AG ਵਿਨੋਦ ਘਈ ਦੀ ਨਿਯੁਕਤੀ ਤੋਂ ਬਾਅਦ ਆਮ ਆਦਮੀ ਪਾਰਟੀ ਇੱਕ ਹੋਰ ਵਿਵਾਦ ਵਿੱਚ ਘਿਰ ਗਈ ਹੈ
‘ਦ ਖ਼ਾਲਸ ਬਿਊਰੋ : ਪੰਜਾਬ ਆਮ ਆਦਮੀ ਪਾਰਟੀ ਸੌਦਾ ਸਾਧ ਨਾਲ ਜੁੜੇ ਇੱਕ ਹੋਰ ਵਿਵਾਦ ਵਿੱਚ ਘਿਰ ਦੀ ਹੋਈ ਨਜ਼ਰ ਆ ਰਹੀ ਹੈ। ਭਗਵੰਤ ਮਾਨ ਸਰਕਾਰ ‘ਤੇ ਪੰਜਾਬ ਤੋਂ ਇਲਾਵਾ ਹੋਰ ਸੂਬਿਆਂ ਵਿੱਚ ਇਸ਼ਤਿਹਾਰਾਂ ਦੇ ਜ਼ਰੀਏ ਬੇਹਿਸਾਬ ਪੈਸਾ ਖਰਚ ਕਰਨ ਦਾ ਵਿਰੋਧੀ ਪਹਿਲਾਂ ਹੀ ਇਲਜ਼ਾਮ ਲੱਗਾ ਰਹੇ ਸਨ। ਹੁਣ RTI ਦੇ ਜ਼ਰੀਏ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸੌਦਾ ਸਾਧ ਅਤੇ ਆਮ ਆਦਮੀ ਪਾਰਟੀ ਨੂੰ ਲੈ ਕੇ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ।
RTI ‘ਚ ਪੰਜਾਬ ਆਪ ‘ਤੇ ਸੌਦਾ ਸਾਧ ਦਾ ਲਿੰਕ
ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਟਵਿਟਰ ‘ਤੇ ਮਾਨਸਾ ਦੇ ਮਾਨਿਕ ਗੋਇਲ ਦੀ RTI ਸ਼ੇਅਰ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਮਾਨ ਸਰਕਾਰ ਨੇ ਜਿਹੜੇ ਅਖਬਾਰਾਂ ਨੂੰ 47,70,192 ਲੱਖ ਦੇ ਇਸ਼ਤਿਆਰ ਦਿੱਤੇ ਹਨ। ਉਨ੍ਹਾਂ ਵਿੱਚ ਸੱਚ ਕਹੂੰ ਅਖ਼ਬਾਰ ਵੀ ਸ਼ਾਮਲ ਹੈ,ਇਸ ਅਖ਼ਬਾਰ ਨੂੰ ਸੌਦਾ ਸਾਧ ਦਾ ਮਾਊਥ ਪੀਸ ਕਿਹਾ ਜਾਂਦਾ ਹੈ,ਡੇਰੇ ਵੱਲੋਂ ਹੀ ਇਸ ਅਖ਼ਬਾਰ ਨੂੰ ਚਲਾਇਆ ਜਾਂਦਾ ਹੈ।
ਖਹਿਰਾ ਨੇ ਆਮ ਆਦਮੀ ਪਾਰਟੀ ‘ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ‘ਕਿ ਅਰਵਿੰਦ ਕੇਜਰੀਵਾਲ ਨੇ ਪਹਿਲਾਂ ਸੌਦਾ ਸਾਧ ਦੇ ਵਕੀਲ ਵਿਨੋਦ ਘਈ ਨੂੰ ਪੰਜਾਬ ਦਾ AG ਬਣਾਇਆ ਅਤੇ ਹੁਣ ਡੇਰੇ ਦੇ ਮਾਊਥ ਪੀਸ ਸੱਚ ਕਹੂੰ ਅਖਬਾਰ ਨੂੰ ਇਸ਼ਤਿਆਰ ਦਿੱਤਾ ਹੈ,ਇਸ ਦੌਹਰੇ ਚਿਹਰੇ ਵਾਲੇ ਆਗੂਆਂ ਤੋਂ ਕਿ ਅਸੀਂ ਬਰਗਾੜੀ ਅਤੇ ਬਹਿਬਲਕਲਾਂ ਦੇ ਇਨਸਾਫ਼ ਦੀ ਉਮੀਦ ਕਰ ਸਕਦੇ ਹਾਂ’।
AG ਨੂੰ ਲੈਕੇ ਹੋਇਆ ਸੀ ਵਿਵਾਦ
ਪੰਜਾਬ ਦੇ AG ਅਨਮੋਲ ਰਤਨ ਸਿੰਘ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਨੋਦ ਘਈ ਨੂੰ ਨਵਾਂ AG ਬਣਾਇਆ ਸੀ ਪਰ ਉਨ੍ਹਾਂ ਵੱਲੋਂ ਸੌਦਾ ਸਾਧ ਦਾ ਕੇਸ ਲੜਨ ‘ਤੇ ਸਿੱਖ ਆਗੂਆਂ ਨੇ ਉਨ੍ਹਾਂ ਦੀ ਨਿਯੁਕਤੀ ਦਾ ਵਿਰੋਧ ਕੀਤਾ ਪਰ ਸੀਐੱਮ ਮਾਨ ਘਈ ਦੀ ਨਿਯੁਕਤੀ ‘ਤੇ ਅੜੇ ਰਹੇ ਅਤੇ ਹੁਣ ਉਹ ਹੀ ਪੰਜਾਬ ਸਰਕਾਰ ਵੱਲੋਂ ਅਦਾਲਤ ਵਿੱਚ ਪੈਰਵੀ ਕਰ ਰਹੇ ਹਨ।