The Khalas Tv Blog Punjab ਸੁਖਨਾ ‘ਚ ਪਾਣੀ ਦਾ ਪੱਧਰ ਵਧਿਆ ! ਪ੍ਰਸ਼ਾਸਨ ਨੇ ਬੰਨ੍ਹ ਖੋਲੇ ! ਮੋਹਾਲੀ ਆ ਸਕਦਾ ਹੈ ਪਾਣੀ ! ਪੁਲਿਸ ਨੇ ਟਰੈਫਿਕ ਰੂਟ ਬਦਲਿਆ !
Punjab

ਸੁਖਨਾ ‘ਚ ਪਾਣੀ ਦਾ ਪੱਧਰ ਵਧਿਆ ! ਪ੍ਰਸ਼ਾਸਨ ਨੇ ਬੰਨ੍ਹ ਖੋਲੇ ! ਮੋਹਾਲੀ ਆ ਸਕਦਾ ਹੈ ਪਾਣੀ ! ਪੁਲਿਸ ਨੇ ਟਰੈਫਿਕ ਰੂਟ ਬਦਲਿਆ !

ਚੰਡੀਗੜ੍ਹ : ਸੁਖਨਾ ਲੇਕ ਵਿੱਚ ਪਾਣੀ ਦਾ ਪੱਧਰ ਇੱਕ ਵਾਰ ਮੁੜ ਤੋਂ ਵੱਧ ਗਿਆ ਹੈ । ਉਸ ਨੂੰ ਘੱਟ ਕਰਨ ਦੇ ਲਈ ਪ੍ਰਸ਼ਾਸਨ ਵੱਲੋਂ ਇੱਕ ਫਲਡ ਗੇਟ ਖੋਲਿਆ ਗਿਆ ਹੈ। ਇਸ ਕਾਰਨ ਸੁਖਨਾ ਚੌ ਵਿੱਚੋ ਪਾਣੀ ਦੀ ਰਫਤਾਰ ਤੇਜ ਹੋ ਗਈ ਹੈ । ਚੰਡੀਗੜ੍ਹ ਪੁਲਿਸ ਨੇ ਮਖਨ ਮਾਜਰਾ ਤੋਂ ਜੀਰਕਪੁਰ ਵੱਲ ਜਾਣ ਵਾਲੇ ਰਸਤੇ ਤੋਂ ਲੋਕਾਂ ਨੂੰ ਨਾ ਜਾਣ ਦੀ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ । ਪੁਲਿਸ ਨੇ ਕਿਹਾ ਹੈ ਕਿ ਜਦੋਂ ਤੱਕ ਪਾਣੀ ਦਾ ਪੱਧਰ ਸਹੀ ਨਹੀਂ ਹੁੰਦਾ ਉਦੋਂ ਤੱਕ ਇਸ ਰਸਤੇ ਤੋਂ ਨਾ ਜਾਣ ।

ਇਨ੍ਹਾਂ ਰਸਤਿਆਂ ਤੋਂ ਹੋ ਸਕਦੀ ਹੈ ਪਰੇਸ਼ਾਨੀ

ਸੁਖਨਾ ਚੌ ਦੇ ਉੱਤੇ ਬਣੇ ਚੰਡੀਗੜ੍ਹ-ਕਿਸ਼ਨਗੜ੍ਹ ਬ੍ਰਿਜ,ਬਾਪੂ ਧਾਮ ਕਾਲੋਨੀ ਦੇ ਕੋਲ ਮਨੀਮਾਜਰਾ ਦੇ ਰਸਤੇ ‘ਤੇ ਬਣੇ ਬ੍ਰਿਜ ਵਿੱਚ ਪਾਣੀ ਦਾ ਪੱਧਰ ਵਧਣ ਨਾਲ ਰਸਤੇ ਵਿੱਚ ਰੁਕਾਵਟ ਆ ਸਕਦੀ ਹੈ । ਪਿਛਲੇ ਦਿਨਾਂ ਦੌਰਾਨ ਬ੍ਰਿਜ ਨੂੰ ਕਾਫੀ ਨੁਕਸਾਨ ਪਹੁੰਚਿਆ ਸੀ । ਜਿਸ ਦੇ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਮਰਮਤ ਕਰਵਾ ਕੇ ਰਸਤਾ ਖੋਲਿਆ ਸੀ । ਚੰਡੀਗੜ੍ਹ ਦੇ ਬਾਅਦ ਇਹ ਪਾਣੀ ਮੋਹਾਲੀ ਦੇ ਬਲਟਾਨਾ ਤੋਂ ਹੁੰਦੇ ਹੋਏ ਨਿਕਲਦਾ ਹੈ । ਇਹ ਇਲਾਕਾ ਵੀ ਇਸ ਤੋਂ ਪ੍ਰਭਾਵਿਤ ਹੋ ਸਕਦਾ ਹੈ । ਪਿਛਲੇ 2 ਦਿਨਾਂ ਵਿੱਚ ਤਕਰੀਬਨ 5.8 MM ਮੀਂਹ ਹੋਇਆ,ਜਦਕਿ ਬੁੱਧਵਾਰ ਨੂੰ 1 MM ਮੀਂਹ ਪਿਆ ਸੀ ।

Exit mobile version