Lok Sabha Election 2024 Punjab

ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਸੁਖਬੀਰ ਬਾਦਲ ਨੇ ਬਣਾਈ ਨਵੀਂ ਰਣਨੀਤੀ

ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨਵਾਂ ਐਕਸ਼ਨ ਪਲਾਨ ਬਣਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਪਾਰਟੀ ਦੀ ਮਜ਼ਬੂਤੀ ਲਈ ਸਾਰੇ ਚਿੰਤਕਾਂ, ਵਿਦਵਾਨਾਂ ਤੇ ਬੁੱਧੀਜੀਵੀਆਂ ਖ਼ਾਸ ਤੌਰ ’ਤੇ ਪੰਥਕ ਝੁਕਾਅ ਰੱਖਣ ਵਾਲਿਆਂ ਸਮਰਥਕਾਂ ਤੇ ਆਲੋਚਕਾਂ ਤੋਂ ਰਾਇ ਲੈਣਗੇ ਤਾਂ ਕਿ ਪਾਰਟੀ ਦੇ 104 ਸਾਲਾਂ ਦੇ ਅਮੀਰ ਵਿਰਸੇ ਦੀ ਸੋਚ ਤੇ ਭਵਿੱਖੀ ਟੀਚਿਆਂ ਅਨੁਸਾਰ ਸੁਧਾਰ ਕੀਤੇ ਜਾ ਸਕਣ।

ਇਸ ਸਬੰਧੀ ਸੁਖਬੀਰ ਸਿੰਘ ਬਾਦਲ ਆਉਂਦੇ ਹਫਤਿਆਂ ਵਿੱਚ ਇਸ ਮਾਮਲੇ ’ਤੇ ਸਮੂਹਿਕ ਤੇ ਵਿਅਕਤੀਗਤ ਤੌਰ ’ਤੇ ਮੁਲਾਕਾਤਾਂ ਕਰਨਗੇ ਤੇ ਬੁੱਧੀਜੀਵੀਆਂ ਦੀ ਨਿੱਜੀ ਰਾਇ ਲੈਣਗੇ।

ਪਾਰਟੀ ਦੇ ਬੁਲਾਰੇ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਇਸ ਗੱਲ ਦੀ ਜਾਣਕਾਰੀ ਦਿੰਦਿਆਂ ਇਕ ਬਿਆਨ ਵਿੱਚ ਦੱਸਿਆ ਕਿ ਸਰਦਾਰ ਬਾਦਲ ਪਾਰਟੀ ਦੇ ਅਮੀਰ ਵਿਰਸੇ ਤੇ ਪੰਥ, ਪੰਜਾਬ ਤੇ ਪਾਰਟੀ ਦੇ ਭਵਿੱਖ ਦਰਮਿਆਨ ਅਨਿੱਖੜਵੇਂ ਲਿੰਕ ਨੂੰ ਮਜ਼ਬੂਤ ਕਰਨ ਦੇ ਇੱਛੁਕ ਹਨ ਤਾਂ ਜੋ ਪਾਰਟੀ ਗਰੀਬਾਂ, ਦੱਬੇ-ਕੁਚਲੇ ਲੋਕਾਂ ਤੇ ਸਮਾਜ ਦੇ ਅਣਗੌਲੇ ਗਏ ਵਰਗ ਵਾਸਤੇ ਕੰਮ ਕਰ ਸਕੇ।

ਇਹ ਵੀ ਪੜ੍ਹੋ – ਸੁਖਬੀਰ ਬਾਦਲ ਨੇ ਮਲੂਕਾ ਨੂੰ ਅਨੁਸ਼ਾਸਨੀ ਕਮੇਟੀ ਦੇ ਮੁਖੀ ਵਜੋਂ ਹਟਾਇਆ! ਭੂੰਦੜ ਨੂੰ ਦਿੱਤੀ ਜ਼ਿੰਮੇਦਾਰੀ