ਬਿਊਰੋ ਰਿਪੋਕਟ : ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਖੁੱਲ ਕੇ ਆਵਾਜ਼ ਚੁੱਕਣ ਵਾਲੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਪਹਿਲੀ ਵਾਰ ਮੁੱਖ ਮੰਤਰੀ ਮਾਨ ਨਾਲ ਸਹਿਮਤੀ ਜਤਾਈ ਹੈ । ਉਨ੍ਹਾਂ ਨੇ ਕਿਹਾ ਅੱਜ ਕੱਲ ਪੰਜਾਬ ਦੀ ਸਿਆਸਤ ਵਿੱਚ ਨਿੱਜੀ ਟਿਪਣੀਆਂ ਸ਼ੁਰੂ ਹੋ ਗਈਆਂ ਹਨ, ਪਹਿਲਾਂ ਸਾਡੀ ਪਾਰਟੀ ਦੇ ਕੁਝ ਆਗੂਆਂ ਨੇ ਕੀਤੀ ਅਤੇ ਹੁਣ ਭਗਵੰਤ ਮਾਨ ਨੇ ਜਵਾਬ ਦਿੱਤਾ । ਖਹਿਰਾ ਨੇ ਕਿਹਾ ਕਿ ਉਹ ਭਗਵੰਤ ਮਾਨ ਦੇ ਇਸ ਬਿਆਨ ਤੋਂ ਸਹਿਮਤ ਹਨ ਕਿ ਲੋਕਾਂ ਦੇ ਮੁੱਦੇ ਚੁੱਕੇ ਜਾਣੇ ਚਾਹੀਦੇ ਹਨ ਨਿੱਜੀ ਟਿਪਣੀਆਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਪਰ ਨਾਲ ਹੀ ਖਹਿਰਾ ਨੇ ਕਿਹਾ ਤੁਹਾਡੇ ਮੰਤਰੀ ਦੀ ਇਤਰਾਜ਼ਯੋਗ ਵੀਡੀਓ ਸਾਹਮਣੇ ਆਈ ਪਰ ਐਕਸ਼ਨ ਕਿਉਂ ਨਹੀਂ ਕੀਤਾ ।
ਮੰਤਰੀ ‘ਤੇ ਐਕਸ਼ਨ ਕਿਉਂ ਨਹੀਂ ?
ਕਾਂਗਰਸ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਕੋਲੋ ਪੁੱਛਿਆ ਕਿ ਤੁਸੀਂ ਕਹਿੰਦੇ ਹੋ ਸਾਨੂੰ ਮੁੱਦਿਆਂ ‘ਤੇ ਗੱਲ ਕਰਨੀ ਚਾਹੀਦੀ ਹੈ ਤਾਂ ਆਪਣੇ ਮੰਤਰੀ ਦੀ ਕਥਿੱਤ ਇਤਰਾਜ਼ਯੋਗ ਵੀਡੀਓ ਦੇ ਮਾਮਲੇ ਵਿੱਚ ਤੁਸੀਂ ਹੁਣ ਤੱਕ ਐਕਸ਼ਨ ਕਿਉਂ ਨਹੀਂ ਲਿਆ। ਜਦੋਂ ਕਿ ਫਾਰੈਂਸਿਕ ਨੇ ਵੀ ਵੀਡੀਓ ਦੇ ਸਹੀ ਹੋਣ ‘ਤੇ ਮੋਹਰ ਲੱਗਾ ਦਿੱਤੀ ਅਤੇ ਰਾਜਪਾਲ ਨੇ ਮੰਤਰੀ ਨੂੰ ਹਟਾਉਣ ਨੂੰ ਕਿਹਾ ਹੈ, ਉਨ੍ਹਾਂ ਮਾਨ ਸਰਕਾਰ ਕੋਲੋ ਪੁੱਛਿਆ ਕਿ ਤੁਸੀਂ ਜਿਹੜੀ SIT ਦਾ ਗਠਨ ਕੀਤਾ ਗਿਆ ਹੈ ਉਸ ਨੇ ਹੁਣ ਤੱਕ ਮੰਤਰੀ ਤੋਂ ਪੁੱਛ-ਗਿੱਛ ਕਿਉਂ ਨਹੀਂ ਕੀਤੀ ? ਸਰਕਾਰ ਕੋਲੋ SC ਕਮਿਸ਼ਨ ਵੀ ਕਈ ਵਾਰ ਰਿਪੋਰਟ ਮੰਗ ਚੁੱਕੀ ਹੈ ਪਰ ਮੁੱਖ ਮੰਤਰੀ ਮਾਨ ਜਵਾਬ ਦੇਣ ਨੂੰ ਤਿਆਰ ਕਿਉਂ ਨਹੀਂ ? SIT ‘ਤੇ ਇਲਜ਼ਾਮ ਲਗਾਉਂਦੇ ਹੋਏ ਸੁਖਪਾਲ ਸਿੰਘ ਖਹਿਰਾ ਕਿਹਾ ਜਿਸ ਨੇ ਮੰਤਰੀ ਖਿਲਾਫ ਗਵਾਈ ਦਿੱਤੀ ਸੀ ਉਸ ਨੂੰ ਪੁਲਿਸ ਦੀ ਕਸਟਡੀ ਵਿੱਚ ਰੱਖਿਆ ਹੋਇਆ ਹੈ ਅਤੇ ਉਸ ‘ਤੇ ਦਬਾਅ ਪਾਕੇ ਗਲਤ ਬਿਆਨ ਦਿਵਾਉਣਾ ਚਾਹੁੰਦੇ ਹਨ ਤਾਂਕੀ ਮੰਤਰੀ ਨੂੰ ਕਲੀਨ ਚਿੱਟ ਮਿਲ ਸਕੇ । ਖਹਿਰਾ ਨੇ ਕਿਹਾ ਇਹ ਕੋਈ ਨਿੱਜੀ ਹਮਲਾ ਨਹੀਂ ਹੈ, ਇਹ ਇੱਕ ਮੰਤਰੀ ਖਿਲਾਫ ਗੰਭੀਰ ਇਲਜ਼ਾਮ ਹੈ ਮੈਨੂੰ ਉਮੀਦ ਹੈ ਕਿ ਤੁਸੀਂ ਇਸ ‘ਤੇ ਆਉਣ ਵਾਲੇ ਦਿਨਾਂ ਵਿੱਚ ਕਾਰਵਾਈ ਕਰੋਗੇ। ਖਹਿਰਾ ਨੇ ਕਾਂਗਰਸ ਦੇ ਵਿਧਾਇਕਾਂ ਅਤੇ ਆਗੂਆਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮੁੱਦੇ ‘ਤੇ ਸਰਕਾਰ ਨੂੰ ਘੇਰਨ ਵਿੱਚ ਉਨ੍ਹਾਂ ਦਾ ਸਾਥ ਦੇਣ ।
‘ਪ੍ਰੈਸ ਨੂੰ ਹਾਈਜੈੱਕ’
ਸੁਖਪਾਲ ਸਿੰਘ ਖਹਿਰਾ ਨੇ ਇਲਜ਼ਾਮ ਲਗਾਇਆ ਕਿ ਮੀਡੀਆ ਨੂੰ ਮਾਨ ਸਰਕਾਰ ਨੂੰ ਖਰੀਦ ਲਿਆ ਹੈ । ਉਨ੍ਹਾਂ ਨੂੰ ਵਿਗਿਆਪਨ ਦਿੱਤਾ ਜਾ ਰਿਹਾ ਹੈ ਤਾਂਕੀ ਉਨ੍ਹਾਂ ਦੀ ਮੂੰਹ ਬੰਦ ਕੀਤੀ ਜਾ ਸਕੇ। ਜਿਹੜੇ ਮੀਡੀਆ ਚੈਨਲ ਜਾਂ ਵੈੱਬ ਸਰਕਾਰ ਦੀ ਅਲੋਚਨਾ ਕਰਦੇ ਹਨ ਉਨ੍ਹਾਂ ਦੇ ਖਿਲਾਫ ਕਾਰਵਾਈ ਹੁੰਦੀ ਹੈ । ਖਹਿਰਾ ਨੇ ਕਿਹਾ ਕੇਜਰੀਵਾਰ ‘ਤੇ ਤੰਜ ਕੱਸ ਦੇ ਹੋਏ ਕਿਹਾ ਕਿ ਤੁਹਾਡੇ ਸੁਪਰੀਮੋ ਕੇਂਦਰ ਦੀ ਸਰਕਾਰ ਨੂੰ ਗੋਦੀ ਮੀਡੀਆ ਦੇ ਜ਼ਰੀਏ ਘੇਰ ਦੇ ਹਨ ਉਹ ਹੀ ਕੰਮ ਤੁਸੀਂ ਪੰਜਾਬ ਵਿੱਚ ਕਰ ਰਹੇ ਹਨ । ਪਹਿਲਾਂ ਤੁਸੀਂ ਬਰਜਿੰਦਰ ਸਿੰਘ ਹਮਦਰਦ ਦੇ ਅਖਬਾਰ ਨੂੰ ਇਸ਼ਤਿਆਰ ਦੇਣਾ ਬੰਦ ਕੀਤਾ ਕਿਉਂਕਿ ਉਹ ਤੁਹਾਡੇ ਹਿਸਾਬ ਨਾਲ ਨਹੀਂ ਚੱਲਿਆ ਹੁਣ ਤੁਸੀਂ ਅਸਿੱਧੇ ਤਰੀਕੇ ਨਾਲ ਉਨ੍ਹਾਂ ਦੇ ਖਿਲਾਫ ਕੇਸ ਚੱਲਾ ਰਹੇ ਹੋ। ਜੇਕਰ ਇਹ ਹੀ ਕੰਮ ਦਿੱਲੀ ਵਿੱਚ ED ਅਤੇ CBI ਮਨੀਸ਼ ਸਿਸੋਦੀਆ,ਸਤੇਂਦਰ ਜੈਨ ਅਤੇ ਤੁਹਾਡੇ ਖਿਲਾਫ ਕਰਦੀ ਹੈ ਤਾਂ ਤੁਸੀਂ ਆਪਣੇ ਆਪ ਨੂੰ ਪੀੜਤ ਵਿਖਾਉਂਦੇ ਹੋ। ਤੁਸੀਂ ਦਿੱਲੀ ਦੇ ਆਰਡੀਨੈਂਸ ਦੇ ਖਿਲਾਫ ਦੇਸ਼ ਭਰ ਦੇ ਆਗੂਆਂ ਨਾਲ ਮੁਲਾਕਾਤ ਕਰਕੇ ਹਮਾਇਤ ਮੰਗ ਰਹੇ ਹੋ ਜਦੋਂ ਜੰਮੂ-ਕਸ਼ਮੀਰ ਦੇ ਟੁੱਕੜੇ ਕੀਤੇ ਗਏ ਸਨ ਤਾਂ ਤੁਸੀਂ ਇਸ ਦੀ ਹਮਾਇਤ ਕੀਤੀ ਸੀ । ਪੰਜਾਬ ਵਿੱਚ ਤੁਸੀਂ ਸਾਡੇ ਵਿਧਾਇਕਾਂ ਅਤੇ ਸਾਬਕਾ ਮੰਤਰੀ ਨੂੰ ਵਿਜੀਲੈਂਸ ਦਾ ਡਰ ਵਿਖਾ ਰਹੇ । ਖਹਿਰਾ ਨੇ ਕਿਹਾ ਮੇਰੇ ਖਿਲਾਫ ਵੀ ਮਾਨ ਸਰਕਾਰ ਨੇ 51 ਸਾਲ ਪੁਰਾਣਾ ਕੇਸ ਕੱਢ ਕੇ ਬਦਲਾ ਲੈਣ ਦੀ ਕੋਸ਼ਿਸ਼ ਕੀਤੀ,ਪਰ ਹਾਈਕੋਰਟ ਨੇ ਮੇਰਾ ਸਾਥ ਦਿੱਤਾ । ਅਖੀਰਲ ਵਿੱਚ ਖਹਿਰਾ ਨੇ ਮੈਨੂੰ ਉਮੀਦ ਹੈ ਭਗਵੰਤ ਮਾਨ ਆਪਣੀ ਕਥਨੀ ਅਤੇ ਕਰਨੀ ਵਿੱਚ ਫਰਕ ਦੂਰ ਕਰਨਗੇ ਅਤੇ ਲੋਕਾਂ ਦੇ ਲਈ ਕੰਮ ਕਰਨਗੇ ।