Punjab

ਕੈਪਟਨ ਤਾਂ ਦਾਰੂ ਪੀਕੇ ਸੁੱਤਾ ਰਹਿੰਦਾ ਏ, ਨਿਕੰਮਾ ਮੁੱਖਮੰਤਰੀ : ਸੁਖਬੀਰ ਬਾਦਲ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਰੈਲੀਆਂ ਵਿੱਚ ਆਪਣੀ ਬੇਬਾਕੀ ਤੇ ਮਜਾਕੀਆ ਅੰਦਾਜ ਲਈ ਮਕਬੂਲ ਸ਼ਿਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਹਮੇਸ਼ਾ ਚਰਚਾ ਬਟੋਰਦੇ ਹਨ। ਇਸ ਵਾਰ ਫਿਰੋਜਪੁਰ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਨੇ ਕੈਪਟਨ ਸਰਕਾਰ ਨੂੰ ਲੰਮੇ ਹੱਥੀਂ ਲਿਆ ਹੈ। ਸੁਖਬੀਰ ਨੇ ਕਿਹਾ ਕਿ ਚਾਰ ਸਾਲਾਂ ਵਿਚ ਕੈਪਟਨ ਨੇ ਪੰਜਾਬ ਵਿਚ ਤਬਾਹੀ ਕਰ ਦਿੱਤੀ। ਜਦੋਂ ਪਹਿਲਾਂ ਕੈਪਟਨ ਦੀ ਸਰਕਾਰ ਸੀ ਤਾਂ ਵੀ ਇਨ੍ਹਾਂ ਨੇ ਕੁੱਝ ਨਹੀਂ ਕੀਤਾ। ਕੈਪਟਨ ਸਰਕਾਰ ਨੇ ਜੋ ਅਸੀਂ ਬਣਾਇਆ ਸੀ, ਉਹ ਢਾਂਚਾ ਹੀ ਬਿਗਾੜ ਕੇ ਰੱਖ ਦਿੱਤਾ ਹੈ।


ਸੁਖਬੀਰ ਨੇ ਕਿਹਾ ਕਿ ਹਰ ਸਾਲ ਅਬਾਦੀ ਵਧਦੀ ਹੈ।ਸਰਕਾਰਾਂ ਨੂੰ ਚਾਹੀਦਾ ਹੈ ਕਿ ਹਰ ਸਾਲ ਨਵਾਂ ਥਰਮਲ ਪਲਾਂਟ ਲਗਾਓ। ਪਰ ਕੈਪਟਨ ਤਾਂ ਅਰਾਮ ਨਾਲ ਦਾਰੂ ਪੀ ਕੇ ਸੁੱਤਾ ਰਹਿੰਦਾ ਹੈ। ਕੋਈ ਫਿਕਰ ਨਹੀਂ, ਕੋਈ ਫਿਕਰ ਪਰਵਾਹ ਹੀ ਨਹੀਂ।ਮੈਨੂੰ ਤਾਂ ਹੈਰਾਨੀ ਹੁੰਦੀ ਹੈ ਕਿ ਇੰਨਾ ਨਿਕੰਮਾ ਮੁੱਖਮੰਤਰੀ। 5 ਸਾਲ ਤੁਹਾਡੀ (ਸ਼ਿਰੋਮਣੀ ਅਕਾਲੀ ਦਲ) ਸਰਕਾਰ ਸੀ ਤਾਂ ਬਿੱਲ ਵੀ ਨਹੀਂ ਆਉਂਦੇ ਸੀ।