Punjab

ਪੰਜਾਬ ਦੇ ਨਵੇਂ AAG ਦੀ ਨਿਯੁਕਤੀ ‘ਤੇ ਸੁਖਜਿੰਦਰ ਰੰਧਾਵਾ ਦਾ ਸਪੱਸ਼ਟੀਕਰਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਡਿਪਟੀ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਜਵਾਈ ਤਰੁਣਵੀਰ ਸਿੰਘ ਲਹਿਲ ਦੀ ਪੰਜਾਬ ਦੇ ਐਡੀਸ਼ਨਲ ਐਡਵੋਕੇਟ ਜਨਰਲ ਵਜੋਂ ਹੋਈ ਨਿਯੁਕਤੀ ‘ਤੇ ਆਪਣਾ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਲਹਿਲ ਦੀ ਐਡਵੋਕੇਟ ਜਨਰਲ ਦੀ ਸਿਫਾਰਸ਼ ‘ਤੇ ਹੀ ਨਿਯੁਕਤੀ ਹੋਈ ਹੈ। ਲਹਿਲ ਦੇ ਕੋਲ ਇਸ ਅਹੁਦੇ ਲਈ ਲੋੜੀਂਦਾ ਤਜ਼ਰਬਾ ਹੈ। ਲਹਿਲ ਦੀ ਨਿਯੁਕਤੀ ਪੂਰੀ ਤਰ੍ਹਾਂ ਕਾਨੂੰਨੀ ਦਾਇਰੇ ਵਿੱਚ ਰਹਿ ਕੇ ਕੀਤੀ ਗਈ ਹੈ। ਰੰਧਾਵਾ ਨੇ ਕਿਹਾ ਕਿ ਐਡੀਸ਼ਨਲ ਏਜੀ ਦਾ ਅਹੁਦਾ ਕੋਈ ਸਥਾਈ ਨੌਕਰੀ ਨਹੀਂ ਹੈ, ਇਹ ਕੁੱਝ ਸਮੇਂ ਲਈ ਤਾਇਨਾਤ ਕੀਤਾ ਜਾਂਦਾ ਹੈ ਅਤੇ ਇਹ ਨਿਯੁਕਤੀ ਵੀ ਕੁੱਝ ਸਮੇਂ ਲਈ ਹੀ ਹੋਈ ਹੈ।

ਤੁਹਾਨੂੰ ਦੱਸ ਦਈਏ ਕਿ ਲਹਿਲ ਦੀ ਨਿਯੁਕਤੀ ‘ਤੇ ਵਿਰੋਧੀ ਧਿਰਾਂ ਵੱਲੋਂ ਕਈ ਸਵਾਲ ਖੜੇ ਕੀਤੇ ਜਾ ਰਹੇ ਹਨ। ਹਰ ਕੋਈ ਇਸ ਨਿਯੁਕਤੀ ਦਾ ਵਿਰੋਧ ਕਰ ਰਿਹਾ ਹੈ ਅਤੇ ਰੰਧਾਵਾ ਤੋਂ ਇਸਦਾ ਜਵਾਬ ਮੰਗ ਰਿਹਾ ਹੈ। ਵਿਰੋਧੀਆਂ ਦੇ ਸਵਾਲਾਂ ਤੋਂ ਬਾਅਦ ਹੀ ਰੰਧਾਵਾ ਨੇ ਇਹ ਸਪੱਸ਼ਟੀਕਰਨ ਦਿੱਤਾ ਹੈ।

Comments are closed.