The Khalas Tv Blog Punjab ਮਾਨ ਸਰਕਾਰ ਦੇ ਇਸ ਫੈਸਲੇ ਦੇ ਹੱਕ ‘ਚ ਡੱਟੇ ਸੁਖਬੀਰ ਬਾਦਲ !
Punjab

ਮਾਨ ਸਰਕਾਰ ਦੇ ਇਸ ਫੈਸਲੇ ਦੇ ਹੱਕ ‘ਚ ਡੱਟੇ ਸੁਖਬੀਰ ਬਾਦਲ !

Sukhbir badal support cm mann on pau vc appointment

ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਰਾਜਪਾਲ ਬਨਵਾਰੀ ਲਾਲ ਮੁਆਫੀ ਮੰਗਣ

ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ (Punjab governor) ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਦੇ ਵੀਸੀ ਸਤਬੀਰ ਸਿੰਘ (SATBIR SINGH) ਦੀ ਨਿਯੁਕਤੀ ਰੱਦ ਕਰਨ ਖਿਲਾਫ਼ ਹੁਣ ਸ਼੍ਰੋਮਣੀ ਅਕਾਲੀ ਦਲ ਆਪ ਦੇ ਨਾਲ ਖੜੀ ਹੋ ਗਈ ਹੈ । ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ (SUKHBIR BADAL) ਨੇ ਕਿਹਾ ਕਿ ਇਹ ਸੰਘੀ ਢਾਂਚੇ (FEDERALISM) ਵਿੱਚ ਦਖ਼ਲ ਹੈ । ਰਾਜਪਾਲ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਹੈ । ਉਨ੍ਹਾਂ ਟਵੀਟ ਕਰਦੇ ਹੋਏ ਲਿਖਿਆ ਕਿ ‘ਮੈਂ ਮਾਨਯੋਗ ਰਾਜਪਾਲ ਜੀ ਨੂੰ ਅਪੀਲ ਕਰਦਾ ਹਾਂ ਕਿ ਉਹ ਸਾਡੀ ਮਾਣਮੱਤੀ ਵਾਲੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕੰਮ-ਕਾਜ ਵਿੱਚ ਦਖਲ ਨਾ ਦੇਣ ਅਤੇ ਨਵੇਂ ਵੀਸੀ ਸਤਬੀਰ ਸਿੰਘ ਦੀ ਨਿਯੁਕੀਤ ਰੱਦ ਕਰਨ ਦੇ ਫੈਸਲੇ ਨੁੰ ਮੁੜ ਤੋਂ ਵਿਚਾਰਨ । ਨਿਯਮਾਂ ਮੁਤਾਬਿਕ PAU ਦਾ ਬੋਰਡ ਆਪਣੇ ਵੀਸੀ ਦੀ ਨਿਯੁਕਤੀ ਕਰ ਸਕਦਾ ਹੈ। ਇਹ ਸੰਘੀ ਢਾਂਚੇ ਦੇ ਅਧੀਨ ਹੈ ਅਤੇ ਇਸ ਨੂੰ ਕਾਇਮ ਰੱਖਣਾ ਚਾਹੀਦਾ ਹੈ’। ਉਧਰ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਨੇ ਵੀ ਰਾਜਪਾਲ ‘ਤੇ ਤਗੜਾ ਹਮਲਾ ਕੀਤਾ ।

ਕੁਲਦੀਪ ਧਾਲੀਵਾਲ ਦਾ ਰਾਜਪਾਲ ‘ਤੇ ਨਿਸ਼ਾਨਾ

ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਨੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ PAU ਦੇ ਵੀਸੀ ਦੀ ਨਿਯੁਕਤੀ ਨੂੰ ਰੱਦ ਕਰਨ ਦੇ ਫੈਸਲੇ ਨੂੰ ਗਲਤ ਦੱਸਿਆ ਹੈ । ਉਨ੍ਹਾਂ ਕਿਹਾ ਸਰਕਾਰ ਦਾ ਫੈਸਲਾ ਗੈਰ ਸੰਵਿਧਾਨਿਕ ਨਹੀਂ ਹੈ ਗਵਰਨਰ ਨੂੰ ਆਪ ਪਹਿਲਾਂ ਐਕਟ ਪੜ੍ਹ ਲੈਣਾ ਚਾਹੀਦਾ ਹੈ। ਉਨ੍ਹਾਂ ਇਲਜ਼ਾਮ ਲਗਾਇਆ ਕਿ ਰਾਜਪਾਲ ਬੀਜੇਪੀ ਦੇ ਇਸ਼ਾਰੇ ‘ਤੇ ਕੰਮ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ । ਉਧਰ ਕਾਂਗਰਸ ਰਾਜਪਾਲ ਦੇ ਫੈਸਲੇ ਦੇ ਹੱਕ ਵਿੱਚ ਨਜ਼ਰ ਆ ਰਹੀ ਹੈ ।

ਰਾਜਾ ਵੜਿੰਗ ਦਾ ਸਰਕਾਰ ‘ਤੇ ਨਿਸ਼ਾਨਾ

ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (RAJA WARRING) ਨੇ ਰਾਜਪਾਲ ਦੇ ਫੈਸਲੇ ਦੀ ਹਿਮਾਇਤ ਕਰਦੇ ਹੋਏ ਕਿਹਾ ਪੰਜਾਬ ਸਰਕਾਰ ਨੇ UGC ਦੇ ਨਿਯਮਾਂ ਦਾ ਪਾਲਨ ਨਹੀਂ ਕੀਤਾ ਸੀ ਇਸੇ ਲਈ ਗਵਰਨਰ ਨੇ ਵੀਸੀ ਦੀ ਨਿਯੁਕਤੀ ਰੱਦ ਕਰ ਦਿੱਤੀ ਹੈ। ਕਾਂਗਰਸ ਦੇ ਸੂਬਾ ਪ੍ਰਧਾਨ ਨੇ ਕਿਹਾ ਰਾਜਪਾਲ ਅਤੇ ਮੁੱਖ ਮੰਤਰੀ ਦੇ ਵਿਚਾਲੇ ਵੱਧ ਰਹੀ ਤਲਖ਼ੀ ਸੂਬੇ ਦੇ ਲੋਕਾਂ ਲਈ ਚੰਗੀ ਨਹੀਂ ਹੈ ਦੋਵਾਂ ਨੂੰ ਮਿਲਕੇ ਕੰਮ ਕਰਨਾ ਚਾਹੀਦਾ ਹੈ । ਵੜਿੰਗ ਨੇ ਮਾਨ ਸਰਕਾਰ ‘ਤੇ ਤੰਜ ਕੱਸ ਦੇ ਹੋਏ ਕਿਹਾ ਕਿ ਇਹ ਰਾਜਸਭਾ ਦੇ ਮੈਂਬਰਾਂ ਦੀਆਂ ਨਿਯੁਕਤੀਆਂ ਨਹੀਂ ਹੈ । ਬਲਕਿ ਪ੍ਰਸ਼ਾਸਨਿਕ ਨਿਯੁਕਤੀਆਂ ਹਨ ਇਸ ਦੇ ਲਈ ਸੂਬਾ ਸਰਕਾਰ ਨੂੰ ਨਿਯਮਾਂ ਦਾ ਧਿਆਨ ਰੱਖਣਾ ਹੋਵੇਗਾ । ਇਸ ਤੋਂ ਪਹਿਲਾਂ ਸੁਖਪਾਲ ਖਹਿਰਾ ਨੇ ਵੀ ਮੁੱਖ ਮੰਤਰੀ ਮਾਨ ਨੂੰ ਘੇਰਿਆ ਸੀ ।

ਸੁਖਪਾਲ ਖਹਿਰਾ ਵੱਲੋਂ ਮਾਨ ‘ਤੇ ਤੰਜ

ਰਾਜਪਾਲ ਵੱਲੋਂ ਇੱਕ ਵਾਰ ਮੁੜ ਤੋਂ ਵੀਸੀ ਦੀ ਨਿਯੁਕਤੀ ਰੱਦ ਕਰਨ ‘ਤੇ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਸੀਐੱਮ ਮਾਨ ‘ਤੇ ਤੰਜ ਕੱਸਿਆ ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ ਕਿ ‘ਇਹ ਇਸ ਲਈ ਹੋ ਰਿਹਾ ਹੈ ਜਦੋਂ ਅਰਵਿੰਦ ਕੇਜਰੀਵਾਲ ਅਤੇ ਰਾਘਵ ਚੱਢਾ ਵਰਗੇ ਬੰਦੇ ਸਾਡੇ ਪੰਜਾਬ ਨੂੰ ਰਿਮੋਟ ਨਾਲ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਸ਼ਰਮਨਾਕ ਹੈ ਇਹ ਬਦਲਾਅ’

ਨਿਯੁਕਤੀ ਰੱਦ ਕਰਨ ਪਿੱਛੇ ਦੋ ਵਜ੍ਹਾ

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਮੁੱਖ ਮੰਤਰੀ ਨੂੰ ਲਿਖੀ ਚਿੱਠੀ ਵਿੱਚ ਕਿਹਾ ਕਿ ਸਤਬੀਰ ਗੋਸਲ ਦੀ ਨਿਯੁਕਤੀ ਵੇਲੇ UGC ਦੇ ਨਿਯਮਾਂ ਦਾ ਪਾਲਨ ਨਹੀਂ ਹੋਇਆ ਹੈ ਅਤੇ ਨਾ ਹੀ ਵਾਈਸ ਚਾਂਸਲਰ ਦੀ ਨਿਯੁਕਤੀ ਦੇ ਲਈ ਚਾਂਸਲਰ ਦੀ ਮਨਜ਼ੂਰੀ ਲਈ ਗਈ ਹੈ। ਇਸ ਤੋਂ ਇਲਾਵਾ ਰਾਜਪਾਲ ਨੇ ਮੁੱਖ ਮੰਤਰੀ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ ਵਿਭਾਗ ਨੂੰ ਕਹਿਣ ਦੀ ਨਵੇਂ VC ਦੀ ਨਿਯੁਕਤੀ ਦੀ ਪ੍ਰਕਿਆ ਦੇ ਲਈ ਚਾਂਸਲਰ ਨਾਲ ਸਲਾਹ ਕਰਨ। ਸਿਰਫ਼ ਇੰਨਾਂ ਹੀ ਨਹੀਂ ਚਿੱਠੀ ਦੇ ਅਖੀਰ ਵਿੱਚ ਰਾਜਪਾਲ ਨੇ ਨਸੀਹਤ ਦਿੰਦੇ ਹੋਏ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਮੁੱਖ ਮੰਤਰੀ ਇਸ ਵਿਸ਼ੇ ਦੀ ਗੰਭੀਰਤਾ ਨੂੰ ਸਮਝਣਗੇ ਅਤੇ ਇਸ ‘ਤੇ ਸਹੀ ਕਦਮ ਚੁੱਕਣਗੇ ।

 

Exit mobile version