ਬਿਉਰੋ ਰਿਪੋਰਟ : ਮਨਪ੍ਰੀਤ ਸਿੰਘ ਬਾਦਲ ਤੋਂ ਬਾਅਦ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੁਖਬੀਰ ਸਿੰਘ ਬਾਦਲ ਨਾਲ ਵੀ ਟਵਿੱਟਰ ਵਾਰ ਸ਼ੁਰੂ ਹੋ ਗਈ ਹੈ । ਦੋਵੇ ਨੇ ਇੱਕ ਦੂਜੇ ਦੀ ਫੋਟੋ ਅਤੇ ਵੀਡੀਓ ਸ਼ੇਅਰ ਕਰਦੇ ਹੋਏ ਤੰਜ ਕੱਸਿਆ ਹੈ । ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ ਦੀ ਹੋਲੀ ਦੇ ਤਿਓਹਾਰ ਵਾਲੀ ਪੁਰਾਣੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ‘ਆਹ ਜਨਾਬ ਅੱਜਕੱਲ ਸਿੱਖ ਮਸਲਿਆਂ ਦੇ ਮੁਦਈ ਬਣੇ ਹੋਏ ਨੇ ..ਨਹੀਂਓ ਲੱਭਣੇ ਲਾਲ ਗੁਆਚੇ ਓ ਮਿੱਟੀ ਨਾ ਫਰੋਲ ਜੋਗੀਆ..’ ।
ਆਹ ਜਨਾਬ ਅੱਜਕੱਲ ਸਿੱਖ ਮਸਲਿਆਂ ਦੇ ਮੁਦਈ ਬਣੇ ਹੋਏ ਨੇ ..ਨਹੀਂਓ ਲੱਭਣੇ ਲਾਲ ਗੁਆਚੇ ਓ ਮਿੱਟੀ ਨਾ ਫਰੋਲ ਜੋਗੀਆ.. pic.twitter.com/0Zj8OKArq2
— Bhagwant Mann (@BhagwantMann) August 1, 2023
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਪੁਰਾਣੀ ਵੀਡੀਓ ਸ਼ੇਅਰ ਕੀਤੀ ਜਿਸ ਵਿੱਚ ਉਹ ਖਾਣਾ ਖਾ ਰਹੇ ਹਨ । ਅਤੇ ਪਿੱਛੇ ਭਗਵੰਤ ਮਾਨ ਦੀ ਆਵਾਜ਼ ਵਿੱਚ ਹੀ ਗਾਣਾ ਚੱਲ ਰਿਹਾ ਹੈ । ‘ਕਿਸ ਮਕਸਦ ਵਾਸਤੇ ਜੀ ਤੁਸੀਂ ਫਾਂਸੀ ਦੇ ਰਸੇ ਚੁੱਮੇ … ਉਹ ਭੁੱਲ ਭੁਲਾਗੇ ਜੀ ਜਿੰਨਾਂ ਦਾ ਦੇਸ਼ ਚਲਾਉਣਾ ਜਿਮੇ … ਇਸ ਦੇ ਨਲ ਕੈਪਸ਼ਨ ਵਿੱਚ ਸੁਖਬੀਰ ਸਿੰਘ ਬਾਦਲ ਨੇ ਲਿਖਿਆ ‘ਅੱਜ ਕੱਲ ਸਟੇਟ ਇਹਨਾਂ ਦੇ ਹੱਥ ਚ ਆ … ਸਟੇਟ ਤੇ ਸਟੇਜ ‘ਚ ਬਹੁਤ ਫ਼ਰਕ ਹੁੰਦਾ। … ਡਰਾਈਵਰ ਹੋਵੇ ਸ਼ਰਾਬੀ ਦਾਰੂ-ਬਾਜ਼… ਤਾਂ ਸਵਾਰੀ ਆਪਣੀ ਜਾਨ ਤੇ ਸਮਾਨ ਦੀ ਆਪ ਜ਼ਿੰਮੇਵਾਰ।
ਅੱਜ ਕੱਲ ਸਟੇਟ ਇਹਨਾਂ ਦੇ ਹੱਥ ਚ ਆ …..
ਸਟੇਟ ਤੇ ਸਟੇਜ ਚ ਬਹੁਤ ਫ਼ਰਕ ਹੁੰਦਾ।
ਡਰਾਈਵਰ ਹੋਵੇ ਸ਼ਰਾਬੀ ਦਾਰੂ-ਬਾਜ਼..
ਤਾਂ ਸਵਾਰੀ ਆਪਣੀ ਜਾਨ ਤੇ ਸਮਾਨ ਦੀ ਆਪ ਜ਼ਿੰਮੇਵਾਰ। pic.twitter.com/6eytnFDpiY— Sukhbir Singh Badal (@officeofssbadal) August 1, 2023
28 ਜੁਲਾਈ ਨੂੰ ਸੁਖਬੀਰ ਨੇ ਮਾਨ ਨੂੰ ਦਿੱਤੀ ਸੀ ਨਸੀਹਤ
ਦਰਅਸਲ ਕੁੱਝ ਦਿਨ ਪਹਿਲਾਂ ਗੁਰਦੁਆਰਾ ਸੋਧ ਬਿੱਲ ਅਤੇ SGPC ਦੇ ਮੁਲਾਜ਼ਮਾਂ ਵੱਲੋਂ ਯੂਨੀਅਨ ਬਣਾਉਣ ਦੇ ਐਲਾਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਸੀਐੱਮ ਨੂੰ ਚਿਤਾਵਨੀ ਦਿੱਤੀ ਸੀ ਕਿ ਉਹ ਸਿੱਖ ਮਸਲਿਆਂ ਵਿੱਚ ਦਖਲ ਅੰਦਾਜੀ ਨਾ ਕਰਨ । ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਦੇ ਹੋਏ ਲਿਖਿਆ ਸੀ ਕਿ ‘ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੇਤਾਵਨੀ ਦਿੰਦਾ ਹਾਂ ਕਿ ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਕਰਨਾ ਬੰਦ ਕਰੇ। ਖ਼ਾਲਸਾ ਪੰਥ ਤੁਹਾਡੇ ਇਸ ਵਰਤਾਰੇ ਨੂੰ ਕਦੇ ਬਰਦਾਸ਼ਤ ਨਹੀਂ ਕਰੇਗਾ ਅਤੇ ਤੁਹਾਡੇ ਦੁਆਰਾ ਪਵਿੱਤਰ ਸਿੱਖ ਸੰਸਥਾਵਾਂ ਨੂੰ ਪਿਛਲੇ ਦਰਵਾਜ਼ੇ ਰਾਹੀਂ ਹੜੱਪਣ ਦੀਆਂ ਕੋਸ਼ਿਸ਼ਾਂ ਦਾ ਮੂੰਹ ਤੋੜ ਜਵਾਬ ਦੇਵੇਗਾ। ਤੁਸੀਂ ਓਹਨਾਂ ਸਿੱਖ-ਵਿਰੋਧੀ ਜ਼ਾਲਮਾਂ ਅਤੇ ਕਠਪੁਤਲੀਆਂ ਦੇ ਰਾਹ ‘ਤੇ ਚੱਲ ਰਹੇ ਹੋ ਜਿਨ੍ਹਾਂ ਨੇ ਖਾਲਸਾ ਪੰਥ ਅਤੇ ਇਸ ਦੀਆਂ ਪਵਿੱਤਰ ਧਾਰਮਿਕ ਸੰਸਥਾਵਾਂ ਨੂੰ ਜਕੜਨ ਦੀ ਕੋਸ਼ਿਸ਼ ਕੀਤੀ ਸੀ। ਮੈਂ ਤੁਹਾਨੂੰ ਸਲਾਹ ਦਿੰਦਾ ਹਾਂ ਕਿ ਤੁਹਾਡੇ ਲਈ ਚੰਗਾ ਹੋਵੇਗਾ ਜੇ ਤੁਸੀਂ ਆਪਣੀ ਆਰਾਮ ਅਤੇ ਸ਼ਾਨੋਸ਼ੌਕਤ ਵਾਲੀ ਜੀਵਨ ਸ਼ੈਲੀ ਵਿੱਚੋਂ ਸਮਾਂ ਕੱਢ ਕੇ ਸਿੱਖ ਇਤਿਹਾਸ ਨੂੰ ਪੜ੍ਹ ਲਵੋ’।
‘ਗੁਰਬਾਣੀ ਦੇ ਪ੍ਰਸਾਰਣ ਦੇ ਮੁੱਦੇ ‘ਤੇ ਖ਼ਾਲਸਾ ਪੰਥ ਨੂੰ ਡਰਾਉਣ ‘ਚ ਨਾਕਾਮ ਰਹੇ ਭਗਵੰਤ ਮਾਨ ਤੁਸੀਂ ਹੁਣ ਸਸਤੀਆਂ ਚਾਲਾਂ ਅਤੇ ਸਾਜ਼ਿਸ਼ਾਂ ਦਾ ਸਹਾਰਾ ਲੈ ਕੇ @SGPCAmritsar ਦੇ ਸੇਵਾਦਾਰਾਂ ਵਲੋਂ ਪਿਛਲੇ 100 ਸਾਲਾਂ ਤੋਂ ਚਲਾਈ ਜਾ ਰਹੀ ਸੇਵਾ ਵਿੱਚ ਵਿਘਨ ਪਾਉਣਾ ਚਾਹੁੰਦੇ ਹੋ। ਤੁਸੀਂ ਮੁੱਖ ਮੰਤਰੀ ਦਫ਼ਤਰ ਦੀ ਇੱਜ਼ਤ ਨੂੰ ਇੰਨਾ ਹੇਠਾਂ ਸੁੱਟ ਦਿੱਤਾ ਹੈ ਕਿ ਹੁਣ ਤੁਸੀਂ ਸਿੱਖਾਂ ਦੇ ਸਭ ਤੋਂ ਪਵਿੱਤਰ ਗੁਰਧਾਮ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕਰਮਚਾਰੀਆਂ ਨੂੰ ਭੜਕਾ ਰਹੇ ਹੋ ਅਤੇ ਆਪਣੀ ਚਾਲਾਂ ਰਾਹੀਂ ਸਿੱਖਾਂ ‘ਚ ਫੁੱਟ ਪਵਾ ਰਹੇ ਹੋ। ਆਪਣੀ ਹੱਦ ਤੋਂ ਬਾਹਰ ਜਾਕੇ ਓਹਨਾਂ ਸੰਸਥਾਵਾਂ ਨੂੰ ਰਜਿਸਟਰ ਕਰ ਰਹੇ ਹੋ ਜਿਨ੍ਹਾਂ ਨੂੰ ਤੁਸੀਂ ਆਪ ਹੀ ਸਾਜ਼ਿਸ਼ ਤਹਿਤ ਖੜ੍ਹਾ ਕੀਤਾ ਹੈ। ਤੁਹਾਡੀ ਸਿੱਖਾਂ ਨੂੰ ਵੰਡ ਕੇ ਰਾਜ ਕਰਨ ਦੀ ਨਿਤੀ ਕੌਮ ਵਿਰੋਧੀ ਹੈ। ਪਰ ਤੁਸੀਂ ਯਕੀਨਣ ਆਪਣੀ ਕੋਸ਼ਿਸ਼ਾਂ ਵਿੱਚ ਸਫ਼ਲ ਨਹੀਂ ਹੋਵੋਗੇ।’
‘ਭਗਵੰਤ ਮਾਨ ਤੁਸੀਂ ਤਾਂ ਪੂਰਨ ਸਿੱਖ ਵੀ ਨਹੀਂ ਹੋ। ਹੈਰਾਨੀ ਦੀ ਗੱਲ ਹੈ ਕਿ ਤੁਸੀਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਿੱਖ ਕੌਮ ਨੂੰ ਬਖਸ਼ੀ ਦਾੜ੍ਹੀ ਅਤੇ ਪਵਿੱਤਰ ਪੰਜ ਕਕਾਰਾਂ ਦਾ ਵੀ ਮਜ਼ਾਕ ਉਡਾਉਣ ਵਿੱਚ ਸ਼ਰਮ ਅਤੇ ਝਿਜਕ ਮਹਿਸੂਸ ਨਹੀਂ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜ਼ਬਰਦਸਤੀ ਸ਼ਰਾਬ ਪੀ ਕੇ ਸਾਡੇ ਧਾਰਮਿਕ ਸਥਾਨਾਂ ਦੀ ਬੇਅਦਬੀ ਕਰਨ ਵਿੱਚ ਤੁਹਾਨੂੰ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ। ਵਿਡੰਬਨਾ ਇਹ ਹੈ ਕਿ ਆਨੰਦ ਮੈਰਿਜ ਐਕਟ ਵਿੱਚ ਸੋਧਾਂ ਦੀ ਸਿਫ਼ਾਰਸ਼ ਕਰਨ ਵਿੱਚ ਨਾ ਹੀ ਤੁਹਾਨੂੰ ਅਤੇ ਨਾ ਹੀ ਤੁਹਾਡੀ ਸਰਕਾਰ ਨੂੰ ਕੋਈ ਹੱਕ ਹੈ, ਫਿਰ ਵੀ ਤੁਸੀਂ ਆਪਣੇ ਗੈਰ-ਸਿੱਖ ਅਤੇ ਸਿੱਖ ਵਿਰੋਧੀ ਦਿੱਲੀ ਵਾਲੇ ਆਕਾ ਦੇ ਇਸ਼ਾਰੇ ‘ਤੇ ਇਸ ਨੂੰ ਸੋਧਣ ਦੀ ਅਸਫਲ ਕੋਸ਼ਿਸ਼ ਕੀਤੀ ਹੈ। ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਹ ਸੋਧਾਂ ਚੁਣੇ ਹੋਏ ਧਾਰਮਿਕ ਨੁਮਾਇੰਦਿਆਂ ਦੀਆਂ ਸਿਫ਼ਾਰਸ਼ਾਂ ‘ਤੇ ਹੀ ਕੀਤੀਆਂ ਜਾ ਸਕਦੀਆਂ ਹਨ।’
‘ਸਿੱਖ ਕੌਮ ਫਿਰ ਵੀ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਵੱਲੋਂ ਦਿੱਤੀ ਇਸ ਚੁਣੌਤੀ ਨੂੰ ਸਵੀਕਾਰ ਕਰਦੀ ਹੈ। ਅਸੀਂ ਆਪਣੇ ਧਰਮ ‘ਤੇ ਹੋਏ ਇਸ ਹਮਲੇ ਦਾ ਪੂਰੀ ਤਾਕਤ ਨਾਲ ਮੂੰਹ ਤੋੜ ਜਵਾਬ ਦੇਵਾਂਗੇ। ਸ਼੍ਰੋਮਣੀ ਅਕਾਲੀ ਦਲ ਖਾਲਸਾ ਪੰਥ ਦੀਆਂ ਧਾਰਮਿਕ ਭਾਵਨਾਵਾਂ ਦੇ ਨੁਮਾਇੰਦੇ ਵਜੋਂ ਸੋਮਵਾਰ ਨੂੰ ਸੂਬਾ ਵਿਆਪੀ ਰੋਸ ਮੁਜ਼ਾਹਰੇ ਕਰੇਗਾ ਅਤੇ ਜ਼ਿਲ੍ਹਾ ਹੈੱਡਕੁਆਰਟਰ ਵਿਖੇ ਮੁੱਖ ਮੰਤਰੀ ਦੇ ਪੁਤਲੇ ਫ਼ੂਕੇ ਜਾਣਗੇ ਅਤੇ ਉਨ੍ਹਾਂ ਦੀ ਅਤੇ ਉਨ੍ਹਾਂ ਦੀ ਸਰਕਾਰ ਵੱਲੋਂ ਖਾਲਸਾ ਪੰਥ ਦੇ ਧਾਰਮਿਕ ਮਾਮਲਿਆਂ ਵਿੱਚ ਕੀਤੀ ਜਾ ਰਹੀ ਨਾਜਾਇਜ਼ ਦਖ਼ਲਅੰਦਾਜ਼ੀ ਦਾ ਵਿਰੋਧ ਕੀਤਾ ਜਾਵੇਗਾ। ਪਾਰਟੀ ਦਾ ਇੱਕ ਵਫ਼ਦ ਸ਼ਨਿੱਚਰਵਾਰ ਨੂੰ ਪੰਜਾਬ ਦੇ ਰਾਜਪਾਲ ਨਾਲ ਵੀ ਮੁਲਾਕਾਤ ਕਰੇਗਾ ਅਤੇ ਉਨ੍ਹਾਂ ਨੂੰ ਅਪੀਲ ਕਰੇਗਾ ਕਿ ਉਹ ਮੁੱਖ ਮੰਤਰੀ ਨੂੰ “ਖ਼ਾਲਸਾ ਪੰਥ ਨਾਲ ਟਕਰਾਅ ਦੇ ਇਸ ਵਿਨਾਸ਼ਕਾਰੀ ਰਾਹ ਨੂੰ ਅਪਣਾਉਣ ਅਤੇ ਸਿੱਖ ਧਾਰਮਿਕ ਮਾਮਲਿਆਂ ਵਿੱਚ ਲਗਾਤਾਰ ਦਖਲਅੰਦਾਜ਼ੀ ਕਰਨ ਤੋਂ ਰੋਕਣ।”