Punjab

ਮਨਦੀਪ ਨੇ ਮੰਗੀ ਸੀ ਸੁੱਖਣਾ,ਰੱਬ ਨੇ ਅਧੂਰੀ ਕੀਤੀ ਪੂਰੀ ! ਮਾਂ ਦੀ ਇੱਕ ਗਲਤੀ ਨਾਲ ਫੜੀ ਗਈ

ਬਿਊਰੋ ਰਿਪੋਰਟ : ਲੁਧਿਆਣਾ ਵਿੱਚ ATM ਕੈਸ਼ ਕੰਪਨੀ CMS ਵਿੱਚ ਸਾਢੇ 8 ਕਰੋੜ ਰੁਪਏ ਲੁੱਟ ਦੀ ਮਾਸਟਰ ਮਾਇੰਡ ਡਾਕੂ ਹਸੀਨਾ ਮਨਦੀਪ ਕੌਰ ਉਰਫ ਮੋਨਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ । ਪੰਜਾਬ ਪੁਲਿਸ ਨੇ ਮੋਨਾ ਨੂੰ ਉਸ ਦੇ ਪਤੀ ਜਸਵਿੰਦਰ ਦੇ ਨਾਲ ਉਤਰਾਖੰਡ ਤੋਂ ਫੜਿਆ,ਉਹ ਇੱਥੇ ਥਾਰਮਿਕ ਥਾਂ ਮੱਥਾ ਟੇਕਣ ਦੇ ਲਈ ਆਈ ਸੀ। ਦਰਅਸਲ ਮੋਨਾ ਨੇ ਵਾਰਦਾਤ ਤੋਂ ਪਹਿਲਾਂ ਸੁੱਖਣਾ ਸੁੱਖੀ ਸੀ ਕਿ ਜੇਕਰ ਲੁੱਟ ਦੀ ਵਾਰਦਾਤ ਵਿੱਚ ਕਾਮਯਾਬੀ ਮਿਲੀ ਤਾਂ ਉਹ ਧਾਰਮਿਕ ਥਾਂ ‘ਤੇ ਮੱਥਾ ਟੇਕਣ ਦੇ ਲਈ ਜਾਵੇਗੀ। ਲੁੱਟ ਦੇ ਬਾਅਦ ਉਹ ਪਤੀ ਦੇ ਨਾਲ ਮੱਥਾ ਟੇਕਣ ਦੇ ਲਈ ਪਹੁੰਚੀ, ਜਿੱਥੋਂ ਉਸ ਨੇ ਫੋਟੋ ਵੀ ਸ਼ੇਅਰ ਕੀਤੀ । ਇਸ ਤੋਂ ਪਹਿਲਾਂ ਉਸ ਨੇ ਆਪਣੀ ਮਾਂ ਨੂੰ ਫੋਨ ਕੀਤਾ ਸੀ ਜਿਸ ਦੀ ਵਜ੍ਹਾ ਕਰਕੇ ਉਹ ਫੱਸ ਗਈ । ਕਾਲ ਟ੍ਰੇਸਿੰਗ ਕਰਕੇ ਪੁਲਿਸ ਨੂੰ ਪਤਾ ਚੱਲਿਆ ਕਿ ਉਹ ਉਤਰਾਖੰਡ ਵਿੱਚ ਹੈ,ਪੁਲਿਸ ਨੇ ਟੀਮਾਂ ਨੂੰ ਫੌਰਨ ਉਤਰਾਖੰਡ ਲਈ ਰਵਾਨਾ ਕੀਤਾ ।

ਇਸ ਵਿਚਾਲੇ ਮਨਦੀਪ ਕੌਰ ਜਦੋਂ ਮੱਥਾ ਟੇਕ ਕੇ ਪਤੀ ਦੇ ਨਾਲ ਵਾਪਸ ਆ ਰਹੀ ਸੀ ਤਾਂ ਇੰਸਪੈਕਟਰ ਬੇਅੰਤ ਜੁਨੇਜਾ ਨੇ ਉਸ ਨੂੰ ਫੜ ਲਿਆ । ਉਸ ਦੀ ਪਛਾਣ ਕੱਪੜਿਆਂ ਅਤੇ ਬੂਟਾਂ ਤੋਂ ਹੋਈ । ਮੋਨਾ ਆਪਣੇ ਪਤੀ ਦੇ ਨਾਲ ਨੇਪਾਲ ਭੱਜਣ ਦੀ ਫਿਰਾਕ ਵਿੱਚ ਸੀ । ਇਸ ਦੇ ਲਈ ਉਸ ਨੇ ਹੁਲਿਆ ਵੀ ਬਦਲਣ ਦੀ ਕੋਸ਼ਿਸ਼ ਕੀਤੀ ।

ਇਹ ਵੀ ਖੁਲਾਸਾ ਹੋਇਆ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੋਨਾ ਅਤੇ ਉਸ ਦਾ ਪਤੀ ਰਿਸ਼ਤੇਦਾਰ ਦੇ ਘਰ ਰੁੱਕਿਆ ਸੀ । ਇਸ ਦੌਰਾਨ ਉਨ੍ਹਾਂ ਨੇ ਕਿਸੇ ਨਾਲ ਵੀ ਫੋਨ ‘ਤੇ ਗੱਲ ਨਹੀਂ ਕੀਤੀ ਸੀ, ਇੱਥੋਂ ਉਹ ਉਤਰਾਖੰਡ ਦੇ ਲਈ ਰਵਾਨਾ ਹੋਈ। ਇਹ ਵੀ ਪਤਾ ਚੱਲਿਆ ਹੈ ਕਿ 29 ਸਾਲ ਦੀ ਮਨਦੀਪ ਦਾ ਪਟਿਆਲਾ ਵਿੱਚ 2018 ਨੂੰ ਵਿਆਹ ਹੋਇਆ ਸੀ,ਜਿੱਥੇ ਉਸ ਦਾ ਤਲਾਕ ਹੋ ਗਿਆ ਸੀ ।

ਗਿਦੜਬਾਹਾ ਤੋਂ 9ਵਾਂ ਮੁਲਜ਼ਮ ਗ੍ਰਿਫਤਾਰ

ਇਸ ਤੋਂ ਪਹਿਲਾਂ ਪੁਲਿਸ ਨੇ ਇੱਕ ਹੋਰ ਮੁਲਜ਼ਮ ਗੁਲਸ਼ਨ ਨੂੰ ਗਿਦੜਬਾਹਾ ਤੋਂ ਗ੍ਰਿਫਤਾਰ ਕੀਤਾ ਹੈ, ਉਸ ਤੋਂ ਪੁਲਿਸ ਨੂੰ 21 ਲੱਖ ਰੁਪਏ ਰਿਕਵਰ ਹੋਏ ਹਨ, ਉਸ ਦੀ ਗ੍ਰਿਫਤਾਰੀ ਦੇ ਨਾਲ ਹੀ ਮਾਮਲੇ ਵਿੱਚ ਗ੍ਰਿਫਤਾਰ ਮੁਲਜ਼ਮਾਂ ਦੀ ਗਿਣਤੀ 9 ਹੋ ਗਈ ਹੈ। ਉਧਰ ਇਸ ਮਾਮਲੇ ਵਿੱਚ ਹੁਣ ਤਿੰਨ ਮੁਲਜ਼ਮ ਫੜੇ ਜਾਣੇ ਬਾਕੀ ਹੈ, ਇਸ ਵਿੱਚ ਗੋਪਾ,ਨਨੀ ਅਤੇ ਸੰਨੀ ਦਾ ਨਾਂ ਸ਼ਾਮਿਲ ਹੈ । ਇਨ੍ਹਾਂ ਦੀ ਗ੍ਰਿਫਤਾਰ ਦੇ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ। ਪੁਲਿਸ ਦੇ ਮੁਤਾਬਿਕ ਹੁਣ ਤੱਕ 5 ਕਰੋੜ 96 ਲੱਖ ਰੁਪਏ ਰਿਕਵਰ ਹੋ ਚੁੱਕੇ ਹਨ ।

ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਉਸ ਨੂੰ ਓਪਨ ਚੈਲੰਜ ਦਿੱਤਾ ਸੀ, ਲੁਧਿਆਣਾ ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾਕੇ ਲਿਖਿਆ ਸੀ ਕਿ ਮਨਦੀਪ ਕੌਰ ਉਰਫ਼ ਮੋਨਾ ਅਤੇ ਜਸਵਿੰਦਰ ਸਿੰਘ ਤੁਸੀਂ ਜਿੰਨੀ ਤੇਜ਼ ਭੱਜ ਸਕਦੇ ਹੋ ਭੱਜ ਲਓ, ਪਰ ਤੁਸੀਂ ਬਚ ਨਹੀਂ ਸਕਦੇ ਹੋ, ਤੁਹਾਨੂੰ ਜਲਦ ਪਿੰਜਰੇ ਵਿੱਚ ਪਾ ਦਿੱਤਾ ਜਾਵੇਗਾ ।

ਬਚਪਨ ਵਿੱਚ ਨਾਨਾ ਨਾਨੀ ਦੇ ਕੋਲ ਕਹਿੰਦੀ ਸੀ ਮੋਨਾ

ਮੋਨਾ ਬਚਪਨ ਤੋਂ ਆਪਣੇ ਨਾਨਾ-ਨਾਨੀ ਦੇ ਕੋਲ ਰਹਿੰਦੀ ਸੀ। ਕੁਝ ਸਾਲਾਂ ਤੋਂ ਉਹ ਇੱਥੇ ਹੀ ਰਹਿਣ ਲੱਗੀ, ਵੱਡਾ ਭਰਾ ਕਾਕਾ ਅਕਸਰ ਮੋਨਾ ਦੀ ਹਰਕਤਾਂ ਨੂੰ ਲੈ ਕੇ ਵਿਰੋਧ ਕਰਦਾ ਸੀ। ਕਈ-ਕਈ ਦਿਨ ਉਹ ਘਰ ਤੋਂ ਬਾਹਰ ਰਹਿੰਦੀ ਸੀ । ਮੋਨਾ ਨੇ ਤਿੰਨ ਵਿਆਹ ਕੀਤੇ ਸਨ । ਬਰਨਾਲਾ ਦੇ ਜਸਵਿੰਦਰ ਸਿੰਘ ਨਾਲ ਕੁਝ ਮਹੀਨੇ ਪਹਿਲਾਂ ਉਸ ਨੇ ਵਿਆਹ ਕੀਤਾ ਸੀ । ਇਸ ਵਿਚਾਲੇ ਮਨਜਿੰਦਰ ਮਨੀ ਨੂੰ ਵੀ ਉਸ ਨੇ ਟਰੈਪ ਕੀਤਾ ਸੀ ।ਮੋਨਾ ਦੇ ਘਰ ਦੇ ਸਾਹਮਣੇ ਉਸ ਦੀ ਐਕਟਿਵਾ ਮਿਲੀ ਸੀ ਜਿਸ ਤੇ ਨੰਬਰ ਪਲੇਟ ਨਹੀਂ ਸੀ ਜਦੋਂ ਉਸ ਦੀ ਡਿੱਗੀ ਖੋਲੀ ਗਈ ਤਾਂ ਉਸ ਵਿੱਚ ਸਿਰਿੰਜ ਵੀ ਮਿਲੀ ਸੀ । ਲੁਧਿਆਣਾ ਲੁੱਟ ਦੇ ਮੁਲਜ਼ਮਾਂ ਨੂੰ ਫੜਨ ਦੇ ਲਈ ਪੁਲਿਸ ਨੂੰ 1 ਕਰੋੜ ਖ਼ਰਚ ਕਰਨੇ ਪਏ ਜਿਸ ਦਾ ਖਰਚਾ ਕੰਪਨੀ ਤੋਂ ਵਸੂਲਿਆ ਜਾਵੇਗਾ ।

ਇੰਟਰਾਗਰਾਮ ‘ਤੇ ਦੋਸਤੀ ਹੋਈ, ਢਾਈ ਮਹੀਨੇ ਬਾਅਦ ਵਿਆਹ

ਡਾਕੂ ਹਸੀਨਾ ਮਨਦੀਪ ਕੌਰ ਦੀ ਜਸਵਿੰਦਰ ਸਿੰਘ ਜੱਸਾ ਦੇ ਨਾਲ ਇੰਸਟਰਾਗ੍ਰਾਮ ‘ਤੇ ਦੋਸਤੀ ਹੋਈ,ਪਹਿਲਾਂ ਇੱਕ ਦੂਜੇ ਦੀ ਫੋਟੋ ਅਤੇ ਵੀਡੀਓ ਲਾਈਕ ਕਰਦੇ ਰਹੇ, ਫਿਰ ਬਾਅਦ ਵਿੱਚ ਚੈਟਿੰਗ ਸ਼ੁਰੂ ਹੋਈ, ਤਕਰੀਬਨ ਢਾਈ ਮਹੀਨੇ ਚੱਲੇ ਅਫੇਰ ਤੋਂ ਬਾਅਦ ਮਨਦੀਪ ਕੌਰ ਨੇ ਜਸਵਿੰਦਰ ਨਾਲ 16 ਫਰਵਰੀ 2023 ਵਿੱਚ ਵਿਆਹ ਕਰ ਲਿਆ। ਵਿਆਹ ਦੇ ਬਾਅਦ ਜਸਵਿੰਦਰ ਜੱਸਾ ਮਾਕਟੇਲ- ਕਾਕਟੇਲ ਵਾਲਿਆਂ ਦੇ ਨਾਲ ਕੰਮ ਕਰਦਾ ਸੀ ।