The Khalas Tv Blog Punjab ਆਂਗਨਵਾੜੀ ਕੇਂਦਰਾਂ ਤੋਂ ਮਿਲਣ ਵਾਲੀ ਪੰਜੀਰੀ ਹੈ ਬੇਹੱਦ ਹਾਨੀਕਾਰਕ! ਸੁਖਪਾਲ ਖਹਿਰਾ ਨੇ ਖੋਲ੍ਹੀ ਪੋਲ, ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਨੂੰ ਲਿਖੀ ਚਿੱਠੀ
Punjab

ਆਂਗਨਵਾੜੀ ਕੇਂਦਰਾਂ ਤੋਂ ਮਿਲਣ ਵਾਲੀ ਪੰਜੀਰੀ ਹੈ ਬੇਹੱਦ ਹਾਨੀਕਾਰਕ! ਸੁਖਪਾਲ ਖਹਿਰਾ ਨੇ ਖੋਲ੍ਹੀ ਪੋਲ, ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਨੂੰ ਲਿਖੀ ਚਿੱਠੀ

ਬਿਉਰੋ ਰਿਪੋਰਟ (ਗੁਰਪ੍ਰੀਤ ਕੌਰ): ਭੁਲੱਥ ਤੋਂ ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਬੱਚਿਆਂ ਤੇ ਗਰਭਵਤੀ ਔਰਤਾਂ ਦੀ ਸਿਹਤ ਨਾਲ ਜੁੜਿਆ ਗੰਭੀਰ ਮੁੱਦਾ ਚੁੱਕ ਕੇ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਕੇਂਦਰ ਤੋਂ ਐਕਸ਼ਨ ਦੀ ਮੰਗ ਕੀਤੀ ਹੈ। ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਅੰਨਪੂਰਨਾ ਦੇਵੀ ਨੂੰ ਚਿੱਠੀ ਲਿਖ ਕੇ ਪੰਜਾਬ ਦੇ ਆਂਗਣਵਾੜੀ ਕੇਂਦਰਾਂ ਵਿੱਚ ਦਿੱਤੇ ਜਾ ਰਹੇ ਘਟੀਆ ਕਵਾਲਟੀ ਵਾਲੇ ਭੋਜਨ ਦੇ ਬੱਚਿਆਂ ਤੇ ਗਰਭਵਤੀ ਔਰਤਾਂ ਦੀ ਸਿਹਤ ’ਤੇ ਪੈ ਰਹੇ ਮਾੜੇ ਪ੍ਰਭਾਵਾਂ ਬਾਰੇ ਜਾਂਚ ਕਰਨ ਦੀ ਮੰਗ ਕੀਤੀ ਹੈ।

ਪੂਰੀ ਚਿੱਠੀ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ – PR with attachments

ਖਹਿਰਾ ਨੇ ਪੰਜੀਰੀ ਦੀ ਗੁਣਵੱਤਾ ਨੂੰ ਮਾੜਾ ਦੱਸਿਆ ਹੈ, ਉਨ੍ਹਾਂ ਦਾਅਵਾ ਕੀਤਾ ਕਿ 30 ਸਾਲਾਂ ਤੋਂ ਪੰਜੀਰੀ ਪੰਜਾਬ ਦੀ ਸਹਿਕਾਰੀ ਕੰਪਨੀ ਵੇਰਕਾ ਮਿਲਕਫੈੱਡ ਵੱਲੋਂ ਸਪਲਾਈ ਕੀਤਾ ਜਾ ਰਹੀ ਸੀ। ਉਸ ਸਮੇਂ ਵੇਰਕਾ ਮਿਲਕਫੈੱਡ ਵੱਲੋਂ ਪੰਜੀਰੀ ਨੂੰ ਸ਼ੁੱਧ ਦੇਸੀ ਘਿਓ ਨਾਲ ਤਿਆਰ ਕਰਕੇ ਸਪਲਾਈ ਕੀਤਾ ਜਾਂਦਾ ਸੀ। ਪਰ ਇਸ ਤੋਂ ਬਾਅਦ ਹੁਣ ਮਾਰਕਫੈੱਡ ਨੇ ਪੰਜੀਰੀ ਸਪਲਾਈ ਕਰਨ ਦਾ ਕੰਮ ਇਕ ਪ੍ਰਾਈਵੇਟ ਕੰਪਨੀ (ਚੰਡੀਗੜ੍ਹ ਸਵੀਟਸ ਪ੍ਰਾਈਵੇਟ ਲਿਮਟਿਡ) ਨੂੰ ਆਊਟਸੋਰਸ ਕਰ ਦਿੱਤਾ ਹੈ, ਜੋ ਹੁਣ ਇਸ ਪੰਜੀਰੀ ਨੂੰ ਦੇਸੀ ਘਿਓ ਦੀ ਬਜਾਏ ਰਿਫਾਇੰਡ ਸੋਇਆਬੀਨ ਤੇਲ ਨਾਲ ਬਣਾ ਕੇ ਸਪਲਾਈ ਕਰ ਰਹੀ ਹੈ, ਜੋ ਕਿ ਛੋਟੇ ਬੱਚਿਆਂ ਅਤੇ ਗਰਭਵਤੀ ਔਰਤਾਂ ਲਈ ਬਹੁਤ ਨੁਕਸਾਨਦੇਹ ਹੈ।

ਇਸ ਤੋਂ ਇਲਾਵਾ ਖਹਿਰਾ ਨੇ ਇਲਜ਼ਾਮ ਲਗਾਇਆ ਕਿ ਪੰਜੀਰੀ ਨੂੰ ਤਿਆਰ ਕਰਕੇ ਸਪਲਾਈ ਕਰਨ ਵਾਲੀ ਕੰਪਨੀ (ਚੰਡੀਗੜ੍ਹ ਸਵੀਟਸ ਪ੍ਰਾਈਵੇਟ ਲਿਮਟਿਡ) ਪਿਛਲੇ ਸਾਲ ਹਿਮਫੈੱਡ ਨੂੰ ਮਠਿਆਈਆਂ ਸਪਲਾਈ ਕਰ ਰਹੀ ਸੀ, ਜੋ ਕਿ ਹਿਮਾਚਲ ਪ੍ਰਦੇਸ਼ ਸਰਕਾਰ ਦੀ ਸਹਿਕਾਰੀ ਕੰਪਨੀ ਵੀ ਹੈ। ਮਠਿਆਈਆਂ ਵਿੱਚ ਉੱਲੀ ਪਾਏ ਜਾਣ ਕਾਰਨ ਹਿਮਫੈੱਡ ਨੇ ਇਸ ਕੰਪਨੀ ਦਾ ਟੈਂਡਰ ਰੱਦ ਕਰ ਦਿੱਤਾ, ਇਸ ਦੀ ਸਕਿਉਰਟੀ ਜ਼ਬਤ ਕਰ ਦਿੱਤੀ ਅਤੇ ਇਸ ਕੰਪਨੀ ’ਤੇ ਪਾਬੰਦੀ ਲਾ ਦਿੱਤੀ। ਇਸ ਤੋਂ ਬਾਅਦ ਬੈਨ ਕੰਪਨੀ ਨੇ ਵੇਰਕਾ ਮਿਲਕਫੈੱਡ ਨੂੰ ਕੁਝ ਮਠਿਆਈਆਂ ਦੀ ਸਮੱਗਰੀ ਸਪਲਾਈ ਕਰਨ ਲਈ ਟੈਂਡਰ ਲਿਆ ਸੀ ਪਰ ਕਿਉਂਕਿ ਉਨ੍ਹਾਂ ਦੇ ਨਮੂਨੇ ਗੁਣਵੱਤਾ ਦੀ ਜਾਂਚ ਵਿੱਚ ਫੇਲ੍ਹ ਹੋ ਗਏ ਸਨ।

ਖਹਿਰਾ ਨੇ ਚਿੱਠੀ ਸਵਾਲ ਪੁੱਛਿਆ ਹੈ ਕਿ ਵੇਰਕਾ ਮਿਲਕਫੈੱਡ ਕੋਲ ਪੰਜੀਰੀ ਤਿਆਰ ਕਰਨ ਲਈ 5 ਵੱਡੇ ਪਲਾਂਟ ਹਨ ਪਰ ਬਾਹਰ ਕਿਉਂ ਟੈਂਡਰ ਦਿੱਤਾ ਗਿਆ? ਮਾਰਕਫੈੱਡ ਨੇ ਇਸ ਟੈਂਡਰ ਦਾ ਕੰਮ ਸਿਰਫ ਚੰਡੀਗੜ੍ਹ ਸਵੀਟਸ ਪ੍ਰਾਈਵੇਟ ਲਿਮਟਿਡ ਕੰਪਨੀ ਨੂੰ ਆਊਟਸੋਰਸ ਕਿਉਂ ਕੀਤਾ? ਜਦਕਿ ਇਸ ਕੰਪਨੀ ’ਤੇ ਪੰਜਾਬ ਸਰਕਾਰ ਦੀ ਆਪਣੀ ਹੀ ਮਸ਼ਹੂਰ ਸਹਿਕਾਰੀ ਕੰਪਨੀ ਵੇਰਕਾ ਮਿਲਕਫੈੱਡ ਵੱਲੋਂ ਪਾਬੰਦੀ ਲਗਾਈ ਹੋਈ ਹੈ? ਦੇਸੀ ਘਿਓ ਦੀ ਥਾਂ ਰਿਫਾਇੰਡ ਸੋਇਆਬੀਨ ਤੇਲ ਦੀ ਵਰਤੋਂ ਕਰਨ ਵਾਲੀ ਕੰਪਨੀ ਕੋਲੋ ਪੰਜੀਰੀ ਕਿਉਂ ਬਣਾਈ ਗਈ?

2004 ਦੇ ਐਕਟ ਤੋਂ ਬਾਅਦ ਸੁਪਰੀਮ ਕੋਰਟ ਦੇ ਨਿਰਦੇਸ਼ ਦਿੱਤੇ ਸਨ ਆਂਗਣਵਾੜੀ ਪੋਸ਼ਣ ਦੀ ਸਪਲਾਈ ਲਈ ਠੇਕੇਦਾਰਾਂ ਅਤੇ ਪ੍ਰਾਈਵੇਟ ਕੰਪਨੀਆਂ ਦੀ ਵਰਤੋਂ ਨਹੀਂ ਕਰੇਗਾ। ਇਹ ਪੌਸ਼ਟਿਕ ਭੋਜਨ ਸਿਰਫ ਪਿੰਡ ਦੇ ਭਾਈਚਾਰੇ, ਸੈਲਫ ਹੈਲਪ ਗਰੁੱਪ ਜਾਂ ਮਹਿਲਾ ਮੰਡਲ ਹੀ ਤਿਆਰ ਕਰ ਸਕਦਾ ਹੈ, ਫਿਰ ਕੰਮ ਪ੍ਰਾਈਵੇਟ ਕੰਪਨੀ ਨੂੰ ਕਿਉਂ ਦਿੱਤਾ ਗਿਆ?

ਖਹਿਰਾ ਨੇ ਸਾਫ਼ ਕੀਤਾ ਹੈ ਕਿ ਸਾਰੇ ਤੱਥ ਪੰਜੀਰੀ ਦੀ ਸਪਲਾਈ ਵਿੱਚ ਵੱਡੇ ਘਪਲੇ ਵੱਲ ਇਸ਼ਾਰਾ ਕਰ ਰਹੇ ਹਨ। ਇਹ ਸਿਰਫ਼ ਘੁਟਾਲੇ ਦਾ ਹੀ ਮਸਲਾ ਨਹੀਂ ਹੈ, ਸਗੋਂ ਛੋਟੇ ਬੱਚਿਆਂ ਅਤੇ ਗਰਭਵਤੀ ਔਰਤਾਂ ਦੀ ਜ਼ਿੰਦਗੀ ਨਾਲ ਵੀ ਜੁੜਿਆ ਹੋਇਆ ਮਸਲਾ ਵੀ ਹੈ। ਇਸ ਲਈਇਸ ਘੋਟਾਲੇ ਦੀ ਜਾਂਚ ਸੀਬੀਆਈ ਵਰਗੀ ਇੱਕ ਸੁਤੰਤਰ ਏਜੰਸੀ ਤੋਂ ਕਰਵਾਈ ਜਾਣੀ ਚਾਹੀਦੀ ਹੈ।

 

ਇਹ ਵੀ ਪੜ੍ਹੋ – ਅੰਮ੍ਰਿਤਸਰ ਗਏ ਰਾਜਪਾਲ ਦੇ ਕਾਫਲੇ ਨਾਲ ਵਾਪਰੀ ਘਟਨਾ, ਜਵਾਨਾਂ ਨੂੰ ਲੱਗੀਆਂ ਸੱਟਾਂ
Exit mobile version