Punjab

CM ਭਗਵੰਤ ਮਾਨ ਦੇ ‘ਮਜ਼ਾਕ’ ‘ਤੇ ਖਹਿਰਾ ਦਾ ਤੱਥਾਂ ਨਾਲ ਤਗੜਾ ਜਵਾਬ

ਵਿਧਾਨ ਸਭਾ ਦੇ ਅੰਦਰ ਭਗਵੰਤ ਮਾਨ ਨੇ ਸੁਖਪਾਲ ਖਹਿਰਾ ਦੀ ਪੰਜਾਬ ਬੋਲਣ ਨੂੰ ਲੈ ਕੇ ਸਵਾਲ ਚੁੱਕੇ ਸਨ .ਉਸ ਦਾ ਜਵਾਬ ਹੁਣ ਸੁਖਪਾਲ ਖਹਿਰਾ ਨੇ ਦਿੱਤਾ ਹੈ

‘ਦ ਖ਼ਾਲਸ ਬਿਊਰੋ : ਮੰਗਲਵਾਰ ਨੂੰ ਬਜਟ ਇਜਲਾਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਵਿੱਚਾਲੇ ਤਿੱਖੀ ਬਹਿਸ ਹੋਈ ਸੀ। ਖਹਿਰਾ ਨੇ ਵਿਧਾਨ ਸਭਾ ਵਿੱਚ ਗੈਰ ਪੰਜਾਬੀਆਂ ਨੂੰ ਰਾਜ ਸਭਾ ਵਿੱਚ ਭੇਜਣ ਦਾ ਮੁੱਦਾ ਚੁੱਕਿਆ ਤਾਂ ਸੀਐੱਮ ਮਾਨ ਨੇ ਪਲਟਵਾਰ ਕਰਦੇ ਹੋਏ ਖਹਿਰਾ ਦੀ ਪੰਜਾਬੀ ਬੋਲੀ ਨੂੰ ਲੈ ਕੇ ਤੰਜ ਕੱਸ ਦਿੱਤਾ। ਉਨ੍ਹਾਂ ਨੇ ਕਿਹਾ ਕੁਝ ਸਿਆਸਦਾਨ ‘ਲੋਕ’ ਨੂੰ ‘ਲੋਗ’ ਬੋਲ ਦੇ ਨੇ ਅਤੇ ਪੰਜਾਬੀ ਹੋਣ ਦਾ ਦਾਅਵਾ ਕਰਦੇ ਹਨ । ਇਸ ‘ਤੇ ਹੁਣ 2 ਦਿਨਾਂ ਬਾਅਦ ਸੁਖਪਾਲ ਖਹਿਰਾ ਨੇ ਟਵੀਟ ਦੇ ਜ਼ਰੀਏ ਤੱਥਾਂ ਨਾਲ ਸੀਐੱਮ ਭਗਵੰਤ ਮਾਨ ਨੂੰ ਜਵਾਬ ਦਿੱਤਾ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ

ਸੁਖਪਾਲ ਖਹਿਰਾ ਦਾ CM ਮਾਨ ਨੂੰ ਜਵਾਬ

ਸੁਖਪਾਲ ਖਹਿਰਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਮਹਾਨਕੋਸ਼ ਦਾ ਹਵਾਲਾਂ ਦਿੰਦੇ ਹੋਏ ਟਵੀਟ ਕਰਦੇ ਲਿਖਿਆ ਹੈ ਕਿ ‘ਭਗਵੰਤ ਮਾਨ ਜੀ ਤੁਸੀਂ ਮੇਰਾ ਮਜ਼ਾਕ ਬਣਾਉਂਦੇ ਹੋਏ ਕਿਹਾ ਕਿ ਮੈਂ ‘ਲੋਕ’ ਨੂੰ ‘ਲੋਗ’ ਬੋਲ ਦਾ ਹਾਂ , ਜਦਕਿ ਸ੍ਰੀ ਗ੍ਰੰਥ ਅਤੇ ਮਹਾਨਕੋਸ਼ ਵਿੱਚ’ਲੋਗ’ਸ਼ਬਦ ਗੁਰਮੁੱਖੀ ‘ਚ ਵਰਤਿਆਂ ਜਾਂਦਾ ਹੈ। ਮੈਂ ਸਕ੍ਰੀਨ ਸ਼ਾਰਟ ਵੀ ਭੇਜ ਰਿਹਾ ਹਾਂ ! ਕੀ ਤੁਸੀਂ ਹੁਣ ਆਪਣੇ ਸਸਤੇ ਇ ਲਜ਼ਾਮ ਲਗਾਉਣੇ ਬੰਦ ਕਰੋਗੇ’ ।

2 ਹੋਰ ਆਗੂਆਂ ਨਾਲ ਵੀ ਖਹਿਰਾ ਦੀ ਬਹਿਸ

ਸੁਖਪਾਲ ਖਹਿਰਾ ਦੀ ਆਪ ਆਗੂ ਅਮਨ ਅਰੋੜਾ ਅਤੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਵੀ ਤਿੱਖੀ ਬਹਿਸ ਹੋਈ ਸੀ। ਵਾਰ-ਵਾਰ ਸਪੀਕਰ ‘ਤੇ ਖਹਿਰਾ ਨਾ ਬੋਲਣ ਦੇਣ ਦਾ ਇਲ ਜ਼ਾਮ ਲੱਗਾ ਰਹੇ ਸਨ। ਜਿਸ ਤੋਂ ਬਾਅਦ ਆਪ ਵਿਧਾਇਕ ਅਮਨ ਅਰੋੜਾ ਨੇ ਤੰਜ ਕੱਸਿਆ,ਉਨ੍ਹਾਂ ਨੇ ਕਿਹਾ ਖਹਿਰਾ ਸਾਹਿਬ ਦੀ ਪਰੇਸ਼ਾਨੀ ਇਹ ਹੈ ਕੀ ਉਹ ਪਿਛਲੀ ਵਾਰ ਜਿੱਥੇ ਬੈਠੇ ਸਨ ਹੁਣ ਵੀ ਉੱਥੇ ਹੀ ਬੈਠੇ ਨੇ। ਖਹਿਰਾ ਨੇ ਵੀ ਪਲਟਵਾਰ ਕਰਦੇ ਹੋਏ ਕਿਹਾ ਸੀ ਕੀ ਅਮਨ ਅਰੋੜਾ ਕੈਬਨਿਟ ਵਿੱਚ ਥਾਂ ਚਾਹੁੰਦੇ ਨੇ ਇਸ ਲਈ ਉਹ ਅਜਿਹੇ ਬਿਆਨ ਦੇ ਕੇ ਹਾਈਕਮਾਨ ਨੂੰ ਖੁਸ਼ ਕਰ ਰਹੇ ਹਨ। ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਵੀ ਖਹਿਰਾ ਦੀ ਜ਼ਬਰਦਸਤ ਬਹਿਸ ਹੋਈ ,ਗੁੱਸੇ ਵਿੱਚ ਕੈਬਨਿਟ ਮੰਤਰੀ ਨੇ ਖਹਿਰਾ ਨੂੰ ਜ਼ੁਬਾਨ ਸੰਭਾਲਣ ਦੀ ਨਸੀਹਤ ਦਿੱਤੀ ਸੀ ਹਾਲਾਂਕਿ ਇਹ ਸ਼ਬਦ ਸਪੀਕਰ ਨੇ ਵਿਧਾਨ ਸਭਾ ਦੀ ਕਾਰਵਾਈ ਤੋਂ ਬਾਹਰ ਕੱਢ ਦਿੱਤੇ ਸਨ।

ਆਪ ਦੇ ਵਿਧਾਇਕ ਅਮਨ ਅਰੋੜਾ