Punjab

ਕੈਮਰੇ ‘ਤੇ ਰਿਸ਼ਵਤ ਲੈਣ ਵਾਲੇ ‘ਤੇ ਮਿਹਰਬਾਨ ਮਾਨ ਸਰਕਾਰ ! ਪਹਿਲਾਂ ਬਰਖਾਸਤ ਹੁਣ ਬਣਾ ਦਿੱਤਾ ਚੇਅਰਮੈਨ

ਬਿਊਰੋ ਰਿਪੋਰਟ : ਕਾਂਗਰਸ ਨੇ ਮਾਨ ਸਰਕਾਰ ‘ਤੇ ਵੱਡਾ ਇਲਜ਼ਾਮ ਲਗਾਇਆ ਹੈ। ਸੀਨੀਅਰ ਆਗੂ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਦਾਅਵਾ ਕੀਤਾ ਹੈ ਜਿਸ ਆਗੂ ਨੂੰ ਪਾਰਟੀ ਨੇ ਕੈਮਰੇ ਦੇ ਸਾਹਮਣੇ ਰਿਸ਼ਵਤ ਲੈਣ ਦੇ ਇਲਜ਼ਾਮ ਵਿੱਚ ਪਾਰਟੀ ਤੋਂ ਬਾਹਰ ਦਾ ਰਸਤਾ ਵਿਖਾਇਆ ਸੀ ਉਸ ਨੂੰ ਹੀ ਵੱਡੀ ਜਿੰਮੇਵਾਰੀ ਸੌਂਪੀ ਗਈ ਹੈ। ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰਦੇ ਹੋਏ ਲਿਖਿਆ ‘ਇਹ ਬਿਲਕੁਲ ਉਲਝਾਉਣ ਵਾਲਾ ਫੈਸਲਾ @AamAadmiParty ਪਹਿਲਾਂ ਤੁਸੀਂ ਗੁਰਪ੍ਰੀਤ ਭੁੱਚਰ ਨੂੰ ਕੈਮਰੇ ‘ਤੇ ਰਿਸ਼ਵਤ ਲੈਣ ਲਈ ਪਾਰਟੀ ਤੋਂ ਬਾਹਰ ਕੱਢ ਦਿੰਦੇ ਹੋ ਅਤੇ ਹੁਣ ਭਗਵੰਤ ਮਾਨ ਉਹ ਹੀ ਦਾਗੀ ਆਗੂ ਨੂੰ ਨਿਯੁਕਤ ਕਰ ਰਿਹੇ ਹਨ,ਚੇਅਰਮੈਨ ਮਾਰਕੀਟ ਕਮੇਟੀ ਮਾਨਸਾ ! ਇਹ ਹੈ ਕੱਟਰ ਇਮਾਨਦਾਰਾਂ ਦੀ ਗੰਦੀ ਕਹਾਣੀ !’ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਟਵੀਟ ਦੇ ਨਾਲ ਉਹ ਅਧਿਸੂਚਨਾ ਵੀ ਅਟੈਚ ਕੀਤੀ ਹੈ ਜਿਸ ਵਿੱਚ ਗੁਰਪ੍ਰੀਤ ਭੁੱਚਰ ਨੂੰ ਮਾਨਸਾ ਮਾਰਕਿਟ ਕਮੇਟੀ ਦਾ ਚੇਅਰਮੈਨ ਥਾਪਿਆ ਗਿਆ ਹੈ। 6 ਅਪ੍ਰੈਲ ਨੂੰ ਇਹ ਨਿਯੁਕਤੀ ਕੀਤੀ ਗਈ ਸੀ ।

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਮਾਰਕਿਟ ਕਮੇਟੀ ਮਾਨਸਾ ਦੇ ਪ੍ਰਧਾਨ ਅਤੇ ਆਪ ਆਗੂ ਗੁਰਪ੍ਰੀਤ ਸਿੰਘ ਭੁੱਚਰ ਨੂੰ ਰਿਸ਼ਵਤ ਲੈਂਦੀਆ ਵਿਖਾਇਆ ਗਿਆ ਸੀ, ਇਸ ਵੀਡੀਓ ਵਿੱਚ ਭੁੱਚਰ ‘ਤੇ ਇਲਜ਼ਾਮ ਲਗਾਇਆ ਗਿਆ ਹੈ ਕਿ ਉਨ੍ਹਾਂ ਕਈ ਵਿਅਕਤੀਆਂ ਤੋਂ ਬਦਲੀ ਕਰਵਾਉਣ ਬਦਲੇ 20000 ਰੁਪਏ ਲੈ ਰਹੇ ਹਨ । ‘ਦ ਖਾਲਸ ਟੀਵੀ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ। ਵੀਡੀਓ ਦੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ‘ਤੇ ਵਿਰੋਧੀ ਉਂਗਲਾਂ ਚੁੱਕ ਰਹੇ ਸਨ,ਹਾਲਾਂਕਿ ਗੁਰਪ੍ਰੀਤ ਸਿੰਘ ਭੁੱਚਰ ਨੇ ਇੰਨ੍ਹਾਂ ਸਾਰੇ ਇਲਜ਼ਾਮ ਨੂੰ ਖਾਰਚ ਕੀਤਾ ਸੀ,ਭੁੱਚਰ ਨੇ ਕਿਹਾ ਸੀ ਕਿ ਇਲਜ਼ਾਮ ਲਗਾਉਣ ਵਾਲੇ ਉਨ੍ਹਾਂ ਕੋਲ ਆ ਕੇ ਵਾਰ-ਵਾਰ ਕਹਿਣ ਲੱਗੇ ਕਿ ਕਿਸੇ ਰਿਸ਼ਤੇਦਾਰ ਦੀ ਬਦਲੀ ਰੋਪੜ ਸ਼ਹਿਰ ਨੇੜੇ ਕਰਵਾ ਦੇਵੋ,ਭੁੱਚਰ ਨੇ ਕਿਹਾ ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਉਨ੍ਹਾਂ ਦਾ ਇਹ ਕੰਮ ਹੋ ਜਾਵੇਗਾ ਅਤੇ ਇਸ ਦੇ ਲਈ ਤੁਹਾਡਾ ਕੋਈ ਖਰਚਾ ਵੀ ਨਹੀਂ ਆਵੇਗਾ । ਉਸ ਵਕਤ ਗੁਰਪ੍ਰੀਤ ਸਿੰਘ ਦੇ ਨਾਲ ਹਰਜੀਤ ਦੰਦੀਵਾਲ ਵੀ ਸਨ। ਪਰ ਜਦੋਂ ਮੈਂ ਬਾਹਰ ਗਿਆ ਤਾਂ ਉਨ੍ਹਾਂ ਨੇ ਕੁਝ ਰਕਮ ਦੰਦੀਵਾਲ ਨੂੰ ਫੜਾ ਦਿੱਤੀ । ਗੁਰਪ੍ਰੀਤ ਸਿੰਘ ਨੇ ਕਿਹਾ ਕਿ ਜਦੋਂ ਮੈਨੰ ਪਤਾ ਚੱਲਿਆ ਤਾਂ ਮੈਂ ਉਨ੍ਹਾਂ ਲੋਕਾਂ ਨੂੰ ਲੱਭਿਆ ਅਤੇ ਡਾਂਟ ਲਗਾਈ ਅਤੇ ਪੈਸੇ ਵਾਪਸ ਕੀਤੇ ਅਤੇ ਹੁਣ ਉਹ ਜਾਣ ਬੁਝ ਕੇ ਉਨ੍ਹਾਂ ਨੂੰ ਬਦਮਾਮ ਕਰ ਰਹੇ ਹਨ ।