Lok Sabha Election 2024 Punjab

ਸੁਖਪਾਲ ਖਹਿਰਾ ਦਾ ਗੈਰ ਪੰਜਾਬੀਆਂ ‘ਤੇ ਵੱਡਾ ਬਿਆਨ, ਕਾਨੂੰਨ ਬਣਾਉਣ ਦੀ ਕੀਤੀ ਮੰਗ

ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਵੱਡਾ ਬਿਆਨ ਦਿੱਤਾ ਹੈ। ਖਹਿਰਾ ਨੇ ਕਿਹਾ ਕਿ ਗੈਰ ਪੰਜਾਬੀਆਂ ਨੂੰ ਪੰਜਾਬ ਵਿੱਚ ਨਾ ਤਾਂ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਨਾਂ ਹੀ ਉਨ੍ਹਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਇਹ ਲੋਕ ਪੰਜਾਬ ਉੱਤੇ ਕਬਜਾ ਕਰਕੇ ਪੰਜਾਬ ਅਤੇ ਪੰਜਾਬੀਅਤ ਨੂੰ ਖਤਮ ਕਰ ਦੇਣਗੇ। ਖਹਿਰਾ ਨੇ ਕਿਹਾ ਜੇ ਇਨ੍ਹਾਂ ਨੂੰ ਇਸ ਤਰਾਂ ਹੀ ਇੱਥੇ ਰਹਿਣ ਦਿੱਤਾ ਗਿਆ ਤਾਂ ਅਗਲੇ 15-20 ਸਾਲਾ ਵਿੱਚ ਨਾ ਤਾਂ ਪੰਜਾਬ ਵਿੱਚ ਪੱਗਾਂ ਵਾਲੇ ਮਿਲਣਗੇ ਅਤੇ ਨਾਂ ਹੀ ਪੰਜਾਬੀ।

ਖਹਿਰਾ ਨੇ ਕਿਹਾ ਕਿ ਪੰਜਾਬ ਸਿੱਖਾਂ ਲਈ ਵਿਸ਼ੇਸ਼ ਸੂਬਾ ਹੈ, ਜਿੱਥੇ ਸਿੱਖਾਂ ਦੀ ਗਿਣਤੀ ਵਧੇਰੇ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਵਿੱਚ ਹਿਮਾਚਲ ਦੀ ਤਰ੍ਹਾਂ ਕਾਨੂੰਨ ਬਣਾਉਣਾ ਚਾਹੀਦਾ ਹੈ ਕਿ ਕੋਈ ਗੈਰ ਪੰਜਾਬੀ ਪੰਜਾਬ ਵਿੱਚ ਜਮੀਨ ਨਾ ਖਰੀਦ ਸਕੇ। ਉਨ੍ਹਾਂ ਕਿਹਾ ਕਿ ਪਰਵਾਸੀ ਇੱਥੇ ਕੰਮ ਕਰਕੇ ਪੈਸੇ ਕਮਾਉਣ, ਇਸ ਨਾਲ ਪੰਜਾਬੀਆਂ ਨੂੰ ਕੋਈ ਇਤਰਾਜ ਨਹੀਂ, ਪਰ ਪੰਜਾਬ ਨੂੰ ਬਚਾਉਣ ਲਈ ਇਹ ਜ਼ਰੂਰੀ ਹੈ।

ਇਹ ਵੀ ਪੜ੍ਹੋ – ‘ਆਪ’ ਦਾ ਵਧਿਆ ਪਰਿਵਾਰ, ਦੋ ਲੀਡਰ ਅਕਾਲੀ ਦਲ ਛੱਡ ‘ਆਪ’ ‘ਚ ਹੋਏ ਸ਼ਾਮਲ