Punjab

ਸੁਖਪਾਲ ਖਹਿਰਾ ਨੇ ਪੰਜਾਬੀਆਂ ਨੂੰ ਕੀਤੀ ਖ਼ਾਸ ਅਪੀਲ! ਜੇਲ੍ਹ ‘ਚ ਬੰਦ ਆਗੂ ਦੀ ਰਿਹਾਈ ਨੂੰ ਲੈ ਕੇ ਹੋਵੇਗਾ ਇਕੱਠ

ਬਿਉਰੋ ਰਿਪੋਰਟ – ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਅਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ (Sukhpal Singh Khaira) ਕੱਲ੍ਹ 11 ਵਜੇ ਪਟਿਆਲਾ ਜੇਲ੍ਹ (Patiala Jail) ਦੇ ਬਾਹਰ ਮਾਲਵਿੰਦਰ ਸਿੰਘ ਮਾਲੀ (Malwinder Singh Mali) ਦੀ ਰਿਹਾਈ ਲਈ ਪੁੱਜਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮਾਲਵਿੰਦਰ ਸਿੰਘ ਮਾਲੀ ਨੂੰ ਇਕ ਝੂਠੇ ਕੇਸ ਵਿਚ ਫਸਾ ਕੇ ਰੱਖਿਆ ਹੈ ਅਤੇ ਉਨ੍ਹਾਂ ਨੂੰ ਬਿਨ੍ਹਾਂ ਕਿਸੇ ਵਾਰੰਟ ਦੇ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕੱਲ੍ਹ ਵੱਧ-ਵੱਧ ਲੋਕ ਪਹੁੰਚ ਕੇ ਸਰਕਾਰ ਨੂੰ ਦੱਸਣ ਕੇ ਪੰਜਾਬ ਦੇ ਲੋਕ ਸਰਕਾਰ ਸਾਹਮਣੇ ਨਹੀਂ ਝੁੱਕਣਗੇ। ਖਹਿਰਾ ਨੇ ਕਿਹਾ ਕਿ ਮਾਲਵਿੰਦਰ ਸਿੰਘ ਮਾਲੀ ਨੇ ਕੇਵਲ ਇਕ ਪੋਸਟ ਪਾਈ ਸੀ, ਜਿਸ ਤੋਂ ਡਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰਵਾ ਦਿੱਤਾ। ਖਹਿਰਾ ਨੇ ਪੰਜਾਬ ਸਰਕਾਰ ਨੇ ਬੋਲਣ ਦੇ ਅਧਿਕਾਰ ਦੀ ਸ਼ਰੇਆਮ ਧੱਜੀਆਂ ਉਡਾਈਆਂ ਹਨ। 

ਖਹਿਰਾ ਨੇ ਕਿਹਾ ਕਿ ਇਕ ਪਾਸੇ ਤਾਂ ਅਰਵਿੰਦ ਕੇਜਰੀਵਾਲ ਦਿੱਲੀ ਵਿਚ ਕਹਿੰਦੇ ਹਨ ਕਿ ਨਰਿੰਦਰ ਮੋਦੀ ਸਰਕਾਰ ਵਿਰੋਧੀ ਲੀਡਰਾਂ ਨੂੰ ਜੇਲ੍ਹਾਂ ਵਿਚ ਡੱਕ ਰਹੀ ਹੈ ਪਰ ਉਹ ਕੰਮ ਆਮ ਆਦਮੀ ਪਾਰਟੀ ਪੰਜਾਬ ਵਿਚ ਆਪਣੇ ਵਿਰੋਧੀਆਂ ਨਾਲ ਕਰ ਰਹੀ ਹੈ। ਖਹਿਰਾ ਨੇ ਪੰਜਾਬ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਲੀ ਦੀ ਗ੍ਰਿਫਤਾਰੀ ਨਾਲ ਸਰਕਾਰ ਇਹ ਦੱਸਣਾਂ ਚਾਹੁੰਦੀ ਹੈ ਕਿ ਜੇਕਰ ਕੋਈ ਸਰਕਾਰ ਖਿਲਾਫ ਆਵਾਜ਼ ਚੁੱਕੇਗਾ, ਉਸ ਨੂੰ ਜੇਲ੍ਹ ਦੀ ਹਵਾ ਖਾਣੀ ਪਵੇਗੀ। ਸਰਕਾਰ ਨੇ ਪਹਿਲਾਂ ਸਾਰੀ ਵਿਰੋਧੀ ਧਿਰ ਡਰਾਇਆ ਹੋਇਆ ਹੈ ਅਤੇ ਹੁਣ ਜੋ ਲੋਕ ਸਰਕਾਰ ਖਿਲਾਫ ਬੋਲਦੀ ਹੈ, ਉਨ੍ਹਾਂ ਖਿਲਾਫ ਵੀ ਕੇਸ ਦਰਜ ਕਰ ਰਹੀ ਹੈ। ਇਸੇ ਕਾਰਨ ਹੀ ਪਹਿਲਾਂ ਭਾਨੇ ਸਿੱਧੂ ਨੂੰ ਵੀ ਗ੍ਰਿਫਤਾਰ ਕੀਤਾ ਸੀ ਪਰ ਲੋਕਾਂ ਦੇ ਰੋਸ ਤੋਂ ਬਾਅਦ ਛੱਡਿਆ ਸੀ। ਖਹਿਰਾ ਨੇ ਪੰਜਾਬ ਪੁਲਿਸ ‘ਤੇ ਵੀ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਪੰਜਾਬ ਪੁਲਿਸ ਸੂਬੇ ਦੀ ਕਾਨੂੰਨ ਵਿਵਸਥਾ ਬਣਾਈ ਰੱਖਣ ਦੀ ਬਜਾਏ ਆਮ ਆਦਮੀ ਪਾਰਟੀ ਦੇ ਇਸ਼ਾਰੇ ਤੇ ਬੰਦੇ ਚੁੱਕਣ ‘ਤੇ ਲੱਗੀ ਹੋਈ ਹੈ। ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਾਲੇ ਦਿੱਲੀ ਵਿਚ ਮੀਡੀਆ ਨੂੰ ਗੋਦੀ ਮੀਡੀਆ ਕਹਿ ਰਹੇ ਹਨ ਪਰ ਪੰਜਾਬ ਵਿਚ ਇੰਨਾ ਮੀਡੀਆਂ ਨੂੰ ਕੇਜੀ ਮੀਡੀਆ ਬਣਾ ਕੇ ਰੱਖਿਆ ਹੋਇਆ ਹੈ। ਕੋਈ ਵੀ ਚੈਨਲ ਸਰਕਾਰ ਖਿਲਾਫ ਬੋਲਣ ਦੀ ਹਿੰਮਤ ਨਹੀਂ ਕਰਦਾ। ਖਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਹੁਣ ਤੱਕ ਪੰਜਾਬ ਤੇ 1 ਲੱਖ ਕਰੋੜ ਰੁਪਏ ਦਾ ਹੋਰ ਕਰਜ਼ਾ ਚੜ੍ਹਾ ਦਿੱਤਾ ਹੈ ਅਤੇ ਲੋਕਾਂ ਨੂੰ ਆਯੁਸਮਾਨ ਕਾਰਡ ਨਾਲ ਇਲਾਜ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਇਹ ਸਰਕਾਰ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿਚ ਪੜਾਈ ਕਰਨ ਜਾਣ ਤੋਂ ਵੀ ਰੋਕਣ ਵਿਚ ਅਸਫਲ ਰਹੀ ਹੈ। ਕਰੀਬ 24-25 ਹਜ਼ਾਰ ਰੁਪਏ ਨਾਲ ਇਕ ਸਾਲ ਵਿਦਿਆਰਥੀ ਪੰਜਾਬ ਤੋਂ ਬਾਹਰ ਪੜ੍ਹਨ ਲਈ ਜਾਂਦੇ ਹਨ।

ਕੌਣ ਹਨ ਮਾਲਵਿੰਦਰ ਸਿੰਘ ਮਾਲੀ

ਦੱਸ ਦੇਈਏ ਕਿ ਮਾਲਵਿੰਦਰ ਸਿੰਘ ਮਾਲੀ ਇਕ ਸੋਸ਼ਲ ਮੀਡੀਆ ਵਰਕਰ ਹਨ। ਉਹ ਹਮੇਸ਼ਾ ਸੋਸ਼ਲ ਮੀਡੀਆ ਤੇ ਸਰਕਾਰ ਖਿਲਾਫ ਬੋਲਦੇ ਰਹਿੰਦੇ ਹਨ। ਮਾਲੀ ਨਵਜੋਤ ਸਿੰਘ ਸਿੱਧੂ ਦੇ ਸਿਆਸੀ ਸਲਾਹਕਾਰ ਵੀ ਰਹਿ ਚੁੱਕੇ ਹਨ।

ਇਹ ਵੀ ਪੜ੍ਹੋ –  ਚੋਣ ਕਮਿਸ਼ਨ ਨੂੰ ਮਿਲੇ ਬਾਜਵਾ! ਪੰਚਾਇਤੀ ਚੋਣਾਂ ਲਈ ‘NOC’ ਲਈ ਕਮਿਸ਼ਨ ਨੇ ਦੱਸਿਆ ਬਦਲ