The Khalas Tv Blog Punjab ਸੁਖਪਾਲ ਖਹਿਰਾ ਨੇ ਕੀਤਾ ਟਵੀਟ, ਕਿਹਾ ਆਪਣੇ ਬਿਆਨ ਤੇ ਕਾਇਮ, ਮੋਦੀ ਨੇ ਸਿੱਖਾਂ ਨੂੰ ਕੱਛ ‘ਚੋਂ ਕਿਉਂ ਉਜਾੜਿਆ
Punjab

ਸੁਖਪਾਲ ਖਹਿਰਾ ਨੇ ਕੀਤਾ ਟਵੀਟ, ਕਿਹਾ ਆਪਣੇ ਬਿਆਨ ਤੇ ਕਾਇਮ, ਮੋਦੀ ਨੇ ਸਿੱਖਾਂ ਨੂੰ ਕੱਛ ‘ਚੋਂ ਕਿਉਂ ਉਜਾੜਿਆ

ਸੁਖਪਾਲ ਸਿੰਘ ਖਹਿਰਾ ਵੱਲੋਂ ਪੰਜਾਬ ਵਿੱਚ ਨਾਗਰਿਕਤਾ ਨੂੰ ਲੈ ਕੇ ਸਖਤ ਕਾਨੂੰਨ ਬਣਾਉਣ ਨੂੰ ਲੈ ਕੇ ਲਗਾਤਾਰ ਟਵੀਟ ਕੀਤੇ ਜਾ ਰਹੇ ਹਨ। ਉਨ੍ਹਾਂ ਫਿਰ ਟਵੀਟ ਕਰਦਿਆਂ ਕਿਹਾ ਕਿ ਮੈਂ ਹੈਰਾਨ ਹਾਂ ਕਿਵੇਂ ਭਾਜਪਾ ਅਤੇ ਆਮ ਆਮਦੀ ਪਾਰਟੀ ਵੱਲੋਂ ਮੇਰੇ ਇਨ੍ਹਾਂ ਬਿਆਨਾਂ ‘ਤੇ ਲੋੜੋ ਵੱਧ ਬਿਆਨਬਾਜੀ ਕੀਤੀ ਜਾ ਰਹੀ ਹੈ। ਖਹਿਰਾ ਨੇ ਕਿਹਾ ਸੀ ਕਿ ਹਿਮਾਚਲ ਪ੍ਰਦੇਸ਼, ਗੁਜਰਾਤ, ਉੱਤਰਾਖੰਡ ਆਦਿ ਦੀ ਤਰਜ਼ ‘ਤੇ ਪੰਜਾਬ ਵਿੱਚ ਕਾਨੂੰਨ ਬਣਾਇਆ ਜਾਵੇ।

ਖਹਿਰਾ ਨੇ ਕਿਹਾ ਕਿ ਉਹ ਅਜਿਹਾ ਕਾਨੂੰਨ ਬਣਾਉਣ ਦੀ ਮੰਗ ਕਰ ਰਹੇ ਹਨ ਕਿ ਪੰਜਾਬ ਕੋਈ ਬਾਹਰੀ ਵਿਅਕਤੀ ਖੇਤੀਬਾੜੀ ਜ਼ਮੀਨ ਖਰੀਦ ਨਾ ਸਕਦਾ ਹੋਵੇ ਅਤੇ ਨਾ ਹੀ ਵੋਟਰ ਬਣ ਸਕਦਾ ਹੋਵੇ ਜਾਂ ਸਰਕਾਰੀ ਨੌਕਰੀ ਲਈ ਅਰਜ਼ੀ ਨਾ ਦੇ ਸਕਦਾ ਹੋਵੇ। ਖਹਿਰਾ ਨੇ ਕਿਹਾ ਕਿ ਉਹ ਪੰਜਾਬ ਦੀ ਜਨਸੰਖਿਆ ਦੀ ਸਥਿਤੀ ਨੂੰ ਬਚਾਉਣ ਲਈ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਸ ਵੱਲੋਂ ਕੀਤੀ ਮੰਗ ਕਾਰਨ ਜੇਕਰ ਉਹ ਦੇਸ਼ ਵਿਰੋਧੀ ਹਨ ਤੇ ਹਿਮਾਚਲ ਪ੍ਰਦੇਸ਼, ਗੁਜਰਾਤ ਆਦਿ ਵੀ ਦੇਸ਼ ਵਿਰੋਧੀ ਹਨ। ਕਿਉਂਕਿ ਇਨ੍ਹਾਂ ਰਾਜਾਂ ਵਿੱਚ ਇਹ ਕਾਨੂੰਨ ਪਹਿਲਾਂ ਤੋਂ ਹਨ।

ਖਹਿਰਾ ਨੇ ਕਿਹਾ ਕਿ ਟਰੋਲਰ ਮੇਰੇ ਕਾਨੂੰਨ ਦਾ ਵਿਰੋਧ ਕਰਨ ਲਈ ਅਮਰੀਕਾ, ਕੈਨੇਡਾ ਆਦਿ ਜਾਣ ਵਾਲੇ ਸਿੱਖਾਂ ਦੀ ਉਦਾਹਰਨ ਦੇ ਰਹੇ ਹਨ। ਉਹ ਉਨ੍ਹਾਂ ਨੂੰ ਪੁੱਛਣਾ ਚਾਹੁੰਦੇ ਹਨ ਕਿ ਉਹ ਸ਼ਰਤਾਂ ਪੂਰੀਆਂ ਕੀਤੇ ਬਿਨਾਂ ਇਨ੍ਹਾਂ ਦੇਸ਼ਾਂ ਦੇ ਨਾਗਰਿਕ ਬਣ ਸਕਦੇ ਹਨ? ਮੇਰੀ ਗੱਲ ਬਿਲਕੁਲ ਇਹ ਹੈ ਕਿ ਜੇਕਰ ਕੋਈ ਪੰਜਾਬ ਵਿੱਚ ਪੱਕੇ ਤੌਰ ‘ਤੇ ਵਸਣਾ ਚਾਹੁੰਦਾ ਹੈ ਤਾਂ ਉਸਦਾ ਸਵਾਗਤ ਹੈ। ਉਹ ਪੰਜਾਬ ਵਿੱਚ ਵੱਸੇ ਪਰ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ।

ਖਹਿਰਾ ਨੇ ਕਿਹਾ ਕਿ ਗੁਜਰਾਤ ਸਰਕਾਰ ਨੇ ਗੁਜਰਾਤ ਦੇ ਕੱਛ ਖੇਤਰ ਵਿੱਚ ਸਿੱਖ ਕਿਸਾਨਾਂ ਤੋਂ ਉਨ੍ਹਾਂ ਦੀਆਂ ਜ਼ਮੀਨਾਂ ਕਿਉਂ ਲੁੱਟੀਆਂ ਹਨ ਜੋ ਉਨ੍ਹਾਂ ਨੂੰ 1960 ਵਿੱਚ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੁਆਰਾ ਅਲਾਟ ਕੀਤੀਆਂ ਗਈਆਂ ਸਨ? ਖਹਿਰਾ ਨੇ ਕਿਹਾ ਕਿ ਉਨ੍ਹਾਂ ਸਪੀਕਰ ਨੂੰ ਪੇਸ਼ ਕੀਤੇ ਆਪਣੇ ਬਿੱਲ ‘ਤੇ ਕਾਇਮ ਹਨ। ਉਨ੍ਹਾਂ ਕਿਹਾ ਕਿ ਜੇਕਰ ਭਗਵੰਤ ਮਾਨ ਅਤੇ ਸਪੀਕਰ ਸੰਧਵਾਂ ਵਿੱਚ ਹਿੰਮਤ ਹੈ ਤਾਂ ਇਸ ਬਿੱਲ ਨੂੰ ਰੱਦ ਕੀਤਾ ਜਾਵੇ ਜਾਂ ਇਸ ਨੂੰ ਪ੍ਰਵਾਨ ਕੀਤਾ ਜਾਵੇ। ਖਹਿਰਾ ਨੇ ਪੁੱਛਿਆ ਕਿ ਇਸ ਮੁੱਦੇ ਉੱਤੇ ਇਹ ਦੋਵੇਂ ਲੀਡਰ ਚੁੱਪ ਕਿਉਂ ਹਨ।

ਇਹ ਵੀ ਪੜ੍ਹੋ –  ਮੋਦੀ ਦੇ ਸਹੁੰ ਚੁੱਕ ਸਮਾਗਮ ‘ਚ ਆਉਣਗੇ 7 ਦੇਸ਼ਾਂ ਦੇ ਲੀਡਰ, ਪਹਿਲੀ ਵਾਰ ਭਾਰਤ ਪਹੁੰਚੇ ਮਾਲਦੀਵ ਦੇ ਰਾਸ਼ਟਰਪਤੀ ਮੁਈਜ਼ੂ

 

Exit mobile version