The Khalas Tv Blog India ਕੇਂਦਰ ਪੰਜਾਬ ਨੂੰ ਐਮਰਜੈਂਸੀ ਵੱਲ ਲਿਜਾ ਰਿਹਾ ਹੈ, ਬਰਦਾਸ਼ਤ ਨਹੀਂ ਹੋਵੇਗਾ : ਰੰਧਾਵਾ
India Punjab

ਕੇਂਦਰ ਪੰਜਾਬ ਨੂੰ ਐਮਰਜੈਂਸੀ ਵੱਲ ਲਿਜਾ ਰਿਹਾ ਹੈ, ਬਰਦਾਸ਼ਤ ਨਹੀਂ ਹੋਵੇਗਾ : ਰੰਧਾਵਾ

‘ਦ ਖ਼ਾਲਸ ਟੀਵੀ ਬਿਊਰੋ:-ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰ ਵੱਲੋਂ ਬੀਐੱਸਐੱਫ ਦਾ ਦਾਇਰਾ ਵਧਾਉਣ ਉੱਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਮੈਂ ਦੋ ਲੜਾਈਆਂ ਦੇਖੀਆਂ ਹਨ। ਉਦੋਂ ਤਾਂ ਕਦੇ ਇੰਨਾਂ ਅੰਦਰ ਆਕੇ ਬੀਐਸਐਫ ਨੇ ਤਲਾਸ਼ੀਆਂ ਨਹੀਂ ਲਈਆਂ ਸਨ। ਉਨ੍ਹਾਂ ਕਿਹਾ ਕਿ ਕੇਂਦਰ ਸਾਡੇ ਨਾਲ ਮਤਰੇਆ ਸਲੂਕ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਜਾਖੜ ਦੀ ਗੱਲ ਗਲਤ ਹੈ ਤੇ ਸੀਐਮ ਸਾਹਿਬ ਨੇ ਅਜਿਹੀ ਕੋਈ ਗੱਲ ਨਹੀਂ ਕੀਤੀ ਹੈ ਕਿ ਬੀਐਸਐੱਫ ਦਾ ਦਾਇਰਾ ਵਧਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਨਾਲ 50 ਫੀਸਦ ਹਿਸਾ ਪੰਜਾਬ ਦਾ ਕੇਂਦਰ ਦੇ ਹਿਸੇ ਆਵੇਗਾ। ਕੇਂਦਰ ਨੂੰ ਸਾਡੀ ਦੇਸ਼ ਭਗਤੀ ਉੱਤੇ ਸ਼ੱਕ ਹੈ। ਕੇਂਦਰ ਸਰਕਾਰ ਨੂੰ ਇਸ ਉੱਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਸਾਡੀ ਤਾਂ ਬਾਰਡਰ ਦੇ ਅਖੀਰਲੇ ਇੰਚ ਤੱਕ ਖੇਤੀ ਹੁੰਦੀ ਹੈ। ਜਿਨ੍ਹਾਂ ਪਿੰਡਾ ਵਿਚ ਕੋਈ ਵਾਹੀ ਖੇਤੀ ਨਹੀਂ, ਉਥੇ ਕਰ ਸਕਦੇ ਹਨ। ਪਰ ਪੰਜਾਬ ਦੇ ਪਿੰਡਾ ਵਿਚ ਨਹੀਂ।

ਕੇਂਦਰ ਪੰਜਾਬ ਨੂੰ ਐਮਰਜੈਂਸੀ ਵੱਲ ਲਿਜਾ ਰਿਹਾ ਹੈ। ਜੇ ਇਹੀ ਕਰਨਾ ਹੈ ਤਾਂ ਸਟੇਟ ਸਰਕਾਰ ਦਾ ਕੀ ਰੋਲ ਹੈ। ਉਨ੍ਹਾਂ ਕਿਹਾ ਕਿ ਮੈਂ ਬੇਨਤੀ ਕਰਦਾ ਹਾਂ ਕੇਂਦਰ ਸਰਕਾਰ ਨੂੰ ਕਿ ਸਾਡੇ ਭਾਈਚਾਰੇ ਨੂੰ ਤੋੜਨ ਦੀ ਕੋਸ਼ਿਸ਼ ਨਾ ਕਰੇ।

Exit mobile version