The Khalas Tv Blog Punjab ਕੀ ਕਾਂਗਰਸ ਹੁਣ ਜਾਖੜ ਨੂੰ ਰਾਸ਼ਟਰਪਤੀ ਬਣਾ ਦੇਵੇ : ਸੁਖਜਿੰਦਰ ਰੰਧਾਵਾ
Punjab

ਕੀ ਕਾਂਗਰਸ ਹੁਣ ਜਾਖੜ ਨੂੰ ਰਾਸ਼ਟਰਪਤੀ ਬਣਾ ਦੇਵੇ : ਸੁਖਜਿੰਦਰ ਰੰਧਾਵਾ

ਦ ਖ਼ਾਲਸ ਬਿਊਰੋ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਪਾਰਟੀ ਛੱਡਣ ਦੇ ਐਲਾਨ ‘ਤੇ ਪੰਜਾਬ ਕਾਂਗਰਸ ‘ਚ ਹੰਗਾਮਾ ਮੱਚਿਆ ਹੋਇਆ ਹੈ। ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਜਾਖੜ ਨੂੰ ਆਪਣੇ ਅੰਦਰ ਝਾਤੀ ਮਾਰਨ ਲਈ ਕਿਹਾ ਤਾਂ ਦੂਜੇ ਪਾਸੇ ਪੰਜਾਬ ਪ੍ਰਦੇਸ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਜਾਖੜ ਨੂੰ ਸੋਨੇ ਤੋਂ ਵੀ ਵੱਧ ਕੀਮਤੀ ਦੱਸਿਆ ਹੈ । ਉੱਥੇ ਹੀ ਪੰਜਾਬ ਦੇ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਨੇ ਜਾਖੜ ਨੂੰ ਤਾ ਅਨਾ ਮਾ ਰ ਦਿਆਂ ਕਿਹਾ ਹੈ ਕਿ “ਕੀ ਕਾਂਗਰਸ ਹੁਣ ਜਾਖੜ ਨੂੰ ਰਾਸ਼ਟਰਪਤੀ ਬਣਾ ਦੇਵੇ” ।

ਰੰਧਾਵਾ ਨੇ ਕਿਹਾ ਕਿ  ਸੁਨੀਲ ਜਾਖੜ ਵੱਲੋਂ ਜੋ ਬਿਆਨ ਦਿੱਤੇ ਗਏ  ਹਨ ਇਹ ਦਿਲ ਦੀ ਗੱਲ ਨਹੀਂ ਸਗੋਂ ਨਿਰਾਸ਼ਾ ਦੀ ਗੱਲ ਹੈ। ਉਨ੍ਹਾਂ  ਨੇ ਕਿਹਾ ਕਿ 50 ਸਾਲਾਂ ਤੱਕ ਸੁਨੀਲ ਜਾਖੜ ਕਾਂਗਰਸ ਵਿੱਚ ਉੱਚ ਅਹੁਦਿਆਂ ਦਾ ਆਨੰਦ ਮਾਣਦੇ ਰਹੇ ਹਨ ਅਤੇ ਅੱਜ ਉਹ ਕਾਂਗਰਸ ਹਾਈਕਮਾਂਡ ‘ਤੇ ਇਲਜ਼ਾਮ ਲਗਾ ਰਹੇ ਹਨ ਇਹ ਉਨ੍ਹਾਂ ਲਈ ਬੜੇ ਸ਼ਰਮ ਦੀ ਗੱਲ ਹੈ। ਰੰਧਾਵਾ ਨੇ ਇਹ ਵੀ ਕਿਹਾ ਕਿ ਜਾਖੜ ਨੇ ਜਿਸ ਥਾਲੀ ਵਿੱਚ ਖਾਧਾ ਉਸੇ ਵਿੱਚ ਛੇਕ ਕਰ ਦਿੱਤਾ ਹੈ। ਰੰਧਾਵਾ ਨੇ ਕਿਹਾ ਕਿ ਜਾਖੜ ਮੁੱਖ ਮੰਤਰੀ ਨਹੀਂ ਬਣ ਸਕੇ ਤਾਂ ਕਰਕੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ।

Exit mobile version