‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮਾਈਨਿੰਗ ਮੰਤਰੀ ਹਰਜੋਤ ਸਿੰਘ ਬੈਂਸ ਦੇ ਪੰਜਾਬ ਵਿੱਚੋਂ ਗੈਰ ਕਾਨੂੰਨੀ ਮਾਈਨਿੰਗ ਨੂੰ ਖ਼ਤਮ ਕਰਨ ਦੇ ਦਾਅਵੇ ਉੱਤੇ ਸਵਾਲ ਉਠਾਉਂਦਿਆਂ ਕਿਹਾ ਕਿ ਹੁਣ ਤਾਂ ਪਠਾਨਕੋਟ ਤੋਂ ‘ਆਪ’ ਯੂਥ ਪ੍ਰਧਾਨ ਉੱਤੇ ਆਪਣੀ ਜ਼ਮੀਨ ਦੇ ਬਿਲਕੁਲ ਨਾਲ ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ ਲੱਗੇ ਹਨ। ਕੀ ਹਰਜੋਤ ਬੈਂਸ ਇਸ ਮਾਫੀਆ ਬਾਰੇ ਕੁੱਝ ਕਹਿਣਾ ਚਾਹੁੰਦੇ ਹਨ ?
![](https://khalastv.com/wp-content/uploads/2021/03/chandigarh-india-january-khaira-2018-sukhpal-singh_9d78e37e-11a9-11e9-ac1e-a6f4b8823b62-1.jpg)