Punjab

ਸੁਖਬੀਰ ਨੇ ਖੇਤਰੀ ਪਾਰਟੀ ਦੇ ਨਾਂ ‘ਤੇ ਵੋਟਾਂ ਮੰਗੀਆਂ

‘ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਦਿੱਲੀ ਤੋਂ ਰਿਮੋਟ ਕੰਟਰੋਲ ਨਾਲ ਚੱਲਣ ਵਾਲੀਆਂ ਪਾਰਟੀਆਂ ਦੀ ਥਾਂ ਉਨ੍ਹਾਂ ਦੀ ਆਪਣੀ ਖੇਤਰੀ ਪਾਰਟੀ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਜਪਾ, ਆਪ ਅਤੇ ਕਾਂਗਰਸ ਦੇ ਫੈਸਲੇ ਦਿੱਲੀ ਤੋਂ ਹੁੰਦੇ ਹਨ ਜਦ ਕਿ ਅਕਾਲੀ ਦਲ ਪੰਜਾਬੀਆਂ ਦੀ ਸਹਿਮਤੀ ਨਾਲ ਫੈਸਲੇ ਲੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਤੋਂ ਬਿਨ੍ਹਾ ਕਿਸੇ ਵੀ ਹੋਰ ਪਾਰਟੀ ਨੂੰ ਜਿਤਾਉਣ ਦਾ ਭਾਵ ਪੰਜਾਬ ਨੂੰ ਪੰਜ ਸਾਲਾਂ ਲਈ ਨਰਕ ਵਿੱਚ ਧੱਕਣਾ ਹੈ। ਉਹ ਲੁਧਿਆਣਾ ਵਿੱਚ ਅੱਜ ਪਾਰਟੀ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋ ਦੀ ਰੈਲੀ ਨੂੰ ਸੰਬੋਧਨ ਕਰ ਰਹੇ ਸਨ

ਦਲ ਦੇ ਪ੍ਰਧਾਨ ਨੇ ਅੱਗੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਨੂੰ ਮਿਹਲਾਂ ਵਿੱਚ ਬੈਠ ਕੇ ਲੁਟਿਆ ਜਦ ਕਿ ਚੰਨੀ ਰੇਤੇ ਦੀਆਂ ਮੁਰੰਡੇ ਵਾਲੀਆਂ ਖੱਡਾ ਵਿੱਚੋਂ ਪੈਸੇ ਦੇ ਸੂਟਕੇਸ ਭਰ-ਭਰ ਕੇ ਚੰਡੀਗੜ੍ਹ ਨੂੰ ਤੋਰਦੇ ਰਹੇ।