Punjab

”3 ਕਰੋੜ ‘ਚੋਂ 80 ਲੱਖ ਪੰਜਾਬੀ ਚਲੇ ਗਏ ਬਾਹਰ”, ਪੰਜਾਬੀਅਤ ਖਤਰੇ ‘ਚ?

ਬਿਉਰੋ ਰਿਪੋਰਟ – ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਕ ਵਾਰ ਫਿਰ ਪੰਜਾਬ ‘ਚ ਬਾਹਰੀ ਸੂਬਿਆਂ ਦੇ ਲੋਕਾਂ ਨੂੰ ਨੌਕਰੀਆਂ ਲੈਣ ਤੋਂ ਰੋਕਣ ਤੇ ਪੰਜਾਬ ‘ਚ ਜਮੀਨ ਲੈਣ ਤੋਂ ਰੋਕਣ ਵਾਲਾ ਬਿੱਲ ਪਾਸ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਅਮਰੀਕਾ ਦੇ ਨਾਲ-ਨਾਲ ਹੁਣ ਕੈਨੇਡਾ ਤੇ ਆਸਟਰੇਲੀਆਂ ਵੀ ਸਖਤੀ ਕਰਨ ਜਾ ਰਿਹਾ ਹੈ। ਜਿਸ ਕਰਕੇ ਹੁਣ ਪੰਜਾਬ ਦੇ ਨੌਜਵਾਨਾਂ ਲਈ ਬਾਹਰ ਦੇ ਰਸਤੇ ਬੰਦ ਹੋ ਗਏ ਹਨ ਤੇ ਪੰਜਾਬ ਨੂੰ ਬਚਾਉਣ ਲਈ ਇਹ ਬਿਲ ਪਾਸ ਕਰਨਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ 1746 ਕਾਂਸਟੇਬਲ ਦੀਆਂ ਨਿਕਲੀਆਂ ਨੌਕਰੀਆਂ ‘ਚ ਹਰ ਸੂਬੇ ਦਾ ਨੌਜਵਾਨ ਅਪਲਾਈ ਕਰ ਸਕਦਾ ਹੈ ਪਰ ਹਿਮਾਚਲ ਅਤੇ ਰਾਜਸਥਾਨ ‘ਚ ਕਿਸੇ ਹੋਰ ਸੂਬੇ ਦੇ ਨੌਜਵਾਨ ਨੂੰ ਅਪਲਾਈ ਕਰਨ ਦਾ ਅਧਿਕਾਰ ਨਹੀਂ ਹੈ। ਪਰ ਫਿਰ ਵੀ ਪੰਜਾਬ ਸਰਕਾਰ ਉਨ੍ਹਾਂ ਵੱਲੋਂ ਦਿੱਤਾ ਪ੍ਰਾਈਵੇਟ ਮੈਂਬਰ ਬਿੱਲ ਲਾਗੂ ਕਰਨ ਤੋਂ ਝਿਜਕ ਰਹੀ ਹੈ। ਖਹਿਰਾ ਨੇ ਕਿਹਾ ਕਿ ਹਿਮਾਚਲ ਦੇ ਵਿਚ ਨੌਕਰੀ ਲੈਣ ਲਈ ਹਿਮਾਚਲ ਦਾ ਨਾਗਰਿਕ ਤੇ ਉਥੋਂ ਦੇ ਸਕੂਲ ਤੋਂ 10 ਤੇ 12 ਵੀਂ ਪਾਸ ਕਰਨੀ ਜ਼ਰੂਰੀ ਹੈ ਪਰ ਪੰਜਾਬ ‘ਚ ਨੌਕਰੀ ਲੈਣ ਲਈ ਪੰਜਾਬ ਦਾ ਵਸਨੀਕ ਹੋਣ ਦੀ ਕੋਈ ਸ਼ਰਤ ਨਹੀਂ ਹੈ। ਖਹਿਰਾ ਨੇ ਸਾਰੇ ਵਿਧਾਇਕਾਂ ਅੱਗੇ ਹੱਥ ਜੋੜਦਿਆਂ ਕਿਹਾ ਕਿ ਇਸ ਬਿੱਲ਼ ਨੂੰ ਧਿਆਨ ਨਾਲ ਸਮਝੋ। ਜੇਕਰ ਇਹ ਬਿੱਲ ਪੰਜਾਬ ਸਰਕਾਰ ਨੇ ਪਾਸ ਨਾ ਕੀਤਾ ਤਾਂ ਪੰਜਾਬ ਦੀ ਹੋਂਦ ਖਤਰੇ ਵਿਚ ਪੈ ਸਕਦੀ ਹੈ ਕਿਉਂਕਿ 3 ਕਰੋੜ ਵਿਚੋਂ 80 ਲੱਖ ਪੰਜਾਬੀ ਪਹਿਲਾਂ ਹੀ ਬਾਹਰ ਜਾ ਚੁੱਕੇ ਹਨ, ਜਿਸ ਨਾਲ ਪੰਜਾਬੀ ਜੁਬਾਨ ਨੂੰ ਖਤਰਾ ਹੈ। ਖਹਿਰਾ ਨੇ ਕਿਹਾ ਕਿ ਜੋ ਲੋਕ ਇਸ ਦੇ ਵਿਰੋਧ ਵਿਚ ਇਹ ਦਲੀਲ ਦਿੰਦੇ ਹਨ ਕਿ ਸਾਰਾ ਦੇਸ਼ ਇਕ ਹੈ ਤੇ ਉਹ ਹਿਮਾਚਲ, ਗੁਜਰਾਤ ਤੇ ਉਤਰਾਖੰਡ ਵਿਚ ਦੂਜੇ ਸੂਬਿਆਂ ਦੇ ਬੱਚਿਆਂ ਨੂੰ ਨੌਕਰੀਆਂ ਲੈਣ ਤੋਂ ਰੋਕਣ ਵਾਲਾ ਕਾਨੂੰਨ ਹਟਾ ਦੇਣ ਤੇ ਉਹ ਵੀ ਆਪਣੀ ਜੁਬਾਨ ਬੰਦ ਕਰ ਦੇਣਗੇ।

ਇਹ ਵੀ ਪੜ੍ਹੋ – ਮੁੱਖ ਮੰਤਰੀ ਨੇ ਵੰਡੇ ਨਿਯੁਕਤੀ ਪੱਤਰ, ਵਿਰੋਧੀਆਂ ‘ਤੇ ਵੀ ਕੱਸੇ ਤੰਜ