India Punjab

ਗੁਰੂਦੁਆਰਾ ਸਾਹਿਬ ਅੰਦਰ ਅਕਸ਼ੇ ਕੁਮਾਰ ਦੀ ਫਿਲਮ ਦੀ ਸ਼ੂਟਿੰਗ ਦਾ ਵਿਰੋਧ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਦਿੱਲੀ ਦੇ ਗੁਰਦੁਆਰਾ ਨਾਨਕ ਪਿਆਊ ਸਾਹਿਬ ਅੰਦਰ ਅੱਜ ਅਕਸ਼ੇ ਕੁਮਾਰ ਦੀ ਸ਼ੂਟਿੰਗ ਦਾ ਵਿਰੋਧ ਕੀਤਾ ਗਿਆ। ਇਸ ਦੌਰਾਨ ਗੁਰੂਦੁਆਰਾ ਸਾਹਿਬ ਦੇ ਅੰਦਰ ਸੰਗਤ ਨੇ ਸ਼ੂਟਿੰਗ ਦਾ ਵਿਰੋਧ ਕੀਤਾ। ਇਸ ਮੌਕੇ ਸੰਗਤ ਨੇ ਇਹ ਵੀ ਪੁਛਿਆ ਕਿ ਕੀ ਅਕਸ਼ੇ ਕੁਮਾਰ ਇਸ ਫਿਲਮ ਨਾਲ ਲਿੰਕ ਨਹੀਂ ਹੈ ਤਾਂ ਉਹ ਕੋਈ ਜਵਾਬ ਨਹੀਂ ਦੇ ਸਕੇ। ਇਸ ਮੌਕੇ ਇਕ ਸ਼ਰਧਾਲੂ ਔਰਤ ਨੇ ਇਸਦਾ ਵਿਰੋਧ ਕਰਦਿਆਂ ਸ਼ੂਟਿੰਗ ਗੁਰੂਦੁਆਰੇ ਅੰਦਰ ਨਾ ਚੱਲਣ ਦੀ ਚੇਤਾਵਨੀ ਵੀ ਦਿਤੀ। ਉਨ੍ਹਾਂ ਕਿਹਾ ਕਿ ਗੁਰੂਦੁਆਰਾ ਸਾਰਿਆਂ ਲਈ ਬਰਾਬਰ ਹੈ ਪਰ ਕਿਸੇ ਲਈ ਇਸ ਤਰ੍ਹਾਂ ਦੀ ਹਿਪੋਕ੍ਰੇਸੀ ਲਈ ਕੋਈ ਥਾਂ ਨਹੀਂ ਹੈ।