‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ‘ਤੇ ਰੇਤ ਮਾਫੀਆ ਚਲਾਉਣ ਦਾ ਦੋਸ਼ ਲਾਇਆ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ‘ਜਾਖੜ ਪਠਾਨਕੋਟ ਵਿੱਚ ਨਜਾਇਜ਼ ਮਾਈਨਿੰਗ ਕਰਵਾ ਰਹੇ ਹਨ। ਜਾਖੜ ਰੇਤ ਮਾਫੀਆ ਤੋਂ ਹਿੱਸਾ ਲੈ ਰਹੇ ਹਨ। ਜਾਖੜ ਆਪਣਾ ਇਹ ਕਾਲਾ ਕਾਰੋਬਾਰ ਬਚਾਉਣ ਕਰਕੇ ਕੈਪਟਨ ਦੀ ਖੁਸ਼ਾਮਦ ਕਰ ਰਹੇ ਹਨ’। ਬਾਦਲ ਨੇ ਕਿਹਾ ਕਿ ‘ਕਦੇ ਤੁਸੀਂ ਜਾਖੜ ਨੂੰ ਲੋਕਾਂ ਵਿੱਚ ਜਾਂਦੇ ਵੇਖਿਆ ਹੈ, ਲੋਕਾਂ ਦਾ ਹਾਲ ਪੁੱਛਦਿਆਂ ਵੇਖਿਆ ਹੈ। ਜਾਖੜ ਤਾਂ ਬਸ ਪਠਾਨਕੋਟ ਵਿੱਚ ਹੀ ਰਹਿੰਦੇ ਹਨ’।