Punjab

ਵਿਧਾਨਸਭਾ ‘ਚ ਮੀਡੀਆ ਦੇ ਵਰਤਾਰੇ ਤੋਂ ਸੁਖਪਾਲ ਸਿੰਘ ਖਹਿਰਾ ਸਖ਼ਤ ਨਰਾਜ਼ !

ਬਿਊਰੋ ਰਿਪੋਰਟ : ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੀਡੀਆ ‘ਤੇ ਕੁਝ ਅਦਾਰਿਆਂ ‘ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕੇਂਦਰ ਵਿੱਚ ਜਿਸ ਤਰ੍ਹਾਂ ਨਾਲ ਗੋਦੀ ਮੀਡੀਆ ਸਰਗਰਮ ਹੈ ਉਸੇ ਤਰ੍ਹਾਂ ਪੰਜਾਬ ਵਿੱਚ KG ਮੀਡੀਆ ਹੈ । ਉਨ੍ਹਾਂ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਵੇਖ ਰਹੇ ਹਨ ਕਿ ਜਦੋਂ ਉਹ ਕੋਈ ਗੱਲ ਮੀਡੀਆ ਦੇ ਸਾਹਮਣੇ ਰੱਖਣੀ ਸ਼ੁਰੂ ਕਰਦੇ ਹਨ ਤਾਂ ਉਹ ਆਪਣੇ ਮਾਇਕ ਹਟਾ ਲੈਂਦੇ ਹਨ। ਖਹਿਰਾ ਨੇ ਕਿਹਾ ਸੱਚ ਸੁਣਨਾ ਬਹੁਤ ਕੋੜਾ ਹੁੰਦਾ ਹੈ,ਸਰਕਾਰ ਸੁਣਨਾ ਨਹੀਂ ਚਾਹੁੰਦੀ ਹੈ,ਇਸੇ ਲਈ ਵਿਕਾਉ ਮੀਡੀਆ ਹਾਊਸ ਵਿਖਾ ਨਹੀਂ ਰਹੇ ਹਨ । ਉਨ੍ਹਾਂ ਸੋਮਵਾਰ ਵਿਧਾਨਸਭਾ ਦੇ ਸਪੈਸ਼ਲ ਸ਼ੈਸ਼ਨ ਦੌਰਾਨ ਹੋਏ ਇੱਕ ਮਾਮਲੇ ਬਾਰੇ ਦੱਸ ਦੇ ਹੋਏ ਕਿਹਾ ਕਿ ਜਦੋਂ ਉਹ ਸਰਬਜੀਤ ਕੌਰ ਮਾਣੂਕੇ ਦੇ ਕੋਠੀ ਮਸਲੇ ਦੇ ਪੀੜਤਾਂ ਨੂੰ ਲੈਕੇ ਵਿਧਾਨਸਭਾ ਪਹੁੰਚੇ ਤਾਂ ਉਹ ਮੀਡੀਆ ਨੂੰ ਇਸ ਕੇਸ ਬਾਰੇ ਦੱਸਣ ਦੀ ਕੋਸ਼ਿਸ਼ ਕਰਨ ਲੱਗੇ। ਉਨ੍ਹਾਂ ਕਿਹਾ ਮੇਰੇ ਤੋਂ ਪਹਿਲਾਂ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਲਾਈਵ ਆਪਣਾ ਬਿਆਨ ਦੇ ਰਹੇ ਸਨ ਜਿਵੇਂ ਹੀ ਉਨ੍ਹਾਂ ਨੇ ਬੋਲਣਾ ਸ਼ੁਰੂ ਕੀਤਾ ਤਾਂ ਕੁਝ ਰਿਪੋਰਟ ਕਹਿਣ ਲੱਗੇ ਕਿ ਜਲਦੀ ਨਾਲ ਨਿਪਟਾਉ ਅਸੀਂ ਹੋਰ ਕਿਧਰੇ ਵੀ ਜਾਣਾ ਹੈ,ਤਾਂ ਮੈਂ ਕਿਹਾ ਤੁਸੀਂ ਕਿਹੜਾ ਮੈਨੂੰ ਵਿਖਾਉਣਾ ਹੈ ਤੁਸੀਂ ਆਪਣਾ ਮਾਇਕ ਲੈਕੇ ਚੱਲੇ ਜਾਓ ਤਾਂ ਉਨ੍ਹਾਂ ਨੇ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ ।

ਖਹਿਰਾ ਨੇ ਕਿਹਾ ਉਨ੍ਹਾਂ ਕਟਰੂਚੱਕ ਦਾ ਮੁੱਦਾ ਚੁੱਕਿਆ,ਸਰਬਜੀਤ ਕੌਰ ਮਾਣੂਕੇ ਅਤੇ ਬਰਜਿੰਦਰ ਸਿੰਘ ਹਮਦਰਦ ਦਾ ਮੁੱਦਾ ਚੁੱਕਿਆ ਪਰ ਕਿਸੇ ਨੇ ਉਸ ਨੂੰ ਟੈਲੀਕਾਸਟ ਨਹੀਂ ਕੀਤਾ। ਉਨ੍ਹਾਂ ਕਿਹਾ ਇਲੈਕਟ੍ਰਾਨਿਕ ਮੀਡੀਆ ਦੇ ਨਾਲ ਪ੍ਰਿੰਟ ਮੀਡੀਆ ਵੀ ਪੰਜਾਬ ਦੇ ਗੰਭੀਰ ਮੁੱਦਿਆਂ ਨੂੰ ਥਾਂ ਨਹੀਂ ਦਿੰਦਾ ਹੈ। ਉਨ੍ਹਾਂ ਕਿਹਾ ਆਗੂ ਵਿਰੋਧੀ ਧਿਰ ਅਤੇ ਮੈਂ ਸਰਬਜੀਤ ਕੌਰ ਮਾਣੂਕੇ ਦੇ ਮਸਲੇ ਨੂੰ ਚੁੱਕਿਆ ਪਰ ਮੀਡੀਆ ਨੇ ਕੋਈ ਕਵਰੇਜ ਨਹੀਂ ਦਿੱਤੀ । ਅਜੀਤ ਅਖ਼ਬਾਰ ਨੇ ਜਦੋਂ ਇਨ੍ਹਾਂ ਦੀਆਂ ਖ਼ਬਰਾਂ ਉਸੇ ਤਰ੍ਹਾਂ ਲਗਾਉਣੀਆਂ ਬੰਦ ਕੀਤੀਆਂ ਤਾਂ ਫਿਰ ਪਹਿਲਾਂ ਇਸ਼ਤਿਆਰ ਦੇਣੇ ਬੰਦ ਕੀਤੇ ਫਿਰ ਵਿਜੀਲੈਂਸ ਵੱਲੋਂ ਕੇਸ ਪਾ ਦਿੱਤਾ । ਖਹਿਰਾ ਨੇ ਪੁੱਛਿਆ ਕਿ ਕੇਂਦਰ ਵਿੱਚ ਕੇਜਰੀਵਾਲ ਅਤੇ ਮਾਨ ਕਹਿੰਦੇ ਹਨ ਕਿ ਸਾਡੇ ਖਿਲਾਫ਼ ਸਾਰੀਆਂ ਏਜੰਸੀਆਂ ਦੀ ਵਰਤੋਂ ਹੋ ਰਹੀ ਹੈ ਤਾਂ ਪੰਜਾਬ ਵਿੱਚ ਕੀ ਹੋ ਰਿਹਾ ਇਸੇ ਤਰ੍ਹਾਂ ਹੀ ਵਿਰੋਧੀਆਂ ਅਤੇ ਜਿਹੜਾ ਮੀਡੀਆ ਗੱਲ ਨਹੀਂ ਸੁਣ ਦਾ ਹੈ ਉਸ ਨੂੰ ਟਾਰਗੇਟ ਕੀਤਾ ਜਾਂਦਾ ਹੈ।

ਸੁਖਪਾਲ ਸਿੰਘ ਖਹਿਰਾ ਨੇ ਦਾਅਵਾ ਕੀਤਾ ਸਰਬੀਤ ਕੌਰ ਮਾਣੂਕੇ ਦੇ ਮਾਮਲੇ ਵਿੱਚ ਫਰਜ਼ੀ ਪਾਵਰ ਆਫ ਅਟਾਰਨੀ ਕਰਨ ਵਾਲੇ ਅਸ਼ੋਕ ਕੁਮਾਰ ਖਿਲਾਫ ਇਸ ਲਈ FIR ਦਰਜ ਕੀਤੀ ਗਈ ਕਿਉਂਕਿ ਵਿਧਾਨਸਭਾ ਦਾ ਸੈਸ਼ਨ ਸੀ । ਸਵੇਰੇ ਡੇਢ ਵਜੇ ਚੋਰੀ ਨਾਲ ਅਸ਼ੋਕ ਕੁਮਾਰ ਖਿਲਾਫ ਇਸ ਲਈ ਕਾਰਵਾਈ ਕੀਤੀ ਤਾਂਕੀ ਸ਼ੋਰ ਨਾ ਮੱਚੇ। ਖਹਿਰਾ ਨੇ ਕਿਹਾ ਮੀਡੀਆ ਚੌਥਾ ਪਿਲਰ ਹੈ ਲੋਕਤੰਤਰ ਦਾ ਜੇਕਰ ਤੁਸੀਂ ਵਿਰੋਧੀ ਧਿਰ ਹੀ ਨਹੀਂ ਵਿਖਾਉਗੇ ਤਾਂ ਲੋਕਾਂ ਦੇ ਮੁੱਦੇ ਕਿਵੇਂ ਚੁੱਕੇ ਜਾਣਗੇ । ਉਨ੍ਹਾਂ ਕਿਹਾ ਅਣਐਲਾਨੀ ਐਮਰਜੈਂਸੀ ਵਾਂਗ ਹੈ,ਇਹ ਯੈਲੋ ਪੱਤਰਕਾਰਤਾ ਹੈ, ਮੈਂ ਮੀਡੀਆ ਦੀ ਲੜਾਈ ਲੜੀ ਹੈ,ਕਿਸੇ ਨਾਲ ਜਾਤੀ ਨਰਾਜ਼ਗੀ ਨਹੀਂ ਹੈ। ਉਨ੍ਹਾਂ ਕਿਹਾ ਜਿਵੇਂ ਤੁਸੀਂ ਇੱਕ ਪਾਸੜ ਵਿਖਾਉਂਦੇ ਹੋਏ ਤੁਹਾਨੂੰ ਨੀਂਦ ਕਿਵੇਂ ਆ ਜਾਂਦੀ ਹੈ। ਅੱਜ ਜਿਸ ਤਰ੍ਹਾਂ ਮੇਰੇ ਨਾਲ ਹੋ ਰਿਹਾ ਹੈ ਤੁਹਾਡੇ ਨਾਲ ਵੀ ਹੋ ਸਕਦਾ ਹੈ,ਇਸ ਲਈ ਮੈਂ ਬੇਨਤੀ ਕਰਦਾ ਹਾਂ ਪੈਸੇ ਨੂੰ ਪਿੱਛੇ ਰੱਖ ਕੇ ਇਸ ਲੜਾਈ ਵਿੱਚ ਅੱਗੇ ਆਓ ।