Punjab

ਸੁਖਬੀਰ ਬਾਦਲ ਦੀ CM ਭਗਵੰਤ ਮਾਨ ਨੂੰ ਚਿਤਾਵਨੀ, ਮਾਣਹਾਨੀ ਦਾ ਕੇਸ ਕਰਨ ਦੀ ਕਹੀ ਗੱਲ

Sukhbir Badal's warning to CM Bhagwant Mann, talk of filing a defamation case

ਬਠਿੰਡਾ : ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੱਦੀ ਗਈ  ਖੁੱਲੀ ਬਹਿਤ ‘ਤੇ ਵਿਰੋਧੀ ਧਿਰਾਂ ਮਾਨ ਸਰਕਾਰ ‘ਤੇ ਸਵਾਲ ਚੁੱਕ ਰਹੀਆਂ ਹਨ। ਵਿਰੋਧੀ ਧਿਰਾਂ ਵੱਲੋਂ ਲਗਾਤਾਰ ਮੁੱਖ ਮੰਤਰੀ ਮਾਨ ‘ਤੇ ਸਵਾਲ ਚੁੱਕਣ ਦੇ ਨਾਲ ਸਰਕਾਰ ‘ਤੇ ਤੰਜ ਕੱਸ ਰਹੀਆਂ ਹਨ।

ਇਸੇ ਦੌਰਾਨ ਹੁਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਕਰੜਾ ਸ਼ਬਦੀ ਹਮਲਾ ਕੀਤਾ ਹੈ। ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਉਨ੍ਹਾਂ ਦੀ ਪਾਰਟੀ (ਅਕਾਲੀ ਦਲ) ਅਤੇ ਉਨ੍ਹਾਂ ਦੇ ਪਰਿਵਾਰ ਬਾਰੇ ਕੀਤੀਆਂ ਟਿੱਪਣੀਆਂ ਲਈ ਮੁਆਫੀ ਮੰਗੇ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਹ ਮਾਣਹਾਨੀ ਦਾ ਕੇਸ ਕਰਨਗੇ।

ਆਪਣੇ ਫੇਸਬੁੱਕ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ 1 ਨਵੰਬਰ ਨੂੰ ਆਪਣੇ ਰਚੇ ਡਰਾਮੇ ਤਹਿਤ ਨਲਾਇਕ, ਨਖਿੱਧ ਅਤੇ ਨਿਕੰਮੇ ਭਗਵੰਤ ਮਾਨ ਨੇ ਜੋ ਸਾਡੀ ਪਾਰਟੀ ਅਤੇ ਪਰਿਵਾਰ ਬਾਰੇ ਝੂਠ ਬੋਲੇ ਹਨ, ਉਸ ਸਭ ਲਈ ਜਾਂ ਤਾਂ 10 ਦਿਨਾਂ ਦੇ ਅੰਦਰ ਜਨਤਕ ਮੁਆਫ਼ੀ ਮੰਗੇ, ਨਹੀਂ ਤਾਂ ਮਾਣਹਾਨੀ ਲਈ ਫ਼ੌਜਦਾਰੀ ਕੇਸ ਦਾ ਸਾਹਮਣਾ ਕਰਨ ਲਈ ਤਿਆਰ ਰਹੇ।

ਸੁਖਬੀਰ ਬਾਦਲ ਨੇ ਅੱਜ ਆਪਣੀ ਵੀਡੀਓ ਜਾਰੀ ਕਰਦਿਆਂ ਕਿਹਾ- ਸੀਐਮ ਮਾਨ ਨੇ ਹਾਲ ਹੀ ਵਿੱਚ ਇੱਕ ਡਰਾਮਾ ਕੀਤਾ ਸੀ, ਜਿਸ ਨੂੰ ਬਹਿਸ ਦਾ ਨਾਮ ਦਿੱਤਾ ਗਿਆ ਸੀ। ਉਥੇ ਕਰਫਿਊ ਲਗਾ ਦਿੱਤਾ ਗਿਆ। ਸਭ ਨੂੰ ਪਤਾ ਸੀ ਕਿ ਇਹ ਡਰਾਮਾ ਸੀ, ਇਸ ਲਈ ਸਾਰੀਆਂ ਪਾਰਟੀਆਂ ਨੇ ਇਸ ਦਾ ਬਾਈਕਾਟ ਕੀਤਾ। ਸੀ.ਐਮ ਮਾਨ ਦਾ ਮਕਸਦ ਝੂਠ ਬੋਲਣਾ ਸੀ। ਉਸਨੇ ਇਸਦੇ ਲਈ 30 ਕਰੋੜ ਰੁਪਏ ਖਰਚ ਕੀਤੇ ਸਨ ਅਤੇ ਇਸਨੂੰ ਲਾਈਵ ਦਿਖਾਉਣਾ ਚਾਹੁੰਦੇ ਸਨ। ਇਸ ਦੌਰਾਨ ਸੀਐਮ ਮਾਨ ਨੇ ਸਿਰਫ਼ ਆਪਣਾ ਭਾਸ਼ਣ ਹੀ ਦਿਖਾਉਣਾ ਸੀ ਅਤੇ ਬਾਕੀਆਂ ਨੂੰ ਕੱਟਣਾ ਪਿਆ।

ਬਾਦਲ ਨੇ ਕਿਹਾ ਕਿ  ਬਾਦਲ ਪਰਿਵਾਰ ਦੀ ਜ਼ਮੀਨ ਬਾਲਾਸਰ ਫਾਰਮ ਹੈ। ਜਿੱਥੇ ਇੱਕ ਨਹਿਰ ਪੁੱਟੀ ਗਈ ਸੀ, ਬਾਦਲ ਪਰਿਵਾਰ ਦੇ ਖੇਤ ਲਈ। ਸਤਿਕਾਰਯੋਗ ਮੁੱਖ ਮੰਤਰੀ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਦੇਵੀ ਲਾਲ 1977 ਵਿੱਚ ਪਹਿਲੀ ਵਾਰ ਮੁੱਖ ਮੰਤਰੀ ਬਣੇ ਸਨ। ਇਸ ਨਹਿਰ ਦਾ ਕੰਮ 1955 ਵਿੱਚ ਸ਼ੁਰੂ ਹੋਇਆ ਸੀ।

ਸੁਖਬੀਰ ਬਾਦਲ ਨੇ ਕਿਹਾ ਕਿ ਜਦੋਂ ਭਾਖੜਾ ਨਹਿਰ ਬਣੀ ਸੀ ਤਾਂ ਪੰਜਾਬ ਤੇ ਹਰਿਆਣਾ ਵੱਖ ਨਹੀਂ ਸਨ, ਸਾਂਝਾ ਪੰਜਾਬ ਸੀ। ਭਾਖੜਾ ਨਹਿਰ ਵਿੱਚੋਂ ਇਲਾਕੇ ਨੂੰ ਪਾਣੀ ਸਪਲਾਈ ਕਰਨ ਲਈ ਪੰਜੂਆਣਾ ਬਰਾਂਚ ਕੱਢੀ ਗਈ ਸੀ। ਜਿਸ ਤੋਂ ਇਹ ਬਾਲਾਸਰ ਬ੍ਰਾਂਚ ਨਿਕਲੀ।

‘ਇੰਤਕਾਲ’ ਦੀ ਕਾਪੀ ਦਿਖਾਉਂਦੇ ਹੋਏ ਸੁਖਬੀਰ ਨੇ ਕਿਹਾ ਕਿ ਇਹ ਸ਼ਾਖਾ 12 ਮਾਰਚ 1964 ਨੂੰ ਕੱਢੀ ਗਈ ਸੀ ਅਤੇ ਦੇਵੀ ਲਾਲ 1977 ‘ਚ ਮੁੱਖ ਮੰਤਰੀ ਬਣੇ ਸਨ। ਹੁਣ ਜੇਕਰ ਸੀ.ਐਮ ਮਾਨ ਕਹਿੰਦੇ ਹਨ ਕਿ ਬਾਲਾਸਰ ਦੀ ਜ਼ਮੀਨ ਵੀ ਦੇਵੀ ਲਾਲ ਨੇ ਦਿੱਤੀ ਹੋਵੇਗੀ। ਪਰ ਮੈਂ ਕਹਿਣਾ ਚਾਹੁੰਦਾ ਹਾਂ ਕਿ ਇਹ ਜ਼ਮੀਨ ਬਾਦਲ ਸਾਹਿਬ ਦੇ ਨਾਨਕਾ ਪਰਿਵਾਰ ਤੋਂ ਮਿਲੀ ਸੀ।

62 ਪਰਮਿਟ ਰੱਦ ਕੀਤੇ ਗਏ, ਇਹ ਵੀ ਕੋਰਾ ਝੂਠ ਹੈ

ਸੁਖਬੀਰ ਬਾਦਲ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਮਾਨ ਨੇ ਬਾਦਲ ਪਰਿਵਾਰ ਦੀਆਂ 62 ਬੱਸਾਂ ਦੇ ਪਰਮਿਟ ਰੱਦ ਕਰ ਦਿੱਤੇ ਹਨ। ਪਰ ਇਹ ਵੀ ਝੂਠ ਹੈ। ਇਹ ਪਰਮਿਟ ਰੱਦ ਨਹੀਂ ਕੀਤੇ ਗਏ ਹਨ। ਉਨ੍ਹਾਂ ਦੀ ਦੋਹਰੀ ਐਕਸਟੈਂਸ਼ਨ ਰੱਦ ਕਰ ਦਿੱਤੀ ਗਈ ਹੈ। ਇਹ ਸੁਪਰੀਮ ਕੋਰਟ ਦੀਆਂ ਹਦਾਇਤਾਂ ‘ਤੇ ਰੋਕਿਆ ਗਿਆ ਦੂਜਾ ਵਾਧਾ ਹੈ। ਇਹ ਐਕਸਟੈਂਸ਼ਨ ਐਕਟ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੇ 1993 ਵਿੱਚ ਬਣਾਇਆ ਸੀ।

ਬਾਦਲ ਨੇ ਕਿਹਾ ਕਿ ਹੁਣ ਤੱਕ ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਦੀਆਂ ਬੱਸਾਂ ਨੇ ਵੀ ਇਹ ਦੋਹਰਾ ਵਾਧਾ ਲਿਆ ਹੋਇਆ ਹੈ। ਜਿਵੇਂ ਕਿ ਮੁੱਖ ਮੰਤਰੀ ਕਹਿ ਰਹੇ ਹਨ, ਬਾਦਲ ਹੀ ਨਹੀਂ, ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਬੱਸਾਂ ਦੇ ਡਬਲ ਐਕਸਟੈਂਸ਼ਨ ਵੀ ਰੱਦ ਕਰ ਦਿੱਤੇ ਜਾਣਗੇ।

ਸੁਖਬੀਰ ਬਾਦਲ ਨੇ ਐਸਵਾਈਐਲ ਦੇ ਬਦਲੇ ਗੁਰੂਗ੍ਰਾਮ ਵਿੱਚ ਹੋਟਲ ਲੈਣ ਦੀ ਗੱਲ ਤੋਂ ਵੀ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਐਸਵਾਈਐਲ ਨਹਿਰ ਦਾ ਕੰਮ 1976 ਵਿੱਚ ਗਿਆਨੀ ਜ਼ੈਲ ਸਿੰਘ ਦੇ ਸਮੇਂ ਸ਼ੁਰੂ ਹੋਇਆ ਸੀ। ਇਸ ਦੇ ਨਾਲ ਹੀ 1989 ਵਿੱਚ ਜਦੋਂ ਹਰਿਆਣਾ ਦੀ ਉਦਯੋਗਿਕ ਨੀਤੀ ਯੋਜਨਾ ਦਾ ਐਲਾਨ ਹੋਇਆ ਤਾਂ ਉਸ ਨੇ ਹੋਟਲ ਬਣਾਉਣ ਲਈ ਅਪਲਾਈ ਕੀਤਾ ਸੀ। ਇਸ ਦੇ ਲਈ ਉਸ ਨੇ 1989 ਦਾ ਅਲਾਟਮੈਂਟ ਲੈਟਰ ਵੀ ਦਿਖਾਇਆ।

ਇਸ ਦੇ ਨਾਲ ਹੀ ਸੁਖਬੀਰ ਨੇ ਕਿਹਾ ਕਿ ਇਸ ਅਲਾਟਮੈਂਟ ਤੋਂ 7 ਸਾਲ ਪਹਿਲਾਂ 1982 ਵਿੱਚ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕਪੂਰੀ ਮੋਰਚਾ ਸ਼ੁਰੂ ਕੀਤਾ ਗਿਆ ਸੀ। ਸੁਖਬੀਰ ਬਾਦਲ ਨੇ ਕਿਹਾ ਕਿ ਨਹਿਰ ਬਾਰੇ ਦਿੱਤੇ ਬਿਆਨ ਲਈ ਮੁੱਖ ਮੰਤਰੀ ਨੂੰ ਦਸ ਦਿਨਾਂ ਦੇ ਅੰਦਰ ਮੁਆਫ਼ੀ ਮੰਗਣੀ ਚਾਹੀਦੀ ਹੈ, ਨਹੀਂ ਤਾਂ ਉਹ ਮਾਣਹਾਨੀ ਦਾ ਕੇਸ ਕਰਨਗੇ।