Punjab

ਸੁਖਬੀਰ ਨੇ ਅਸਤੀਫ਼ਾ ਮੰਗਣ ਵਾਲੇ ਬਾਗ਼ੀਆਂ ਨੂੰ ਜ਼ਬਰਦਸਤ ਜਵਾਬ! ‘ਤੁਸੀਂ ਅਜ਼ਾਦ ਹੋ, ਕਰੋ ਇੱਛਾ ਪੂਰੀਆਂ’!

ਬਿਉਰੋ ਰਿਪੋਰਟ – ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਲੰਧਰ ਵਿੱਚ ਪਾਰਟੀ ਦੇ ਬਾਗੀ ਆਗੂਆਂ ਵੱਲੋਂ ਉਨ੍ਹਾਂ ਦਾ ਅਸਤੀਫ਼ਾ ਮੰਗਣ ‘ਤੇ ਕਰੜਾ ਜਵਾਬ ਦਿੱਤਾ ਹੈ। ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ‘ਤੇ ਹਲਕਾ ਇੰਚਾਰਜ ਅਤੇ ਜ਼ਿਲ੍ਹਾਂ ਪ੍ਰਭਾਰੀਆਂ ਦੀ ਆਪਣੇ ਹੱਕ ਵਿੱਚ ਜੈਕਾਰਿਆਂ ਦੀ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਕਿ ਅਕਾਲੀ ਦਲ ਨੂੰ ਪੰਥ ਵਿਰੋਧੀ ਤਾਕਤਾਂ ਦੇ ਹੱਥ ਵਿੱਚ ਨਹੀਂ ਜਾਣ ਦੇਵਾਂਗੇ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਅਸੀਂ ਪਾਰਟੀ ਪੰਥ ਅਤੇ ਪੰਜਾਬ ਦੇ ਇਸ ਮੁਸ਼ਕਿਲ ਹਾਲਾਤ ਦਾ ਸਾਹਮਣਾ ਕਰਨ ਲਈ ਤਿਆਰ ਹਾਂ। ਜਿੰਨਾਂ ਨੇ ਆਪਣੇ ਨਿੱਜੀ ਮੁਫਾਦ ਦੇ ਲਈ ਪੰਥ ਅਤੇ ਪੰਜਾਬ ਖਿਲਾਫ ਕੰਮ ਕਰਨ ਦਾ ਫੈਸਲਾ ਲਿਆ ਹੈ ਉਹ ਅਜ਼ਾਦ ਹਨ ਆਪਣੀ ਇੱਛਾ ਪੂਰੀ ਕਰਨ ਦੇ ਲਈ। ਪਾਰਟੀ ਪੰਥ ਦੇ ਸਿਧਾਂਤਾ ਦੇ ਨਾਲ ਖੜੀ ਹੈ, ਇਸ ਵਿੱਚ ਕਿਸੇ ਤਰ੍ਹਾਂ ਦਾ ਵੀ ਸਮਝੌਤਾ ਨਹੀਂ ਹੋ ਸਕਦਾ ਹੈ। 105 ਵਿੱਚੋਂ 96 ਹਲਕਾ ਇੰਚਾਰਜਾਂ ਨੇ ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਆਪਣਾ ਵਿਸ਼ਵਾਸ਼ ਜ਼ਾਹਿਰ ਕੀਤਾ ਹੈ।

ਇਸ ਤੋਂ ਪਹਿਲਾਂ ਜਲੰਧਰ ਵਿੱਚ ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਵਿੱਚ ਪਾਰਟੀ ਦੇ ਤਕਰੀਬਨ 20 ਤੋਂ ਵੱਧ ਦਿੱਗਜ ਆਗੂਆਂ ਨੇ ਮੀਟਿੰਗ ਕਰਕੇ ਸੁਖਬੀਰ ਸਿੰਘ ਬਾਦਲ ਕੋਲੋ ਅਸਤੀਫ਼ੇ ਦਾ ਮਤਾ ਪਾਸ ਕੀਤਾ ਸੀ। ਚੰਦੂਮਾਜਰਾ ਨੇ ਕਿਹਾ ਕਿ ਮੈਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕਰਦਾ ਹਾਂ ਕਿ ਵਰਕਰਾਂ ਦੀਆਂ ਭਾਵਨਾਵਾਂ ਨੂੰ ਨਜ਼ਰਅੰਦਾਜ਼ ਨਾ ਕਰਨ, ਸਗੋਂ ਉਨ੍ਹਾਂ ਨੂੰ ਸਮਝੋ। ਜਲੰਧਰ ਵਿੱਚ 5 ਘੰਟ ਚੱਲੀ ਮੀਟਿੰਗ ਤੋਂ ਬਾਅਦ ਚੰਦੂਮਾਜਾ ਨੇ ਕਿਹਾ- 2017 ਤੋਂ 2024 ਤੱਕ ਅਕਾਲੀ ਦਲ ਦਾ ਪੱਧਰ ਡਿੱਗਿਆ ਹੈ, ਇਹ ਚਿੰਤਾ ਦਾ ਵਿਸ਼ਾ ਹੈ। ਇਸ ਦੇ ਨਾਲ ਹੀ ਇਹ ਵੀ ਤੈਅ ਹੋਇਆ ਕਿ 1 ਜੁਲਾਈ ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਮੱਥਾ ਟੇਕ ਕੇ 1 ਜੁਲਾਈ ਨੂੰ ਸ਼੍ਰੋਮਣੀ ਅਕਾਲੀ ਦਲ ਬਚਾਓ ਲਹਿਰ ਸ਼ੁਰੂ ਕੀਤੀ ਜਾਵੇਗੀ। ਚੰਦੂਮਾਜਰਾ ਦੇ ਇਲਜ਼ਾਮਾਂ ਦਾ ਜਵਾਬ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ,ਦਲਜੀਤ ਸਿੰਘ ਚੀਮਾ ਨੇ ਦਿੱਤਾ। ਭੂੰਦੜ ਨੇ ਕਿਹਾ 99 ਫੀਸਦੀ ਵਰਕਰ ਸੁਖਬੀਰ ਸਿੰਘ ਬਾਦਲ ਦੇ ਨਾਲ ਹਨ। ਉਨ੍ਹਾਂ ਕਿਹਾ ਇਸ ਬਗਾਵਤ ਦੇ ਪਿੱਛੇ ਬੀਜੇਪੀ ਹੈ, ਅਸੀਂ ਉਨ੍ਹਾਂ ਦੇ ਨਾਲ ਕਦੇ ਵੀ ਸਮਝੌਤਾ ਨਹੀਂ ਕਰ ਸਕਦੇ ਹਨ। ਦਿੱਲੀ ਦੀ ਗੱਦੀ ‘ਤੇ ਬੈਠੇ ਲੋਕ ਸਿੱਖਾਂ ਨੂੰ ਤੋੜਨ ਦਾ ਸਾਜਿਸ਼ ਕਰ ਰਹੇ ਹਨ। ਉਧਰ ਪਾਰਟੀ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਬਾਗੀਆਂ ਨੂੰ ਕਿਹਾ ਕੱਲ ਪਾਰਟੀ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੈ, ਜੇਕਰ ਤੁਸੀਂ ਕੋਈ ਆਪਣੀ ਗੱਲ ਰੱਖਣੀ ਸੀ ਤਾਂ ਉਸ ਵਿੱਚ ਰੱਖ ਸਕਦੇ ਸੀ।

ਕਿਹੜੇ-ਕਿਹੜੇ ਬਾਗੀ ਚਿਹਰੇ

ਜਲੰਧਰ ਵਿੱਚ ਅਕਾਲੀ ਦਲ ਦੇ ਜਿਹੜੇ ਬਾਗੀ ਆਗੂਆਂ ਨੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਮਤਾ ਪਾਸ ਕੀਤਾ ਹੈ ਉਸ ਵਿੱਚ ਪਾਰਟੀ 15 ਤੋਂ 20 ਵੱਡੇ ਚਹਿਰੇ ਸ਼ਾਮਲ ਹਨ । ਪ੍ਰੇਮ ਸਿੰਘ ਚੰਦੂਮਾਜਰਾ ਨੇ ਇਸ ਦੀ ਅਗਵਾਈ ਕੀਤੀ,ਉਨ੍ਹਾਂ ਦੇ ਨਾਲ ਬੀਬੀ ਜਗੀਰ ਕੌਰ ਸਿਕੰਦਰ ਐੱਸ ਮਲੂਕਾ, ਸੁਰਜੀਤ ਐੱਸ ਰੱਖੜਾ, ਕਿਰਨਜੋਤ ਕੌਰ, ਮਨਜੀਤ ਸਿੰਘ,ਸੁਰਿੰਦਰ ਐੱਸ ਭੁੱਲੇਵਾਲ ਰਾਠਾਂ,ਗੁਰਪ੍ਰਤਾਪ ਵਡਾਲਾ, ਚਰਨਜੀਤ ਬਰਾੜ, ਹਰਿੰਦਰਪਾਲ ਐੱਸ ਟੌਹੜਾ, ਇਸ ਤੋਂ ਇਲਾਵਾ ਗਗਨਜੀਤ ਸਿੰਘ ਬਰਨਾਲਾ, ਪਰਮਜੀਤ ਕੇ ਲਾਂਡਰਾਂ, ਬੀਬੀ ਧਾਲੀਵਾਲ, ਪਰਮਿੰਦਰ ਢੀਂਡਸਾ, ਬਲਬੀਰ ਐੱਸ ਘੋਸਨ, ਰਣਧੀਰ ਐੱਸ ਰੱਖੜਾ, ਗਿਆਨੀ ਹਰਪ੍ਰੀਤ ਸਿੰਘ, ਸੁੱਚਾ ਸਿੰਘ ਛੋਟੇਪੁਰ, ਕਰਨੈਲ ਐੱਸ ਪੰਜੋਲੀ, ਸਰਵਨ ਐੱਸ ਫਿਲੌਰ ਦੇ ਨਾਂ ਸ਼ਾਮਲ ਹਨ।

https://x.com/Akali_Dal_/status/1805576565406724364

ਇਹ ਵੀ ਪੜ੍ਹੋ –

ਹੁਣ FASTag ਤੋਂ ਸਿੱਧਾ ਕੱਟਿਆ ਜਾਵੇਗਾ ਚਲਾਨ!