ਬਿਉਰੋ ਰਿਪੋਰਟ – ਸੰਗਰੂਰ ਦੀ ਲੋਕਸਭਾ ਚੋਣਾਂ ਵਿੱਚ ਇੱਕ ਵਾਰ ਮੁੜ ਤੋਂ ਮਰਹੂਮ ਸਿੱਧੂ ਮੂਸੇਵਾਲਾ ਵੱਡਾ ਮੁੱਦਾ ਬਣ ਗਿਆ ਹੈ । ਪਿਤਾ ਬਲਕੌਰ ਸਿੰਘ ਵੱਲੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੀ ਹਮਾਇਤ ਕਰਨ ਤੋਂ ਨਰਾਜ਼ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਉਨ੍ਹਾਂ ਨੂੰ ਗੱਦਾਰ ਤੱਕ ਦੱਸ ਦਿੱਤਾ । ਇਸ ਤੋਂ ਬਾਅਦ ਹੁਣ ਖਹਿਰਾ ਨੇ ਵੀ ਮਾਨ ਨੂੰ ਤਗੜਾ ਜਵਾਬ ਦਿੱਤਾ ਹੈ ।
ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਇੱਕ ਪਾਸੇ ਸਿਮਰਨਜੀਤ ਸਿੰਘ ਮਾਨ 2022 ਦੀ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਕਹਿੰਦੇ ਸਨ ਮੇਰੀ ਜਿੱਤ ਵਿੱਚ ਸਿੱਧੂ ਮੂਸੇਵਾਲਾ ਦਾ ਕੋਈ ਯੋਗਦਾਨ ਨਹੀਂ ਹੈ,ਦੂਜੇ ਪਾਸੇ ਹੁਣ ਪਿਤਾ ਬਲਕੌਰ ਸਿੰਘ ਦਾ ਸਹਿਯੋਗ ਮੰਗ ਰਹੇ ਹਨ । ਮੂਸੇਵਾਲਾ ਦੇ ਪਿਤਾ ਦੇ ਨਾਲ ਕਾਂਗਰਸ ਖੜੀ ਰਹੀ,ਪੁੱਤਰ 2022 ਦੀਆਂ ਵਿਧਾਨਸਭਾ ਚੋਣਾਂ ਦੌਰਾਨ ਕਾਂਗਰਸ ਦਾ ਮਾਨਸਾ ਤੋਂ ਉਮੀਦਵਾਰ ਸੀ,ਪਿਤਾ ਨੇ ਦੱਸਿਆ ਹੈ ਕਿ ਉਹ 1975 ਤੋਂ ਕਾਂਗਰਸ ਨਾਲ ਜੁੜੇ ਹਨ । ਇੱਕ ਪਾਸੇ ਸਿਮਰਨਜੀਤ ਸਿੰਘ ਮਾਨ ਪਿਤਾ ਨੂੰ ਗੱਦਾਰ ਦੱਸ ਦੇ ਹਨ ਦੂਜੇ ਪਾਸੇ ਪੁੱਤਰ ਦੀ ਫੋਟੋ ਲਗਾਉਂਦੇ ਹਨ ।
ਸਿਮਰਨਜੀਤ ਸਿੰਘ ਮਾਨ ਦਾ ਬਿਆਨ
ਪਿਛਲੇ ਹਫਤੇ ਜਦੋਂ ਬਲਕੌਰ ਸਿੰਘ ਨੇ ਸੰਗਰੂਰ ਵਿੱਚ ਸਿਮਰਨਜੀਤ ਸਿੰਘ ਮਾਨ ਦੇ ਖਿਲਾਫ ਖਹਿਰਾ ਦੇ ਹੱਕ ਵਿੱਚ ਪ੍ਰਚਾਰ ਸ਼ੁਰੂ ਕੀਤਾ ਸੀ ਤਾਂ ਮਾਨ ਨੇ ਕਿਹਾ ਸੀ ਉਨ੍ਹਾਂ ਦੇ ਪੁੱਤਰ ਨੇ ਮਰਨ ਤੋਂ ਪਹਿਲਾਂ ਮੇਰੀ ਹਮਾਇਤ ਕੀਤੀ ਸੀ । ਉਹ ਹੈਰਾਨ ਹਨ ਕਿ ਜਿਸ ਕਾਂਗਰਸ ਨੇ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕੀਤਾ ਉਸ ਨੂੰ ਉਹ ਕਿਵੇਂ ਹਮਾਇਤ ਕਰ ਸਕਦੇ ਹਨ । ਜ਼ਿਮਨੀ ਚੋਣ ਵਿੱਚ ਜਿੱਤ ਤੋਂ ਬਾਅਦ ਬਲਕੌਰ ਸਿੰਘ ਨੇ ਮੈਨੂੰ ਕਿਹਾ ਸੀ ਕਿ ਜੇਕਰ ਮੌਤ ਤੋਂ ਬਾਅਦ ਸਿੱਧੂ ਦਾ ਪਹਿਲਾਂ ਗਾਣਾ ਵੋਟਿੰਗ ਤੋਂ ਪਹਿਲਾਂ ਰਿਲੀਜ਼ ਹੁੰਦਾ ਤਾਂ ਮੇਰੀ ਜਿੱਤ ਦਾ ਅੰਤਰ ਜ਼ਿਆਦਾ ਹੋ ਸਕਦਾ ਸੀ । ਪਰ ਹੁਣ ਉਹ ਕਿਵੇਂ ਕਾਂਗਰਸ ਦੀ ਹਮਾਇਤ ਕਰ ਸਕਦੇ ਹਨ । ਸਿਮਰਨਜੀਤ ਸਿੰਘ ਮਾਨ ਨੇ ਆਪਣੇ ਪੋਸਟਰ ‘ਤੇ ਸੰਤ ਜਰਨੈਲ ਸਿੰਘ ਭਿੰਡਰਾਵਾਲਾ,ਦੀਪ ਸਿੱਧੂ,ਸਿੱਧੂ ਮੂਸੇਵਾਲਾ ਦੀਆਂ ਫੋਟੋਆਂ ਲਗਾਇਆ ਹਨ ।