ਅੰਮ੍ਰਿਤਸਰ : ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫ਼ੇ ਨੇ ਸੂਬੇ ਵਿੱਚ ਪੰਥਕ ਮਚਾ ਦਿੱਤੀ ਹੈ। ਜਿਸ ਤੋਂ ਬਾਅਦ ਅਕਾਲੀ ਆਗੂਆਂ ਸਮੇਤ ਹੁਣ ਸਿਆਸੀ ਆਗੂ ਵੀ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਆ ਗਏ ਹਨ। ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਆਵਾਜ਼ ਚੁੱਕੀ ਹੈ। MP ਸੁਖਜਿੰਦਰ ਸਿੰਘ ਰੰਧਾਵਾ ਨੇ DGP ਪੰਜਾਬ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਨੇ ਵਿਰਸਾ ਸਿੰਘ ਵਲਟੋਹਾ ਤੇ SAD ਪ੍ਰਧਾਨ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਗਿਆਨੀ ਹਰਪ੍ਰੀਤ ਸਿੰਘ ਬਾਰੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਸੁਖਜਿੰਦਰ ਸਿੰਘ ਰੰਧਾਵਾ ਨੇ ਚਿੱਠੀ ਲਿਖੀ ਹੈ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਤੁਸੀ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਬਣਦੀ ਕਾਰਵਾਈ ਕਰੋਗੇ। ਅੱਜ ਸਮੁੱਚੀ ਨਾਨਕ ਨਾਮ ਲੇਵਾ ਸਿੱਖ ਸੰਗਤ ਤੁਹਾਡੇ ਵਲ ਵੇਖ ਰਹੀ ਹੈ ਕਿ ਤੁਸੀ ਕੀ ਕਾਰਵਾਈ ਕਰਦੇ ਹੋ?
ਸੁਖਜਿੰਦਰ ਸਿੰਘ ਰੰਧਾਵਾ ਨੇ ਪੱਤਰ ਵਿਚ ਲਿਖਿਆ ਕਿ ਪਿਛਲੇ ਇੱਕ ਦੋ ਦਿਨਾਂ ਤੋਂ ਸਿੱਖਾਂ ਦੀ ਸਰਵ ਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੇ ਹੋਰਨਾਂ ਤਖ਼ਤ ਸਹਿਬਾਨ ਤੇ ਉਨ੍ਹਾਂ ਦੇ ਸਤਿਕਾਰਤ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਿਰੁੱਧ ਜੋ ਅਪਮਾਨ ਜਨਕ ਸ਼ਬਦਾਵਲੀ ਵਰਤੀ ਗਈ,ਜੋ ਸਿੱਖ ਕੌਮ ਨੂੰ ਪ੍ਰਵਾਨਿਤ ਨਹੀਂ । ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਭਰੇ ਮਨ ਨਾਲ ਜਜ਼ਬਾਤੀ ਹੋ ਕੇ ਮੀਡੀਆ ਵਿੱਚ ਰੂਬਰੂ ਹੋ ਕੇ ਦੱਸਿਆ।
ਮਾਣਯੋਗ @DGPPunjabPolice ਸਾਹਿਬ,ਤੁਹਾਨੂੰ ਭਰੇ ਮਨ ਨਾਲ ਪੱਤਰ ਲਿਖ ਰਿਹਾ ਹਾਂ ਕਿ ਵਿਰਸਾ ਸਿੰਘ ਵਲਟੋਹਾ, ਅਕਾਲੀ ਦਲ ਆਈ ਟੀ ਵਿੰਗ ਅਤੇ ਅਕਾਲੀ ਸੁਪਰੀਮੋ ਵਿਰੁੱਧ ਪਰਚਾ ਦਰਜ਼ ਕੀਤਾ ਜਾਵੇ।
ਉਮੀਦ ਹੈ ਕਿ ਤੁਸੀ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਬਣਦੀ ਕਾਰਵਾਈ ਕਰੋਗੇ।
ਅੱਜ ਸਮੁੱਚੀ ਨਾਨਕ ਨਾਮ ਲੇਵਾ ਸਿੱਖ ਸੰਗਤ ਤੁਹਾਡੇ ਵਲ ਵੇਖ… pic.twitter.com/FUewDPmsXE— Sukhjinder Singh Randhawa (@Sukhjinder_INC) October 17, 2024
ਜਿਸ ਨਾਲ ਇਕੱਲਾ ਮੇਰਾ ਹੀ ਨਹੀਂ ਸਮੁੱਚੀ ਸਿੱਖ ਕੌਮ ਦਾ ਹਿਰਦਾ ਅੰਦਰ ਤੱਕ ਵਲੂੰਧਰਿਆ ਗਿਆ। ਜਥੇਦਾਰ ਸਾਹਿਬ ਨੇ ਵਿਰਸਾ ਸਿੰਘ ਵਲਟੋਹਾ ‘ਤੇ ਅਤਿ ਘਟੀਆ ਸ਼ਬਦਾਵਲੀ ਵਰਤਣ ਡਰਾਉਣ ਧਮਕਾਉਣ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਇਸ ਘਟਨਾਕ੍ਰਮ ਪਿੱਛੇ ਵੱਡਾ ਹੱਥ ਸ਼੍ਰੋਮਣੀ ਅਕਾਲੀ ਦਲ ਦੇ ਦੋਸਤ ਮੀਡੀਆ / ਆਈ ਟੀ ਵਿੰਗ ਦਾ ਹੈ ਜਿਸ ਨੇ ਮੇਰੀ, ਮੇਰੇ ਪਰਵਾਰ ਦੀ, ਮੇਰੀ ਜਾਤੀ, ਮੇਰੀਆਂ ਧੀਆਂ ਤੇ ਸਿੱਖਾਂ ਦੇ ਤਖ਼ਤ ਸਹਿਬਾਨ ਦੀ ਕਿਰਦਾਰਕੁਰਸੀ ਕਰਨ ਦੀ ਘਿਨਾਉਣੀ ਹਰਕਤ ਕੀਤੀ ਹੈ ਜਿਸਨੂੰ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਇਸ ਲਈ ਮੈਂ ਆਪਣੇ ਅਹੁਦੇ ਤੇ ਅਸਤੀਫ਼ਾ ਦੇ ਰਿਹਾ ਹਾਂ।
ਉਨ੍ਹਾਂ ਅੱਗੇ ਲਿਖਿਆ ਕਿ ਜ਼ਿਕਰਯੋਗ ਹੈ ਕਿ ਇਸ ਸ਼ੋਸ਼ਲ ਮੀਡੀਆ ਦੇ ਆਈ ਟੀ ਵਿੰਗ ਦੀ ਕਮਾਂਡ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਦੇ ਹੱਥਾਂ ਵਿੱਚ ਹੈ। ਮੈਂ ਇੱਕ ਨਿਮਾਣਾ ਗੁਰੂ ਦਾ ਸਿੱਖ ਹੋਣ ਦੇ ਨਾਤੇ, ਭਾਵੇਂ ਇੱਕ ਰਾਜਨੀਤਿਕ ਪਾਰਟੀ ਨਾਲ ਸਬੰਧ ਰੱਖਦਾ ਹਾਂ ਪਰ ਸਭ ਤੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਅਤੇ ਸਿੱਖ ਕੌਮ ਦੀ ਸਰਵ ਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਸਮਰਿਪਤ ਹਾਂ। ਮੈਂ ਵੀ ਧੀਆਂ ਦਾ ਬਾਪ ਹਾਂ।
ਮੇਰੇ ਕੋਲੋਂ ਕੱਲ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਬੋਲੇ ਲਫ਼ਜ਼ ਸਹਿਣ ਨਹੀਂ ਹੋਏ ਤੇ ਸਾਰੀ ਰਾਤ ਬੇਚੈਨੀ ਵਿੱਚ ਗੁ਼ਜ਼ਾਰਣ ਤੋਂ ਬਾਅਦ ਇਹ ਪੱਤਰ ਲਿਖ ਰਿਹਾ ਹਾਂ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਬਿਆਨਾਂ ਅਨੁਸਾਰ ਕਾਨੂੰਨੀ ਤੌਰ ਤੇ ਬਣਦੀਆਂ ਧਰਾਵਾਂ ਅਨੁਸਾਰ ਵਿਰਸਾ ਵਲਟੋਹਾ, ਅਕਾਲੀ ਦਲ ਆਈ ਟੀ ਵਿੰਗ ਅਤੇ ਅਕਾਲੀ ਸੁਪਰੀਮੋ ਵਿਰੁੱਧ ਪਰਚਾ ਦਰਜ ਕੀਤਾ ਜਾਵੇ, ਮੈਂ ਤੁਹਾਨੂੰ ਨਿਮਰਤਾ ਸਾਹਿਤ ਬੇਨਤੀ ਕਰਦਾ ਹਾਂ ਕਿ ਇਸ ਬਹੁਤ ਹੀ ਸੰਵੇਦਨਸ਼ੀਲ ਮੁੱਦੇ ਨੂੰ ਰਾਜਨੀਤੀ ਤੋਂ ਪਰੇ ਰੱਖਕੇ ਸਹੀ ਤੇ ਉਚਿਤ ਕਾਰਵਾਈ ਕੀਤੀ ਜਾਵੇ ।ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਉਹਨਾਂ ਸਾਰੇ ਛੋਟੇ ਤੇ ਵੱਡੇ ਆਗੂਆਂ ਵਿਰੁੱਧ ਬਣਦੀ ਕਾਰਵਾਈ ਜ਼ਰੂਰ ਕਰੋਗੇ ।