Others

ਅੰਮ੍ਰਿਤਧਾਰੀ ਲੜਕੀ ਨੂੰ ਪੇਪਰ ਦੇਣ ਤੋਂ ਰੋਕਿਆ, ਸੁਖਬੀਰ ਬਾਦਲ ਨੇ ਚੁੱਕੇ ਸਵਾਲ

ਦੇਸ਼ ਵਿੱਚ ਨਿਆਂਇਕ ਸੇਵਾਵਾਂ ਦੀਆਂ ਪ੍ਰੀਖਿਆਵਾਂ ਹੋ ਰਹੀਆਂ ਹਨ। ਰਾਜਸਥਾਨ ਦੇ ਜੋਧਪੁਰ ਵਿੱਚ ਇਕ ਅੰਮ੍ਰਿਤਧਾਰੀ ਲੜਕੀ ਨੂੰ ਕਿਰਪਾਲ ਨਾ ਉਤਾਰਨ ਕਾਰਨ ਪ੍ਰੀਖਿਆ ਦੇਣ ਤੋਂ ਰੋਕ ਦਿੱਤਾ ਗਿਆ ਸੀ। ਇਸ ‘ਤੇ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਟਵੀਟ ਕਰ ਸਵਾਲ ਚੁੱਕੇ ਹਨ। 

ਉਨ੍ਹਾਂ ਕਿਹਾ ਕਿ ਮੈਂ ਅੱਜ ਜੋਧਪੁਰ ਵਿੱਚ ਵਾਪਰੀ ਇਸ ਨਿੰਦਣਯੋਗ ਘਟਨਾ ਦੀ ਸਖ਼ਤ ਨਿਖੇਧੀ ਕਰਦਾ ਹਾਂ, ਕਿਉਂਕਿ ਜਲੰਧਰ ਦੀ ਇੱਕ ਵਕੀਲ ਅਤੇ ਅੰਮ੍ਰਿਤਧਾਰੀ ਸਿੱਖ ਬੀਬੀ ਅਰਮਨਜੋਤ ਕੌਰ ਨੂੰ ਸਿੱਖ ਰਹਿਤ ਮਰਿਯਾਦਾ ਦੇ ਇੱਕ ਅੰਗ, ਆਪਣੀ ਪਵਿੱਤਰ ਕਿਰਪਾਨ ਨਾ ਉਤਾਰਨ ਨੂੰ ਲੈ ਕੇ ਨਿਆਂਇਕ ਸੇਵਾਵਾਂ ਦੀ ਪ੍ਰੀਖਿਆ ਦੇਣ ਤੋਂ ਰੋਕ ਦਿੱਤਾ ਗਿਆ। ਇਹ ਸਾਡੇ ਧਰਮ ਦੇ ਖਿਲਾਫ ਇਕ ਅਪਮਾਨ ਹੈ। 

ਉਹ ਰਾਜਸਥਾਨ ਦੇ ਮੁੱਖ ਮੰਤਰੀ ਭਜਨ ਲਾਲ ਨੂੰ ਦੋਸ਼ੀ ਸਟਾਫ਼ ਵਿਰੁੱਧ ਕਾਰਵਾਈ ਕਰਨ ਅਤੇ ਬੀਬੀ ਅਰਮਨਜੋਤ ਕੌਰ ਨੂੰ ਪ੍ਰੀਖਿਆ ਵਿਚ ਬੈਠਣ ਦਾ ਵਿਸ਼ੇਸ਼ ਮੌਕਾ ਦੇਣ ਦੀ ਬੇਨਤੀ ਕਰਦੇ ਹਨ।

 

https://x.com/officeofssbadal/status/1804867935309348865

ਇਹ ਵੀ ਪੜ੍ਹੋ –    ਭਾਰਤ ਦੀਆਂ ਏਜੰਸੀਆਂ ਅਮਰੀਕਾ ‘ਚ ਕਰ ਰਹੀਆਂ ਮਦਦ, ਸਿਮਰਨਜੀਤ ਮਾਨ ਨੇ ਗੁਪਤ ਫੰਡ ਭੇਜਣ ਦੇ ਲਗਾਏ ਅਰੋਪ