‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮਾਈਨਿੰਗ ਸਾਈਟਾਂ ‘ਤੇ ਰੇਡ ਜਾਰੀ ਹੈ। ਸੁਖਬੀਰ ਬਾਦਲ ਨੇ ਅੱਜ ਮੁੜ ਤਿੰਨ ਥਾਂਵਾਂ ‘ਤੇ ਰੇਡ ਮਾਰੀ ਹੈ। ਸੁਖਬੀਰ ਬਾਦਲ ਨੇ ਮੁਕੇਰੀਆਂ, ਹਾਜ਼ੀਪੁਰ ਅਤੇ ਪਠਾਨਕੋਟ ਵਿੱਚ ਰੇਡ ਮਾਰੀ ਹੈ। ਸੁਖਬੀਰ ਬਾਦਲ ਨੇ ਸਰਕਾਰ ‘ਤੇ ਨਾਜਾਇਜ਼ ਮਾਈਨਿੰਗ ਦੇ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਕਿ ਮਾਈਨਿੰਗ ਮਾਫੀਆ ਨੇ 200 ਫੁੱਟ ਤੱਕ ਮਿੱਟੀ ਪੁੱਟ ਦਿੱਤੀ ਹੈ। ਮਾਈਨਿੰਗ ਨਾਲ ਪੂਰੀ ਸੜਕ ਖਤਮ ਕਰ ਦਿੱਤੀ ਗਈ ਹੈ। ਉਨ੍ਹਾਂ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਹੁਣ ਸਰਕਾਰ ਦੱਸੇ ਕਿ ਕੀ ਇਹ ਵੀ ਲੀਗਲ ਮਾਈਨਿੰਗ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਮੈਂ ਪਰਚਿਆਂ ਤੋਂ ਨਹੀਂ ਡਰਦਾ, ਮੈਂ ਪੂਰੇ ਪੰਜਾਬ ਵਿੱਚ ਮਾਈਨਿੰਗ ਦਾ ਖੁਲਾਸਾ ਕਰਕੇ ਰਹਾਂਗਾ।
ਇਸ ਤੋਂ ਪਹਿਲਾਂ 1 ਜੁਲਾਈ ਨੂੰ ਸੁਖਬੀਰ ਬਾਦਲ ਨੇ ਬਿਆਸ ਵਿੱਚ ਰੇਡ ਮਾਰੀ ਸੀ, ਜਿਸ ਤੋਂ ਬਾਅਦ ਉਨ੍ਹਾਂ ‘ਤੇ ਐੱਫਆਈਆਰ ਦਰਜ ਕੀਤੀ ਗਈ ਸੀ। ਉਸ ਸਮੇਂ ਕਿਹਾ ਗਿਆ ਸੀ ਕਿ ਬਿਆਸ ਵਿੱਚ ਲੀਗਲ ਮਾਈਨਿੰਗ ਚੱਲ ਰਹੀ ਸੀ।