Punjab

‘ਜਾਖੜ ਕਾਇਰ ਚਰਿੱਤਰ ਵਾਲੇ ਹਨ’ !

ਬਿਉਰੋ ਰਿਪੋਰਟ : ਸੁਨੀਲ ਜਾਖੜ ਜਦੋਂ ਕਾਂਗਰਸ ਵਿੱਚ ਸਨ ਤਾਂ ਉਸ ਵੇਲੇ ਤੋਂ ਸੁਖਜਿੰਦਰ ਸਿੰਘ ਰੰਧਾਵਾ ਅਤੇ ਉਨ੍ਹਾਂ ਦੇ ਵਿਚਾਲੇ ਮਤਭੇਦ ਸਨ । ਪਰ ਹੁਣ ਜਦੋਂ ਸੁਨੀਲ ਜਾਖੜ ਬੀਜੇਪੀ ਦੇ ਸੂਬਾ ਪ੍ਰਧਾਨ ਬਣੇ ਹਨ ਤਾਂ ਦੋਵਾਂ ਵਿਚਾਲੇ ਬਿਆਨਬਾਜ਼ੀਆਂ ਨੇ ਸਾਰੀਆਂ ਹੱਦਾ ਪਾਰ ਕਰ ਦਿੱਤੀਆਂ ਹਨ ।
ਰੰਧਾਵਾ ਨੇ ਕਿਹਾ ਸੁਨੀਲ ਜਾਖੜ ਮੌਕਾ ਪਰਸਤ ਅਤੇ ਕਾਇਰ ਚਰਿੱਤਰ ਵਾਲੇ ਹਨ । ਉਨ੍ਹਾਂ ਨੇ ਇਹ ਪਲਟਵਾਰ ਜਾਖੜ ਵੱਲੋਂ ਕਾਂਗਰਸੀ ਆਗੂਆਂ ਨੂੰ ਆਪ ਦੇ ਨਾਲ ਗਠਜੋੜ ਨੂੰ ਲੈਕੇ ਦਿੱਤੇ ਬਿਆਨ ਤੋਂ ਬਾਅਦ ਕਿਹਾ ਹੈ । ਉਧਰ ਜਾਖੜ ਨੇ ਵੀ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਨਾਂ ਲੈਂਦੇ ਹੋਏ ਸੁਖਜਿੰਦਰ ਸਿੰਘ ਰੰਧਾਵਾ ਨੂੰ ਪੁਰਾਣੇ ਦਿਨਾਂ ਦੀ ਯਾਦ ਦਿਵਾਈ ਹੈ ।

 

 

ਰੰਧਾਵਾ ਨੇ ਕਿਹਾ ਜਾਖੜ ਨੇ ਉਸ ਹੱਥ ਨੂੰ ਕੱਟ ਦਿੱਤਾ ਜਿਸ ਨੇ ਦਹਾਕਿਆਂ ਤੱਕ ਉਨ੍ਹਾਂ ਨੂੰ ਅਤੇ ਪਰਿਵਾਰ ਨੂੰ ਪਾਲਿਆ । ਜਖੜ ਦਾ ਡਰ ਹੈ ਜੋ ਉਨ੍ਹਾਂ ਨੂੰ ਬੋਲਣ ਦੇ ਲਈ ਮਜ਼ਬੂਰ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਸਾਰੇ ਜਾਣ ਦੇ ਹਨ ਕਿ ਕਿਸ ਨੇ ਕਾਨੂੰਨੀ ਕਾਰਵਾਈ ਤੋਂ ਆਪਣੇ ਆਪ ਨੂੰ ਬਚਾਉਣ ਦੇ ਲਈ ‘ਵਾਸ਼ਿੰਗ ਮਸ਼ੀਨ ਪਾਰਟੀ’ ਦੇ ਨਾਲ ਗੁਪਤ ਸਮਝੌਤਾ ਕੀਤਾ ਸੀ । ਸੁਖਜਿੰਦਰ ਰੰਧਾਵਾ ਨੇ ਕਿਹਾ ਉਨ੍ਹਾਂ ਦੇ ਪਰਿਵਾਰ ਨੂੰ ਪੂਰਾ ਸਨਮਾਨ ਮਿਲਿਆ। ਕਾਂਗਰਸ ਨੇ ਉਨ੍ਹਾਂ ਨੂੰ ਪਛਾਣ ਅਤੇ ਕਈ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਪਰ ਉਨ੍ਹਾਂ ਨੇ ਪਾਰਟੀ ਦੀ ਪਿੱਠ ‘ਤੇ ਛੁਰਾ ਮਾਰਿਆ । ਉਨ੍ਹਾਂ ਨੇ ਕਿਹਾ ਜਾਖੜ ਦੇ ਪਿਤਾ ਬਲਰਾਮ ਜਾਖੜ ਨੂੰ ਗੁਜਰਾਤ ਦੇ ਰਾਜਪਾਲ ਦੀ ਜਿ਼ੰਮੇਵਾਰੀ ਸੌਂਪੀ ਗਈ ਨਾਲ ਹੀ ਲੋਕਸਭਾ ਦਾ ਸਪੀਕਰ ਬਣਾਇਆ ਗਿਆ,ਆਗੂ ਵਿਰੋਧੀ ਧਿਰ ਦਾ ਆਗੂ ਵੀ ਐਲਾਨਿਆ ਸੀ । ਪਰ ਜਾਖੜ ਨੇ ਕਾਂਗਰਸ ਦਾ ਭਰੋਸਾ ਤੋੜਿਆ ਉਹ ਮੌਕਾ ਪਰਸਤ ਨਿਕਲੇ । ਰੰਧਾਵਾ ਨੇ ਕਿਹਾ ਜਾਖੜ ਚੋਣ ਹਾਰ ਗਏ ਇਸ ਦੇ ਬਾਵਜੂਦ ਪਾਰਟੀ ਨੇ ਸੂਬਾ ਕਾਂਗਰਸ ਦਾ ਪ੍ਰਧਾਨ ਬਣਾਇਆ,ਉਨ੍ਹਾਂ ਨੂੰ ਆਗੂ ਵਿਰੋਧੀ ਧਿਰ ਬਣਾਇਆ। 2022 ਦੀ ਚੋਣ ਪ੍ਰਚਾਰ ਕਮੇਟੀ ਦਾ ਇੰਚਾਰਚ ਬਣਾਇਆ ਪਰ ਜਾਖੜ ਪਾਰਟੀ ਦਾ ਭਰੋਸਾ ਲਗਾਤਾਰ ਤੋੜ ਦੇ ਰਹੇ । ਰੰਧਾਵਾ ਇੱਥੇ ਹੀ ਨਹੀਂ ਰੁਕੇ ਉਨ੍ਹਾਂ ਨੇ ਕਿਹਾ ਸੱਪ ਹਮੇਸ਼ਾ ਉਸ ਹੱਥ ਨੂੰ ਡੱਸ ਦਾ ਹੈ ਜੋ ਉਸ ਨੂੰ ਭੋਜਨ ਦਿੰਦਾ ਹੈ ਜਾਖੜ ਨੇ ਇਹ ਕਹਾਵਤ ਸੱਚ ਕਰ ਦਿੱਤੀ । ਰੰਧਾਵਾ ਤੋਂ ਬਾਅਦ ਹੁਣ ਵਾਰੀ ਸੀ ਜਾਖੜ ਦੀ ਉਨ੍ਹਾਂ ਰੰਧਾਵਾ ਨੂੰ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਉਦਾਹਰਣ ਦਿੰਦੇ ਹੋਏ ਜਵਾਬ ਦਿੱਤਾ ।

ਜਾਖੜ ਦਾ ਰੰਧਾਵਾ ਨੂੰ ਜਵਾਬ

ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ ਦੇ ਵਿਧਾਇਕ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਤਿੱਖਾ ਜਵਾਬ ਦਿੱਤਾ । ਉਨ੍ਹਾਂ ਕਿਹਾ ਇਹ ਹੈਰਾਨ ਦੀ ਗੱਲ ਹੈ ਕਿ ਰੰਧਾਵਾ ਨੂੰ ਮੇਰਾ ਸ਼ੁੱਕਰਗੁਜ਼ਾਰ ਹੋਣਾ ਚਾਹੀਦਾ ਸੀ ਜਦੋਂ ਸਾਰੇ ਰੰਧਾਵਾ ਦਾ ਨਾਂ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਜੋੜ ਰਹੇ ਸਨ ਤਾਂ ਮੈਂ ਉਨ੍ਹਾਂ ਦਾ ਹੱਥ ਫੜਿਆ ਸੀ,ਉਨ੍ਹਾਂ ਦੇ ਨਾਲ ਖੜਾ ਹੋਇਆ ਸੀ । ਪਰ ਅਹਿਸਾਨ ਜਤਾਉਣ ਦੀ ਥਾਂ ਉਹ ਮੇਰੇ ਖਿਲਾਫ਼ ਬਿਆਨਬਾਜ਼ੀ ਕਰ ਰਹੇ ਹਨ । ਸਿਰਫ ਇਨ੍ਹਾਂ ਹੀ ਨਹੀਂ ਜਾਖੜ ਨੇ ਰੰਧਾਵਾ ਨੂੰ ਚਿਤਾਵਨੀ ਦਿੰਦੇ ਹੋਏ ਆਪਣੀ  ਭਾਸ਼ਾ ਦੇ ਕੰਟਰੋਲ ਕਰਨ ਦੀ ਨਸੀਹਤ ਦਿੱਤੀ ਹੈ ।