ਬਿਊਰੋ ਰਿਪੋਰਟ : ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਲੈਕੇ ਪੰਜਾਬ ਪੁਲਿਸ ਨੇ ਵੱਡੀ ਜਾਣਕਾਰੀ ਸਾਂਝੀ ਕੀਤੀ ਹੈ, IG ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਨੇ ਸ਼ੇਖੂਪੁਰਾ ਤੋਂ ਇੱਕ ਬਾਈਕ ਲਈ ਸੀ,ਉਨ੍ਹਾਂ ਨੇ ਦਰਿਆ ਕਰਾਸ ਕਰਨ ਦੇ ਲਈ ਬੇੜੀ ਦੀ ਤਲਾਸ਼ ਕੀਤੀ ਸੀ ਪਰ ਉਹ ਨਹੀਂ ਮਿਲੀ । ਫਿਰ ਉਹ ਲਾਡੋਵਾਲ ਰੇਲਵੇ ਸਟੇਸ਼ਨ ‘ਤੇ ਗਏ ਪਰ ਫਿਰ ਵਾਪਸ ਇੱਕ ਆਟੋ ਤੋਂ ਨਿਕਲ ਗਏ। ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਗੁਰਭੇਜ ਸਿੰਘ ਨੇ ਪੁਲਿਸ ਨੂੰ ਦੱਸਿਆ ਸੀ ਕਿ ਅੰਮ੍ਰਿਤਪਾਲ ਸਿੰਘ ਹਰਿਆਣਾ ਚੱਲੇ ਗਏ ਸਨ ਜਿੱਥੇ ਉਨ੍ਹਾਂ ਨੇ ਥਾਰ ਲਈ ਹੋ ਸਕਦੀ ਹੈ । ਗੁਰਭੇਜ ਸਿੰਘ ਦੀ ਸ਼ਿਨਾਖਤ ‘ਤੇ ਹੀ ਪੁਲਿਸ ਕੁਰੂਕਸ਼ੇਤਰ ਦੀ ਬਲਜੀਤ ਕੌਰ ਤੱਕ ਪਹੁੰਚੀ ਜਿਸ ਨੇ ਦੱਸਿਆ ਹੈ ਕਿ 19 ਤਰੀਕ ਦੀ ਰਾਤ ਅੰਮ੍ਰਿਤਪਾਲ ਸਿੰਘ ਉਸ ਦੇ ਘਰ ਠਹਿਰੇ ਸਨ । ਮਹਿਲਾ ਬਲਜੀਤ ਕੌਰ ਨੇ ਦੱਸਿਆ ਕਿ ਉਹ ਅੰਮ੍ਰਿਤਪਾਲ ਸਿੰਘ ਦੇ ਸਾਥੀ ਪਪਲਪ੍ਰੀਤ ਸਿੰਘ ਨੂੰ ਢਾਈ ਸਾਲ ਤੋਂ ਜਾਣ ਦੀ ਹੈ । ਪੁਲਿਸ ਨੇ ਦਾਅਵਾ ਕੀਤਾ ਹੈ ਕਿ ਸਾਨੂੰ ਬਲਜੀਤ ਕੌਰ ਦੇ ਘਰ ਨੇੜੇ ਸੀਸੀਟੀਵੀ ਫੁੱਟੇਜ ਮਿਲੀ ਹੈ ਜਿਸ ਵਿੱਚ ਇੱਕ ਸ਼ਖਸ ਕਾਲੀ ਪੈਂਟ ਅਤੇ ਸਫੇਦ ਕਮੀਜ਼ ਅਤੇ ਸਿਰ ਦੇ ਛੱਤਰੀ ਰੱਖ ਕੇ ਜਾ ਰਿਹਾ ਹੈ ਇਸ ਵਿੱਚ ਚਿਹਰਾ ਨਜ਼ਰ ਨਹੀਂ ਆ ਰਿਹਾ ਹੈ ਪਰ ਕੱਦ ਅਤੇ ਚੱਲਣ ਦੇ ਅੰਦਾਜ਼ ਤੋਂ ਉਹ ਅੰਮ੍ਰਿਤਪਾਲ ਸਿੰਘ ਲੱਗ ਰਿਹਾ ਹੈ ।
ਅੰਮ੍ਰਿਤਪਾਲ ਸਿੰਘ ਨੇ ਦਾੜ੍ਹੀ ਦਾ ਅੰਦਾਜ਼ ਬਦਲਿਆ-ਪੁਲਿਸ
ਪੁਲਿਸ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਹਰਿਆਣਾ ਤੋਂ ਅੱਗੇ ਕਿੱਥੇ ਗਿਆ ਇਸ ਦੀ ਜਾਂਚ ਹੋ ਰਹੀ ਹੈ ਸਾਰੇ ਸੂਬਿਆਂ ਨੂੰ ਅਲਰਟ ਜਾਰੀ ਕਰ ਦਿੱਤਾ ਗਿਆ ਹੈ, ਜਿਸ ਵਿੱਚ ਉੱਤਰਾਖੰਡ ਵੀ ਸ਼ਾਮਲ ਹੈ । ਜਦੋਂ IG ਨੂੰ ਪੁੱਛਿਆ ਗਿਆ ਕਿ ਪੁਲਿਸ ਦੀ ਮੌਜੂਦਗੀ ਦੇ ਬਾਵਜੂਦ ਕਿਵੇਂ ਅੰਮ੍ਰਿਤਪਾਲ ਸਿੰਘ ਹਰਿਆਣਾ ਪਹੁੰਚਿਆ ਤਾਂ ਪੁਲਿਸ ਦਾ ਤਰਕ ਸੀ ਭੇਸ ਬਦਲਣ ਦੀ ਵਜ੍ਹਾ ਕਰਕੇ ਪਹੁੰਚਿਆ, ਪੁਲਿਸ ਨੇ ਦੱਸਿਆ ਕਿ ਅੰਮਿਤਪਾਲ ਨੇ ਪੈਂਟ ਕਮੀਜ਼ ਅਤੇ ਚਸ਼ਮਾ ਲਾਇਆ ਸੀ ਅਤੇ ਆਪਣੀ ਦਾੜੀ ਨੂੰ ਬੰਨਿਆ ਅਤੇ ਮੁੱਛਾ ਦਾ ਅੰਦਾਜ਼ ਵੀ ਬਦਲਿਆ ਸੀ । IG ਸੁਖਚੈਨ ਸਿੰਘ ਗਿੱਲ ਨੇ ਭਾਈ ਅੰਮ੍ਰਿਤਪਾਲ ਸਿੰਘ ਦੀ ਪਤਨੀ ਅਤੇ ਮਾਂ ਤੋਂ ਹੋਈ ਪੁੱਛ ਗਿੱਛ ਬਾਰੇ ਵੀ ਜਾਣਕਾਰੀ ਦਿੱਤੀ ਹੈ । ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਅੰਮ੍ਰਿਤਸਰ ਅਤੇ ਜਲੰਧਰ ਵਿੱਚ 3-3 ਕੇਸ ਦਰਜ ਕੀਤੇ ਗਏ ਹਨ ।12 ਕੇਸ ਹਥਿਆਰਾਂ ਨੂੰ ਲੈਕੇ ਦਰਜ ਹਨ ।
IG ਦਾ ਅੰਮ੍ਰਿਤਪਾਲ ਸਿੰਘ ਦੀ ਪਤਨੀ ਅਤੇ ਮਾਂ ‘ਤੇ ਬਿਆਨ
IG ਸੁਖਚੈਨ ਸਿੰਘ ਗਿੱਲ ਨੇ ਸਾਫ ਕੀਤਾ ਕਿ ਅੰਮ੍ਰਿਤਪਾਲ ਸਿੰਘ ਦੀ ਪਤਨੀ ਅਤੇ ਮਾਂ ਨੂੰ ਕਿਸੇ ਤਰ੍ਹਾ ਦਾ ਟਾਰਚਰ ਨਹੀਂ ਕੀਤਾ ਗਿਆ ਹੈ। ਉਨ੍ਹਾਂ ਤੋਂ ਮਹਿਲਾ ਅਫਸਰ ਨੇ ਪੁੱਛ ਗਿੱਛ ਕੀਤੀ ਹੈ । ਇਸ ਦੇ ਨਾਲ ਪੁਲਿਸ ਨੇ ਇਹ ਦੱਸਿਆ ਹੈ ਕਿ ਅੰਮ੍ਰਿਤਪਾਲ ਸਿੰਘ ਦਾ ਕਰੀਬੀ ਸਾਥੀ ਤਜਿੰਦਰ ਸਿੰਘ ਉਰਫ਼ ਗੌਰਖਾ ਬਾਬਾ ਨੂੰ ਖੰਨਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਉਸ ਕੋਲੋ ਕੁਝ ਅਜਿਹੀ ਚੀਜ਼ਾ ਬਰਾਮਦ ਹੋਇਆ ਹਨ ਜੋ ਦੇਸ਼ ਵਿਰੋਧੀ ਹਨ । ਉਸ ਦੇ ਕੋਲ ਕੁਝ ਵੀਡੀਓ ਬਰਾਮਦ ਹੋਏ ਹਨ ਜਿਸ ਵਿੱਚ ਉਹ ਹਥਿਆਰ ਚੱਲਾ ਰਿਹਾ ਹੈ।
‘ਕਿਸੇ ਨੌਜਵਾਨ ਨੂੰ ਪਰੇਸ਼ਾਨ ਨਹੀਂ ਕੀਤਾ ਜਾਵੇਗਾ’
IG ਸੁਖਚੈਨ ਸਿੰਘ ਨੇ ਕਿਹਾ ਕਿਸੇ ਵੀ ਨੌਜਵਾਨ ਨੂੰ ਪਰੇਸ਼ਾਨ ਨਹੀਂ ਕੀਤਾ ਜਾਵੇਗਾ,ਜੋ ਲੋਕ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਹਨ ਸਿਰਫ ਉਨ੍ਹਾਂ ‘ਤੇ ਹੀ ਕਾਰਵਾਈ ਕੀਤੀ ਗਈ ਹੈ। ਆਈਜੀ ਨੇ ਜਾਣਕਾਰੀ ਦਿੱਤੀ ਕਿ ਹੁਣ ਤੱਕ 207 ਨੂੰ ਡਿਟੇਨ ਕੀਤਾ ਗਿਆ ਹੈ। ਜਿੰਨਾਂ ਵਿੱਚ 30 ਖਿਲਾਫ ਗ੍ਰਿਫਤਾਰੀ ਪਾਈ ਜਾਵੇਗੀ । 177 ਲੋਕਾਂ ਦੇ ਖਿਲਾਫ਼ ਪ੍ਰੀਵੈਂਟਿਵ ਐਕਸ਼ਨ ਲਿਆ ਗਿਆ ਹੈ ਜਿੰਨਾਂ ਨੂੰ ਵੈਰੀਫਾਈ ਕਰਕੇ ਜਲਦ ਰਿਲੀਜ਼ ਕੀਤਾ ਜਾਵੇਗਾ,ਲੰਮਾ ਸਮਾਂ ਅੰਦਰ ਨਹੀਂ ਰੱਖਿਆ ਜਾਵੇਗਾ। IG ਨੇ ਦੱਸਿਆ ਕਿ ਹਿਰਾਸਤ ਵਿੱਚ ਲਏ ਗਏ ਨੌਜਵਾਨਾਂ ਵਿੱਚੋਂ ਜੇਕਰ ਕਿਸੇ ਦਾ ਪੇਪਰ ਆਉਂਦਾ ਹੈ ਤਾਂ ਉਹ ਵੀ ਜ਼ਰੂਰ ਦਿਵਾਇਆ ਜਾਵੇਗਾ। ਇੰਟਰਨੈੱਟ ਬੰਦ ਹੋਣ ਕਰਕੇ ਸਰਕਾਰੀ ਪੇਪਰਾਂ ਦੇ ਫਾਰਮ ਜੇਕਰ ਕਿਸੇ ਬੱਚੇ ਕੋਲੋਂ ਨਹੀਂ ਭਰੇ ਗਏ ਤਾਂ ਪੇਪਰ ਭਰਨ ਦੀ ਆਖਰੀ ਤਰੀਕ ਵਿੱਚ ਵੀ ਵਾਧਾ ਕੀਤਾ ਜਾ ਰਿਹਾ ਹੈ।