਸ ਕਰਨਗੇ ਉਨ੍ਹਾਂ ਖਹਿਰਾ ਤੇ ਕੋਠੀ ‘ਤੇ ਕਬਜ਼ੇ ਦਾ ਇਲਜ਼ਾਮ ਵੀ ਲਗਾਇਆ ।

Exit mobile version