ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਵੱਲੋਂ ਸੁਣਾਈ ਸਜ਼ਾ ਤੋਂ ਬਾਅਦ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਬੀਰ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਂਡਸਾ ਦੂਜੇ ਦਿਨ ਵੀ ਹੁਕਮਾਂ ਦੀ ਪਾਲਣਾ ਕਰ ਰਹੇ ਹਨ। ਉਹ ਦਰਬਾਰ ਸਾਹਿਬ ਦੇ ਘੰਟਾ ਘਰ ਦੇ ਬਾਹਰ ਗਲੇ ਵਿੱਚ ਤਖ਼ਤੀ ਪਾ ਕੇ ਨੀਲੇ ਰੰਗ ਦੇ ਕੱਪੜਿਆਂ ਵਿੱਚ ਸੇਵਾਦਾਰ ਦੀ ਡਿਊਟੀ ਕਰ ਰਹੇ ਹਨ।
ਦਲਜੀਤ ਚੀਮਾ ਨੇ ਕਿਹਾ- ਤਖਤੀ ਦਾ ਹੋ ਰਿਹਾ ਹੈ ਨਿਰਾਦਰ
ਲ਼ ਵਿੱਚ ਪਾਈ ਤਖ਼ਤੀ ਬਾਰੇ ਬੋਲਦਿਆਂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਆਦੇਸ਼ਾਂ ਦਾ ਪਾਲਣਾ ਕਰ ਰਹਾ ਹਾਂ। ਦਲਜੀਤ ਚੀਮਾ ਨੇ ਕਿਹਾ ਕਿ ਜੋ ਅਸੀਂ ਗੱਲ ਦੇ ਵਿੱਚ ਤਖਤੀ ਪਾਈ ਹੈ ਬਿਲਕੁਲ ਉਸ ਦਾ ਨਿਰਾਦਰ ਹੋ ਰਿਹਾ ਹੈ। ਗੁਰਬਾਣੀ ਦੀਆਂ ਤੁਕਾਂ ਤਖਤੀ ‘ਤੇ ਲਿਖੀਆਂ ਹੋਈਆਂ ਹਨ ਜਦੋਂ ਅਸੀਂ ਟੋਇਲੇਟ ਸਾਫ ਕਰਦੇ ਹਾਂ ਤਾਂ ਉਸ ਗੰਦੇ ਪਾਣੀ ਦੇ ਛਿੱਟੇ ਉਸ ਤਖਤੀ ਉੱਤੇ ਵੀ ਪੈਂਦੇ ਹਨ।
ਚੀਮਾ ਨੇ ਕਿਹਾ ਕਿ ਜੋ ਤਖ਼ਤੀਆਂ ਅਸੀਂ ਗਲਾਂ ਦੇ ਵਿੱਚ ਪਾਈਆਂ ਹੋਈਆਂ ਨੇ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਰਾਂ ਦਾ ਹੁਕਮ ਹੋਇਆ ਹੈ। ਉਹਨਾਂ ਕਿਹਾ ਕਿ ਬਿਲਕੁਲ ਨਿਰਾਦਰ ਹੋ ਰਿਹਾ ਹੈ। ਜਦੋਂ ਤਖਤੀ ਪਾ ਕੇ ਅਸੀਂ ਟੋਇਲੇਟ ਦੇ ਵਿੱਚ ਜਾ ਕੇ ਸਫਾਈ ਕਰਦੇ ਹਾਂ ਤਾਂ ਗੁਰਬਾਣੀ ਲਿਖੀ ਹੋਈ ਹੈ ਤਾਂ ਉਸਦਾ ਨਿਰਾਦਰ ਹੁੰਦਾ ਹੈ। ਸਾਨੂੰ ਵੀ ਇਹ ਮਹਿਸੂਸ ਹੋਇਆ ਹੈ। ਦਲਜੀਤ ਚੀਮਾ ਨੇ ਕਿਹਾ ਕਿ ਜਥੇਦਾਰ ਸਾਹਿਬ ਸਾਨੂੰ ਹੁਕਮ ਜਾਰੀ ਕਰਨ ਅਸੀਂ ਹੁਣੇ ਤਖਤੀ ਉਤਾਰ ਦੇਵਾਂਗੇ।