ਅੰਮ੍ਰਿਤਸਰ : ਸੁਖਦੇਵ ਸਿੰਘ ਢੀਂਡਸਾ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਾਈ ਗਈ ਧਾਰਮਿਕ ਸਜ਼ਾ ਪੂਰੀ ਹੋ ਗਈ ਹੈ। ਸਜ਼ਾ ਪੂਰਾ ਹੋਣ ਤੋਂ ਬਾਅਜ ਉਹ ਆਪਣੇ ਸਾਥੀਆਂ ਸਮੇਤ ਸ੍ਰੀ ਦਰਬਾਰ ਸਾਹਿਬ ਪਹੁੰਚੇ ਹਨ। ਸੁਖਦੇਵ ਸਿੰਘ ਢੀਂਡਸਾ ਨੇ ਪੰਜ ਸਿੰਘ ਸਾਹਿਬਾਨ ਦੇ ਆਦੇਸ਼ ਅਨੁਸਾਰ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦਿੱਤੇ ਜਾਣ ਨੂੰ ਸਹੀ ਠਹਿਰਾਉਣ ਲਈ ਅਕਾਲੀ ਦਲ ਵਲੋਂ ਸ਼੍ਰੋਮਣੀ ਕਮੇਟੀ ਤੋਂ ਦੁਵਾਏ ਗਏ 82 ਲੱਖ ਦੇ ਇਸ਼ਤਿਹਾਰਾਂ ਦੀ ਵਿਆਜ ਸਮੇਤ ਬਣਦੀ ਆਪਣੇ ਸੱਤਵੇਂ ਹਿੱਸੇ ਦੀ ਰਕਮ ਵਿਆਜ ਸਣੇ ਜਮ੍ਹਾਂ ਕਰਵਾਈ।
ਢੀਂਡਸਾ ਨੇ ਆਪਣੇ ਹਿੱਸੇ ਵਜੋਂ 15 ਲੱਖ 78,685 ਦਾ ਚੈੱਕ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੂੰ ਸੌਂਪਿਆ ਗਿਆ। ਸੁਖਦੇਵ ਸਿੰਘ ਢੀਂਡਸਾ ਅੱਜ ਧਾਰਮਿਕ ਤਨਖਾਹ ਭੁਗਤਣ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਖਿਮਾ ਜਾਚਨਾ ਦੀ ਅਰਦਾਸ ਕਰਨ ਆਏ ਹਨ। ਸਜ਼ਾ ਮੁਤਾਬਕ 11 ਹਜ਼ਾਰ ਦਾ ਚੈੱਕ ਵੀ ਸੌਂਪਿਆ ਹੈ।
ਦੱਸ ਦੇਈਏ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਵੱਲੋਂ ਕਈ ਅਕਾਲੀ ਆਗੂਆਂ ਨੂੰ ਧਾਰਮਿਕ ਸਜ਼ਾਵਾਂ ਦਿੱਤੀਆਂ ਗਈਆਂ ਸਨ, ਜਿਸ ਤਹਿਤ ਅਕਾਲੀ ਆਗੂਆਂ ਨੇ ਕਰੀਬ 10 ਦਿਨ ਵੱਖ-ਵੱਖ ਗੁਰਦੁਆਰਿਆਂ ਵਿੱਚ ਧਾਰਮਿਕ ਸੇਵਾ ਨਿਭਾਈ ਅਤੇ ਇਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਰਸ਼ਨ ਕੀਤੇ। ਉਸ ਨੇ ਸਾਹਿਬ ਵਿਖੇ ਅਰਦਾਸ ਕਰਕੇ ਆਪਣੀ ਧਾਰਮਿਕ ਸਜ਼ਾ ਖਤਮ ਕੀਤੀ।