Punjab

ਸੁਖਪਾਲ ਖਹਿਰਾ ਵਰੇ ਮੁੱਖ ਮੰਤਰੀ ਪੰਜਾਬ ‘ਤੇ

ਦ ਖ਼ਾਲਸ ਬਿਊਰੋ : ਲੋਕ ਸਭਾ ਸਕੱਤਰੇਤ ਨੇ ‘ਆਪ’ ਆਗੂ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਖਿਲਾਫ਼ ਸਰਕਾਰੀ ਰਿਹਾਇਸ਼ ਖਾਲੀ ਨਾ ਕਰਨ ਲਈ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਹਨ ਕਿਉਂਕਿ ਉਹਨਾਂ ਪੰਜਾਬ ਦਾ ਮੁੱਖ ਮੰਤਰੀ ਬਣਨ ਲਈ ਲੋਕ ਸਭਾ ਤੋਂ ਅਸਤੀਫ਼ਾ ਤਾਂ ਦੇ ਦਿੱਤਾ ਸੀ ਪਰ ਆਪਣੀ ਦਿੱਲੀ ਸਥਿਤ ਰਿਹਾਇਸ਼ ਨੂੰ ਹਾਲੇ ਤੱਕ ਖਾਲੀ ਨਹੀਂ ਕੀਤਾ ਸੀ।
ਇਸ ਤੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਮਾਨ ਤੇ ਵਰਦਿਆਂ ਟਵੀਟ ਰਾਹੀਂ ਸਵਾਲ ਕੀਤਾ ਹੈ ਕਿ ਇਹ ਦੋਹਰੇ ਮਾਪਦੰਡ ਨਹੀਂ ਹਨ,ਪੰਜਾਬ ਦੇ ਮੁੱਖ ਮੰਤਰੀ ਨੂੰ ਦਿੱਲੀ ਵਿੱਚ ਆਪਣੀ ਸਰਕਾਰੀ ਐਮਪੀ ਰਿਹਾਇਸ਼ ਤੋਂ ਬੇਦਖਲੀ ਨੋਟਿਸ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਬੀਬੀ ਭੱਠਲ ਸਣੇ ਹੋਰ ਸਾਬਕਾ ਕਾਂਗਰਸੀ ਨੇਤਾਵਾਂ ਨੂੰ ਆਪਣੇ ਸਰਕਾਰੀ ਘਰਾਂ ਤੋਂ ਬੇਦਖਲ ਕਰਨ ਦੇ ਆਦੇਸ਼ ਦਿੱਤੇ ਜਾਂਦੇ ਹਨ। ਰਾਜਨੀਤੀ ਵਿੱਚ ਨੈਤਿਕਤਾ ਦਾ ਮਾਪਦੰਡ ਇੱਕੋ ਜਿਹਾ ਹੋਣਾ ਚਾਹੀਦਾ ਹੈ ਨਾ ਕਿ ਚੋਣਵਾਂ।