Punjab

ਸੁਖਬੀਰ ਨੇ ਚੰਨੀ ਨੂੰ ਕਿਹਾ ‘ਪੈਚ ਵਰਕ ਮੁੱਖ ਮੰਤਰੀ’, ਸਿੱਧੂ ਪੁਆਇਗਾ ਕਾਂਗਰਸ ਨੂੰ ਭੰਗੜੇ

‘ਦ ਖ਼ਾਲਸ ਟੀਵੀ ਬਿਊਰੋ:- ਸ਼ਿਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਮੁਹਾਲੀ ਵਿਚ ਇਕ ਸਮਾਰੋਹ ਦੌਰਾਨ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਿਆਂ ਉੱਤੇ ਇਹ ਰਿਪੋਰਟ ਸਾਰਾ ਝੂਠ ਦਾ ਪੁਲੰਦਾ ਹੈ। ਇਹ ਆਪ ਝੂਠੇ ਕੇਸਾਂ ਵਿਚ ਫਸਣਗੇ। ਉਨ੍ਹਾਂ ਕਿਹਾ ਕਾਂਗਰਸ ਪਾਰਟੀ ਸਾਢੇ ਚਾਰ ਸਾਲ ਵਿਚ ਬੇਅਦਬੀ ਦੇ ਮਾਮਲੇ ਵਿਚ ਕਿਸੇ ਨੂੰ ਫੜ ਨਹੀਂ ਸਕੀ। ਮੈਂ ਚੈਲੇਂਜ ਕਰਦਾ ਹਾਂ ਕਿ ਮੇਰੇ ਖਿਲਾਫ ਜੇ ਕੋਈ ਹੈ ਤਾਂ ਪਰੂਫ ਪੇਸ਼ ਕਰੋ। ਉਨ੍ਹਾਂ ਕਿਹਾ ਕਿ ਬੇਅਦਬੀ ਦੇ ਮਾਮਲੇ ਵਿਚ ਮੇਰੇ ਖਿਲਾਫ ਸਾਜਿਸ਼ ਰਚੀ ਗਈ ਹੈ। ਕਾਂਗਰਸ ਪਾਰਟੀ ਆਪਣੇ ਪਾਪ ਲੁਕੋਣ ਵਿਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਅਸੀਂ ਵੀ ਕਰਤਾਰਪੁਰ ਸਾਹਿਬ ਜਰੂਰ ਜਾਵਾਂਗੇ।

ਸੜਕਾਂ ਉੱਤੇ ਭੱਜਿਆ ਫਿਰੇਗਾ ਰਾਜਾ ਵੜਿੰਗ…
ਸੁਖਬੀਰ ਬਾਦਲ ਨੇ ਕਿਹਾ ਕਿ ਮੇਰੀਆਂ ਬੱਸਾਂ ਦਾ ਇਕ ਰੁਪਿਆ ਵੀ ਟੈਕਸ ਦੇ ਰੂਪ ਵਿਚ ਬਕਾਇਆ ਨਹੀਂ ਹੈ। ਮੇਰੀਆਂ ਬੱਸਾਂ ਤਿਨ ਚਾਰ ਦਿਨ ਵਾਸਤੇ ਬੰਦ ਕਰ ਦੇਣਗੇ। ਜੇ ਮੇਰੀਆਂ ਪੰਜ ਬੱਸਾਂ ਬੰਦ ਕਰ ਦਿਤੀਆਂ ਹਨ ਤਾਂ ਮੈਂ ਕਹਿਣਾ ਚਾਹੁੰਦਾ ਹਾਂ ਕਿ ਪੰਜਾਬ ਵਿਚ 6 ਹਜਾਰ ਬੱਸਾਂ ਪ੍ਰਾਈਵੇਟ ਹਨ, ਜਿਨ੍ਹਾਂ ਦੇ ਟੈਕਸ ਬਕਾਏ ਹਨ, ਉਨ੍ਹਾਂ ਵਿੱਚੋਂ ਇਕ ਵੀ ਬੰਦ ਕਰਕੇ ਦਿਖਾਉਣ। ਪੰਜਾਬ ਰੋਡਵੇਜ ਦਾ 280 ਕਰੋੜ ਰੁਪਿਆਂ ਪੰਜਾਬ ਉੱਤੇ ਬਕਾਇਆ ਹੈ। ਰਾਜਾ ਵੜਿੰਗ ਤਾਂ ਸੜਕਾਂ ਉੱਤੇ ਭੱਜਿਆ ਫਿਰੇਗਾ, ਹੁਣ ਮੰਤਰੀ ਹੈ, ਡੇਢ ਮਹੀਨੇ ਬਾਅਦ ਸੰਤਰੀ ਹੋ ਜਾਵੇਗਾ।

ਨਵਜੋਤ ਕੌਰ ਦੀ ਕੋਈ ਮੈਡੀਕਲ ਪ੍ਰਾਬਲਮ ਹੈ…
ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਕਰਜਾ ਮਾਫੀ ਦਾ ਮੁੱਦਾ ਉਠਾਉਣਾ ਚਾਹੀਦਾ ਸੀ। ਡੀਏਪੀ ਲਈ ਲਾਇਨਾਂ ਲੱਗੀਆਂ ਹੋਈਆਂ ਹਨ। ਚੰਨੀ ਸਾਹਬ ਤੁਹਾਨੂੰ ਮਿਲਦੇ ਹਨ, ਸਾਨੂੰ ਜਲਦੀ ਨਹੀਂ ਮਿਲਦੇ। ਨਵਜੋਤ ਕੌਰ ਸਿੱਧੂ ਵੱਲੋਂ ਵੱਡੇ ਬਾਦਲ ਤੇ ਸੁਖਬੀਰ ਬਾਦਲ ਉੱਤੇ ਨਿੱਜੀ ਅਟੈਕ ਕਰਨ ਉੱਤੇ ਉਨ੍ਹਾਂ ਕਿਹਾ ਕਿ ਜਿਸਦੀ ਕੋਈ ਮੈਡੀਕਲ ਪ੍ਰੋਬਲਮ ਹੋਵੇ, ਉਸੇ ਉੱਤੇ ਮੈਂ ਕੀ ਕਹਿ ਸਕਦਾ ਹਾ। ਸਲਮਾਨ ਖੁਰਸ਼ੀਦ ਦੀ ਕਿਤਾਬ ਉਤੇ ਪੁਛੇ ਸਵਾਲ ਵਿਚ ਉਨ੍ਹਾਂ ਕਿਹਾ ਕਿ ਕਿਸੇ ਧਰਮ ਬਾਰੇ ਗਲਤ ਨਹੀਂ ਕਹਿਣਾ ਚਾਹੀਦਾ ਹੈ।

ਚੰਨੀ ਨੂੰ ਡੱਕਾ ਨਹੀਂ ਪਤਾ ਪੰਜਾਬ ਵਿੱਚ ਕੀ ਹੋ ਰਿਹਾ….
ਉਨ੍ਹਾਂ ਕਿਹਾ ਕਿ ਜਿਥੇ ਝੋਨਾ ਖਰਾਬ ਹੋਇਆ ਸੀ, ਉਹ ਮੁੱਦਾ ਵੀ ਚੁੱਕਣਾ ਚਾਹੀਦਾ ਸੀ। ਕਿਸਾਨ ਜਥੇਬੰਦੀਆਂ ਨੂੰ ਚੰਨੀ ਸਰਕਾਰ ਉੱਤੇ ਪ੍ਰੈਸ਼ਰ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚੰਨੀ ਨੂੰ ਡੱਕਾ ਨਹੀਂ ਪਤਾ ਕੀ ਹੋ ਰਿਹਾ ਹੈ ਪੰਜਾਬ ਵਿਚ, ਜਿਹੜਾ ਪੈਚ ਵਰਕ ਮੁਖ ਮੰਤਰੀ ਹੋਵੇ, ਉਹ ਬਿਜਲੀ ਬਾਰੇ ਕੀ ਕਹਿ ਸਕਦਾ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਦੀ ਸੀਟ ਉੱਤੇ ਪਾਰਟੀ ਫੈਸਲਾ ਕਰੇਗਾ।

ਸਿੱਧੂ ਦਾ ਢੋਲ ਵੱਜਣਾ ਹਾਲੇ ਬਾਕੀ ਹੈ…
ਸਾਰੀਆਂ ਪਾਰਟੀਆਂ ਵੱਲੋਂ ਆਮ ਲੋਕਾਂ ਦੇ ਨੇੜੇ ਰਹਿ ਕੇ ਭੰਗੜਾ ਪਾ ਕੇ ਚਾਹਾਂ ਪੀਣ ਦੇ ਤੇ ਸੁਖਬੀਰ ਵੱਲੋਂ ਗੋਲਗੱਪੇ ਖਾਣ ਦੇ ਸਵਾਲ ਉੱਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਆਪ ਬੁਲਾ ਕੇ ਮੈਨੂੰ ਟੇਸਟ ਕਰਵਾਏ ਹਨ। ਕਾਂਗਰਸੀ ਲੀਡਰਾਂ ਦੇ ਭੰਗੜਾ ਪਾਉਣ ਉੱਤੇ ਉਨ੍ਹਾਂ ਕਿਹਾ ਕਿ ਹਾਲੇ ਤਾਂ ਸਿੱਧੂ ਭੰਗੜੇ ਪਵਾਵੇਗਾ ਤੇ ਸਿੱਧੂ ਦਾ ਢੋਲ ਹਾਲੇ ਵੱਜਣਾ ਹੈ।